ਖੇਤਾਂ ''ਚ ਕੰਮ ਕਰਦੇ ਸਮੇਂ ਸੀਰੀ ਦੀ ਕਰੰਟ ਲੱਗਣ ਕਾਰਨ ਹੋ ਗਈ ਮੌਤ, 3 ਬੱਚਿਆਂ ਸਿਰੋਂ ਉੱਠਿਆ ਪਿਓ ਦਾ ਹੱਥ
Friday, Jul 26, 2024 - 08:15 PM (IST)
ਕੋਟਕਪੂਰਾ (ਨਰਿੰਦਰ ਬੈੜ੍ਹ)- ਕੋਟਕਪੂਰਾ ਇਲਾਕੇ ਤੋਂ ਇਕ ਦੁਖ਼ਦਾਈ ਸੂਚਨਾ ਪ੍ਰਾਪਤ ਹੋਈ ਹੈ, ਜਿੱਥੇ ਖੇਤ ’ਚ ਕੰਮ ਕਰਦੇ ਸਮੇਂ ਕਰੰਟ ਲੱਗਣ ਜਾਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੌੜ ਦਾ ਵਸਨੀਕ ਬਲਜੀਤ ਸਿੰਘ (50) ਪੁੱਤਰ ਗੁਰਤੇਜ ਸਿੰਘ ਪਿੰਡ ਠਾੜਾ ਵਿਖੇ ਕਿਸਾਨ ਬਲਤੇਜ ਸਿੰਘ ਦੇ ਖੇਤ ’ਚ ਮੋਟਰ ਚਲਾਉਣ ਲੱਗਾ ਸੀ ਕਿ ਅਚਾਨਕ ਸਟਾਰਟਰ ’ਚ ਕਰੰਟ ਆ ਜਾਣ ਕਾਰਨ ਉਸ ਨੂੰ ਹਾਈ ਵੋਲਵੇਜ ਦਾ ਝਟਕਾ ਲੱਗਾ।
ਮੌਕੇ ’ਤੇ ਪੁੱਜੇ ਲੋਕਾਂ ਵੱਲੋਂ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਮਜ਼ਦੂਰ ਵਿਅਕਤੀ ਦੇ ਤਿੰਨ ਬੱਚੇ ਹਨ, ਜਿਨ੍ਹਾਂ ਦੇ ਸਿਰੋਂ ਪਿਓ ਦਾ ਹੱਥ ਉੱਠ ਗਿਆ ਹੈ।
ਇਹ ਵੀ ਪੜ੍ਹੋ- 'ਜਗ ਬਾਣੀ' 'ਚ ਲੱਗੀ ਖ਼ਬਰ ਦਾ ਅਸਰ- ਤਸਵੀਰ ਹੋਈ ਵਾਇਰਲ ਤਾਂ ਚੋਰ ਨੇ ਚੋਰੀ ਕੀਤੀ ਐਕਟਿਵਾ ਖ਼ੁਦ ਛੱਡੀ ਵਾਪਸ
ਪਿੰਡ ਦੇ ਸਾਬਕਾ ਸਰਪੰਚ ਜਤਿੰਦਰ ਸਿੰਘ ਸ਼ਨੀ ਮੌੜ ਅਤੇ ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਵਿਅਕਤੀ ਉਨ੍ਹਾਂ ਦੇ ਸੀਰੀ ਲੱਗਾ ਹੋਇਆ ਸੀ ਅਤੇ ਹਾਦਸੇ ਸਮੇਂ ਉਹ ਠੇਕੇ 'ਤੇ ਲਈ ਗਈ ਜ਼ਮੀਨ ’ਚ ਕੰਮ ਕਰ ਰਿਹਾ ਸੀ। ਇਸ ਦੌਰਾਨ ਉਹ ਮੋਟਰ ਚਲਾਉਣ ਲੱਗਾ ਤਾਂ ਸਟਾਰਟਰ 'ਚ ਕਰੰਟ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਹੁਣ ਸੋਸ਼ਲ ਮੀਡੀਆ 'ਤੇ ਹਥਿਆਰ ਦਿਖਾਉਣ ਵਾਲਿਆਂ ਦੀ ਖ਼ੈਰ ਨਹੀਂ ! ਜਾਰੀ ਹੋ ਗਈਆਂ ਸਖ਼ਤ ਹਦਾਇਤਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e