ਲਾਕਡਾਊਨ ਕਾਰਨ ਬੰਦ ਹੋਇਆ ਕੰਮ, ਪ੍ਰੇਸ਼ਾਨ ਵਿਅਕਤੀ ਨੇ ਕੀਤੀ ਖੁਦਕੁਸ਼ੀ
Wednesday, May 27, 2020 - 01:47 AM (IST)
ਲੁਧਿਆਣਾ, (ਰਾਜ)— ਲਾਕਡਾਊਨ ਤੇ ਕਰਫਿਊ ਦੀ ਹਰ ਵਿਅਕਤੀ 'ਤੇ ਮਾਰ ਪਈ ਹੈ। ਡਾਬਾ ਦੇ ਇਲਾਕੇ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਕੰਮ ਨਾ ਹੋਣ ਕਾਰਨ ਖੁਦਕੁਸ਼ੀ ਹੀ ਕਰ ਲਈ। ਮ੍ਰਿਤਕ ਸ਼ਾਮ ਲਾਲ (52) ਹੈ, ਜੋ ਕਿ ਮਹਾਸਿੰਘ ਨਗਰ ਦਾ ਰਹਿਣ ਵਾਲਾ ਸੀ।
ਥਾਣਾ ਡਾਬਾ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾ ਦਿੱਤੀ ਹੈ। ਜਾਣਕਾਰੀ ਮੁਤਾਬਕ ਸ਼ਾਮ ਲਾਲ ਘਰ ਦੇ ਅੰਦਰ ਹੀ ਛੋਟੀ ਜਿਹੀ ਦੁਕਾਨ ਚਲਾਉਂਦਾ ਸੀ ਪਰ ਲਾਕਡਾਊਨ ਤੇ ਕਰਫਿਊ ਕਾਰਨ ਕਾਫੀ ਸਮੇਂ ਤੋਂ ਦੁਕਾਨ ਵੀ ਬੰਦ ਰਹੀ ਅਤੇ ਕੰਮ-ਕਾਜ 'ਤੇ ਕਾਫੀ ਫਰਕ ਪਿਆ। ਇਸ ਲਈ ਉਹ ਕਾਫੀ ਪ੍ਰੇਸ਼ਾਨ ਚੱਲ ਰਿਹਾ ਸੀ। ਉਸ ਦੇ ਕੋਲ ਹੋਰ ਕੋਈ ਕੰਮ ਵੀ ਨਹੀਂ ਸੀ। ਇਸ ਕਾਰਨ ਸੋਮਵਾਰ ਨੂੰ ਜਦੋਂ ਸਾਰੇ ਘਰ ਵਾਲੇ ਸੌਣ ਚਲੇ ਗਏ ਤਾਂ ਸ਼ਾਮ ਲਾਲ ਨੇ ਦੁਕਾਨ ਦੇ ਅੰਦਰ ਜਾ ਕੇ ਰੱਸੀ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਸਵੇਰੇ ਜਦੋਂ ਪਤਨੀ ਉੱਠੀ ਤਾਂ ਉਸ ਨੂੰ ਸ਼ਾਮ ਲਾਲ ਨਹੀਂ ਮਿਲਿਆ। ਜਦੋਂ ਉਹ ਦੁਕਾਨ 'ਤੇ ਗਈ ਤਾਂ ਅੰਦਰ ਉਸ ਦੀ ਲਾਸ਼ ਲਟਕ ਰਹੀ ਸੀ। ਏ. ਐੱਸ. ਆਈ. ਗੁਰਦਿਆਲ ਸਿੰਘ ਨੇ ਦੱਸਿਆ ਕਿ ਇਸ ਕੇਸ ਵਿਚ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।