ਚਿੰਤਾ ਭਰੀ ਖ਼ਬਰ : ਲੁਧਿਆਣਾ 'ਚ ਇਸ ਬੀਮਾਰੀ ਨੇ ਵਿਗਾੜੇ ਹਾਲਾਤ, ਇਹ ਇਲਾਕੇ ਸਭ ਤੋਂ ਵੱਧ ਸੰਵੇਦਨਸ਼ੀਲ

10/24/2023 9:59:57 AM

ਲੁਧਿਆਣਾ (ਸਹਿਗਲ) : ਮਹਾਨਗਰ ’ਚ ਡੇਂਗੂ ਦਾ ਪ੍ਰਕੋਪ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਸ਼ਹਿਰ ਦੇ ਵੱਡੇ ਹਸਪਤਾਲਾਂ ’ਚ ਮਰੀਜ਼ਾਂ ਦੀ ਵੱਧ ਰਹੀ ਭੀੜ ਕਾਰਨ ਐਮਰਜੈਂਸੀ ਮਰੀਜ਼ਾਂ ਨੂੰ ਥਾਂ ਨਹੀਂ ਮਿਲ ਰਹੀ ਅਤੇ ਉਨ੍ਹਾਂ ਨੂੰ ਦਾਖ਼ਲ ਹੋਣ ਲਈ ਉਡੀਕ ਕਰਨੀ ਪੈ ਰਹੀ ਹੈ, ਜਦਕਿ ਦੂਜੇ ਪਾਸੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਬੀਤੇ ਦਿਨ ਡੇਂਗੂ ਦੇ 11 ਮਰੀਜ਼ ਮਿਲੇ ਹਨ। ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ ’ਚ 51 ਮਰੀਜ਼ ਮਿਲੇ ਹਨ। ਵਿਭਾਗ ਨੇ ਇਨ੍ਹਾਂ ’ਚੋਂ 11 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕੀਤੀ ਹੈ, ਜਦਕਿ 40 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਆਉਂਦੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ, ਮਾਹਿਰਾਂ ਤੋਂ ਸੁਣੋ ਪੂਰੀ Weather ਰਿਪੋਰਟ (ਵੀਡੀਓ)

ਦੱਸਣਯੋਗ ਹੈ ਕਿ ਸਾਰੇ ਹਸਪਤਾਲ ਡੇਂਗੂ ਦੇ ਮਰੀਜ਼ਾਂ ਦੀ ਜਾਣਕਾਰੀ ਸਿਹਤ ਵਿਭਾਗ ਨੂੰ ਨਹੀਂ ਦੇ ਰਹੇ ਹਨ ਪਰ ਮਾਹਿਰਾਂ ਅਨੁਸਾਰ ਡੇਂਗੂ ਬੁਖ਼ਾਰ ਸਬੰਧੀ ਹਾਲਾਤ ਪਹਿਲਾਂ ਨਾਲੋਂ ਵੀ ਖ਼ਰਾਬ ਹੋ ਗਏ ਹਨ। ਇਨ੍ਹਾਂ ’ਚ 11 ਮਰੀਜ਼ਾਂ ਦੀ ਸਿਹਤ ਵਿਭਾਗ ਨੇ ਡੇਂਗੂ ਹੋਣ ਦੀ ਪੁਸ਼ਟੀ ਕੀਤੀ ਹੈ, ਇਨ੍ਹਾਂ ’ਚੋਂ ਜ਼ਿਆਦਾਤਰ ਮਰੀਜ਼ ਜੱਸੀਆਂ ਰੋਡ ਹੈਬੋਵਾਲ, ਰਿਸ਼ੀ ਨਗਰ, ਜੀ. ਟੀ. ਬੀ. ਨਗਰ, ਨਿਊ ਜਨਤਾ ਨਗਰ, ਚੰਦਰ ਲੋਕ ਕਾਲੋਨੀ, ਰਿਸ਼ੀ ਨਗਰ, ਬਾਲ ਸਿੰਘ ਨਗਰ, ਬੈਂਕ ਕਾਲੋਨੀ ਬਸਤੀ ਜੋਧੇਵਾਲ, ਸੂਰੀਆ ਵਿਹਾਰ ਹੰਬੜਾਂ ਰੋਡ ਦੇ ਹਨ, ਜਦਕਿ 2 ਮਰੀਜ਼ ਪੇਂਡੂ ਖੇਤਰ ਮਾਜਰਾ, ਘਰਖਾਨਾ ਦੇ ਵਸਨੀਕ ਹਨ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦੇ ਹੌਲਦਾਰ ਦੇ ਕਤਲ ਮਾਮਲੇ 'ਚ CM ਮਾਨ ਦਾ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ
ਇਨ੍ਹਾਂ ਇਲਾਕਿਆਂ ਤੋਂ ਵੱਧ ਮਰੀਜ਼ ਆ ਰਹੇ ਸਾਹਮਣੇ
ਜ਼ਿਲ੍ਹੇ ’ਚ ਜਿਨ੍ਹਾਂ ਇਲਾਕਿਆਂ ’ਚੋਂ ਸਭ ਤੋਂ ਵੱਧ ਮਰੀਜ਼ ਆ ਰਹੇ ਹਨ, ਉਨ੍ਹਾਂ ’ਚ ਸਤਜੋਤ ਨਗਰ, ਗੋਕਲ ਰੋਡ, ਮਾਡਲ ਟਾਊਨ, ਸ਼ਿਵਪੁਰੀ, ਦੀਪ ਵਿਹਾਰ ਨੂਰਵਾਲਾ ਰੋਡ, ਚੰਦਰ ਲੋਕ ਕਾਲੋਨੀ ਨੂਰਵਾਲਾ ਰੋਡ, ਦੁਰਗਾਪੁਰੀ, ਰਿਸ਼ੀ ਨਗਰ, ਜਲੰਧਰ ਬਾਈਪਾਸ, ਸਿਵਲ ਲਾਈਨ, ਗਊਸ਼ਾਲਾ ਰੋਡ, ਸ਼ਾਮਨਗਰ, ਹੈਬੋਵਾਲ ਕਲਾਂ, ਰਾਜਪੁਰਾ ਬਸਤੀ ਐੱਨ. ਆਰ- ਡੀ. ਐੱਮ. ਸੀ. ਐੱਚ., ਗਗਨਦੀਪ ਕਾਲੋਨੀ, ਤਰਸੇਮ ਕਲੋਾਨੀ, ਕਿਚਲੂ ਨਗਰ, ਪ੍ਰੇਮ ਵਿਹਾਰ, ਨਿਧਾਨ ਸਿੰਘ ਨਗਰ, ਜਨਤਾ ਨਗਰ, ਗੁਰਦੇਵ ਨਗਰ, ਨਿਊ ਲਾਜਪਤ ਨਗਰ, ਐੱਮ. ਆਈ. ਜੀ. ਫਲੈਟ ਦੁੱਗਰੀ, ਬੱਸ ਸਟੈਂਡ, ਸ਼ਿਮਲਾਪੁਰੀ, ਆਨੰਦਪੁਰੀ ਕਾਲੋਨੀ ਨੂਰਵਾਲਾ ਰੋਡ, ਟੈਗੋਰ ਨਗਰ, ਆਜ਼ਾਦ ਨਗਰ, ਸੀਤਾ ਨਗਰ, ਬਸੰਤ ਵਿਹਾਰ, ਐੱਸ. ਬੀ. ਐੱਸ. ਨਗਰ, ਸੈਕਟਰ-32 ਸੀ. ਡੀ. ਰੋਡ, ਦਾਣਾ ਮੰਡੀ, ਰਿਸ਼ੀ ਨਗਰ, ਜੀ. ਟੀ. ਬੀ. ਨਗਰ, ਬਾਲ ਸਿੰਘ ਨਗਰ ਆਦਿ ਖੇਤਰ, ਜਦਕਿ ਪੇਂਡੂ ਖੇਤਰਾਂ ’ਚ ਪਾਇਲ (ਦੋਰਾਹਾ), ਮਨੂੰਪੁਰ (ਪਿੰਡ ਮਾਜਰਾ), ਘਰਖਾਨਾ), ਮਾਛੀਵਾੜਾ (ਪੂਨੀਆ ਤਖਾਰਨ), ਪੱਖੋਵਾਲ (ਜੱਸੋਵਾਲ, ਬੀਰਮੀ, ਆਂਡਲੂ, ਦੌਲਣ ਕਲਾਂ), ਕੂੰਮਕਲਾਂ (ਜਗੀਰਪੁਰ, ਕਾਕੋਵਾਲ) ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


Babita

Content Editor

Related News