ਇਸ ਖਾਸ ਟੂਰਨਾਮੈਂਟ ਤੋਂ ਇਕੱਠੀ ਹੋਣ ਵਾਲੀ ਰਾਸ਼ੀ ਖਾਲਸਾ ਏਡ ਨੂੰ ਦਿੱਤੀ ਜਾਵੇਗੀ

09/13/2019 4:51:26 PM

ਮੋਹਾਲੀ— 14 ਸਤੰਬਰ ਨੂੰ ਵਰਲਡ ਪੁਲ ਅਪ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ’ਤੇ ਨੌਜਵਾਨਾਂ ਵੱਲੋਂ ਮੋਹਾਲੀ ਦੇ ਸੈਕਟਰ-70 ’ਚ ਪੰਜਾਬ ਦੇ ਪਹਿਲੇ ਪੁਲ ਅਪ ਮੁਕਾਬਲੇ ਕਰਵਾਏ ਜਾਣਗੇ। ਇਸ ਨਾਲ ਇੱਕਠੀ ਹੋਣ ਵਾਲੀ ਰਾਸ਼ੀ ਖਾਲਸਾ ਏਡ ਨੂੰ ਦਾਨ ਵੱਜੋਂ ਦਿੱਤੀ ਜਾਵੇਗੀ। 

ਮੋਹਾਲੀ ਪ੍ਰੈੱਸ ਕਲੱਬ ’ਚ ਆਯੋਜਿਤ ਪ੍ਰੈੱਸ ਕਾਨਫਰੰਸ ਦੇ ਦੌਰਾਨ ਪਰਮਵੀਰ ਸਿੰਘ ਅਤੇ ਪਰਮਜੋਤ ਸਿੰਘ ਨੇ ਕਿਹਾ ਕਿ 14 ਸਤੰਬਰ ਨੂੰ ਵਰਲਡ ਪੁਲ ਅਪ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦਾ ਮਕਸਦ ਪੰਜਾਬ ’ਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਫੰਡ ਇਕੱਠਾ ਕਰਨਾ ਅਤੇ ਵਰਲਡ ਪੁਲ ਅਪ ਡੇ ਨੂੰ ਪ੍ਰਮੋਟ ਕਰਨਾ ਹੈ, ਉਨ੍ਹਾਂ ਕਿਹਾ ਕਿ ਪੰਜਾਬ ’ਚ ਪਹਿਲੀ ਵਾਰ ਇਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਹ ਟੂਰਨਾਮੈਂਟ ਮੁੰਬਈ ਅਤੇ ਦਿੱਲੀ ਜਿਹੇ ਵੱਡੇ ਸ਼ਹਿਰਾਂ ’ਚ ਹੀ ਆਯੋਜਿਤ ਕੀਤੇ ਜਾਂਦੇ ਰਹੇ ਹਨ ਜਦਕਿ ਇਸ ਦੀ ਸ਼ੁਰੂਆਤ ਯੂਰਪ ਦੇ ਦੇਸ਼ ਲਾਤਵੀਆ ’ਚ ਸਾਲ 2011 ’ਚ ਹੋਈ ਸੀ। 

ਇਸ ਦੌਰਾਨ ਪਾਰਸ਼ਦ ਸੁਖਦੇਵ ਸਿੰਘ ਪਟਵਾਰੀ ਨੇ ਇਸ ਟੂਰਨਾਮੈਂਟ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਇਕ ਕੰਮ ਦੋ ਕਾਜ ਹੋਣਗੇ। ਇਕ ਤਾਂ ਇਸ ਪ੍ਰੋਗਰਾਮ ਰਾਹੀਂ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਵੇਗਾ। ਦੂਜਾ ਹੜ੍ਹ ਪੀੜਤਾਂ ਦੀ ਮਦਦ ਵੀ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਸ਼ਨੀਵਾਰ ਨੂੰ ਸੈਕਟਰ-70 ਦੇ ਪਾਰਕ ਨੰਬਰ 32 ’ਚ ਪਹੁੰਚਣ ਦੀ ਅਪੀਲ ਕੀਤੀ ਹੈ।


Tarsem Singh

Content Editor

Related News