ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ! ਹੋਸ਼ ਉਡਾਉਣ ਵਾਲੀ ਰਿਪੋਰਟ ਆਈ ਸਾਹਮਣੇ
Tuesday, Apr 01, 2025 - 03:40 PM (IST)

ਚੰਡੀਗੜ੍ਹ : ਪੰਜਾਬ ਦੇ ਲੋਕਾਂ ਖ਼ਾਸ ਕਰਕੇ ਔਰਤਾਂ ਲਈ ਬੇਹੱਦ ਚਿੰਤਾ ਭਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਸੂਬੇ 'ਚ ਮਾਤਰੀ ਮੌਤ ਦਰ ਨੇ ਸਰਕਾਰ ਨੂੰ ਵੀ ਚਿੰਤਾ 'ਚ ਪਾ ਦਿੱਤਾ ਹੈ। ਇਕ ਰਿਪੋਰਟ ਦੇ ਮੁਤਾਬਕ ਹਰ 10 ਦਿਨਾਂ 'ਚ ਗਰਭ ਅਵਸਥਾ ਦੌਰਾਨ ਹੋਣ ਵਾਲੀਆਂ ਪਰੇਸ਼ਾਨੀਆਂ ਕਾਰਨ ਇਕ ਔਰਤ ਦੀ ਮੌਤ ਹੋ ਰਹੀ ਹੈ, ਜੋ ਕਿ ਰਾਸ਼ਟਰੀ ਦਰ ਤੋਂ ਵੀ ਜ਼ਿਆਦਾ ਹੈ। ਜਾਣਕਾਰੀ ਮੁਤਾਬਕ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਇਕ ਰਿਪੋਰਟ 'ਚ ਇਸ ਬਾਰੇ ਖ਼ੁਲਾਸਾ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਦਾ ਅੱਜ ਤੋਂ ਬਦਲਿਆ ਸਮਾਂ, ਹੁਣ ਇਸ Time 'ਤੇ ਲੱਗਣਗੇ ਸਕੂਲ
ਰਾਸ਼ਟਰੀ ਦਰ ਮੁਤਾਬਕ ਜਿੱਥੇ ਦੇਸ਼ 'ਚ ਹਰ 11ਵੇਂ ਦਿਨ ਇਕ ਔਰਤ ਦੀ ਮੌਤ ਹੋ ਰਹੀ ਹੈ, ਉੱਥੇ ਹੀ ਪੰਜਾਬ 'ਚ ਇਹ ਦਰ 10 ਦਿਨ ਦੀ ਹੈ। ਪੰਜਾਬ ਸਰਕਾਰ ਵਲੋਂ ਇਸ ਨੂੰ ਲੈ ਕੇ ਕਾਫੀ ਉਪਰਾਲੇ ਕੀਤੇ ਜਾ ਰਹੇ ਹਨ ਪਰ ਸੂਬੇ ਦੇ ਹਸਪਤਾਲਾਂ 'ਚ ਅਜੇ ਵੀ ਚੰਗੀਆਂ ਸਹੂਲਤਾਂ ਨੂੰ ਲੈ ਕੇ ਕਮੀ ਪਾਈ ਜਾ ਰਹੀ ਹੈ, ਜਿਸ ਕਾਰਨ ਅਜਿਹੇ ਹਾਲਾਤ ਬਣੇ ਹੋਏ ਹੈ। ਜ਼ਿਆਦਾਤਰ ਪੇਂਡੂ ਇਲਾਕਿਆਂ ਦੇ ਹਸਪਤਾਲਾਂ 'ਚ ਡਾਕਟਰ ਅਤੇ ਸਟਾਫ਼ ਕਈ ਵਾਰ ਪੂਰਾ ਨਹੀਂ ਹੁੰਦਾ, ਜਿਸ ਕਾਰਨ ਗਰਭਵਤੀ ਔਰਤ ਦਾ ਚੰਗੀ ਤਰ੍ਹਾਂ ਇਲਾਜ ਨਾ ਹੋਣ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਜਬਰ-ਜ਼ਿਨਾਹ ਤੋਂ ਇਲਾਵਾ ਪਾਦਰੀ ਬਜਿੰਦਰ ਸਿੰਘ ਨਾਲ ਜੁੜੇ ਨੇ ਹੋਰ ਵੀ ਵਿਵਾਦ, ਪੜ੍ਹੋ ਪੂਰਾ ਵੇਰਵਾ
ਹਾਲਾਂਕਿ ਮਾਤਰੀ ਮੌਤ ਦਰ ਪਹਿਲਾਂ ਨਾਲੋਂ ਘਟੀ ਜ਼ਰੂਰ ਹੈ ਪਰ ਅਜੇ ਵੀ ਸੂਬੇ 'ਚ ਇਹ ਰਾਸ਼ਟਰੀ ਦਰ ਦੇ ਮੁਕਾਬਲੇ ਜ਼ਿਆਦਾ ਹੈ। ਪੰਜਾਬ 'ਚ ਸਿਰਫ ਪੇਂਡੂ ਇਲਾਕਿਆਂ 'ਚ ਹੀ ਇਹ ਸਮੱਸਿਆ ਨਹੀਂ, ਸ਼ਹਿਰੀ ਇਲਾਕਿਆਂ 'ਚ ਵੀ ਔਰਤਾਂ 'ਚ ਜਾਗਰੂਕਤਾ ਦੀ ਭਾਰੀ ਕਮੀ ਹੈ। ਕੁਪੋਸ਼ਣ ਸਬੰਧੀ ਸ਼ਿਕਾਇਤ ਵੱਲ ਔਰਤਾਂ ਜ਼ਿਆਦਾਤਰ ਧਿਆਨ ਨਹੀਂ ਦਿੰਦੀਆਂ ਅਤੇ ਜਣੇਪੇ ਦੌਰਾਨ ਖ਼ੂਨ ਜ਼ਿਆਦਾ ਵਗਣਾ ਮੌਤ ਦਾ ਕਾਰਨ ਬਣ ਜਾਂਦਾ ਹੈ। ਇਸ ਸਬੰਧੀ ਇਸਤਰੀ ਰੋਗ ਮਾਹਰਾਂ ਦਾ ਕਹਿਣਾ ਹੈ ਕਿ ਗਰਭਵਤੀ ਔਰਤਾਂ ਨੂੰ ਆਪਣੇ ਖਾਣ-ਪੀਣ ਅਤੇ ਸਿਹਤ ਦਾ ਖ਼ਿਆਲ ਰੱਖਣਾ ਚਾਹੀਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8