ਹੁਣ ਮੋਹਾਲੀ ''ਚ ਹੋਣਗੀਆਂ 25 ''ਔਰਤਾਂ ਕੌਂਸਲਰ''

07/16/2019 2:30:32 PM

ਮੋਹਾਲੀ (ਰਾਣਾ) : ਮੋਹਾਲੀ ਨਗਰ ਨਿਗਮ ਦੀ ਚੋਣ ਸਾਲ 2020 'ਚ ਹੋਣੀ ਹੈ, ਜਿਸ 'ਚ ਪਹਿਲੀ ਵਾਰ ਨਿਗਮ 'ਚ 25 ਔਰਤਾਂ ਦਾ ਦਬਦਬਾ ਨਜ਼ਰ ਆਵੇਗਾ ਅਤੇ ਪੁਰਸ਼ਾਂ ਦੀ ਗਿਣਤੀ ਘਟ ਜਾਵੇਗੀ, ਜਿਸ ਕਾਰਨ ਹੁਣੇ ਤੋਂ ਸਿਆਸੀ ਪਾਰਟੀਆਂ ਵਲੋਂ ਚੰਗੇ ਅਕਸ ਵਾਲੀਆਂ ਔਰਤਾਂ ਦੀ ਖੋਜ ਸ਼ੁਰੂ ਕਰ ਦਿੱਤੀ ਗਈ ਹੈ। ਨਾਲ ਹੀ ਇਸ ਨੂੰ ਲੈ ਕੇ ਮੋਹਾਲੀ ਸ਼ਹਿਰ ਦੀਆਂ ਸਾਰੀਆਂ ਪਾਰਟੀਆਂ 'ਚ ਵੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਜੋ ਨਗਰ ਨਿਗਮ ਦੀ ਚੋਣ ਫਰਵਰੀ 2020 'ਚ ਹੋਣ ਵਾਲੀ ਹੈ, ਉਹ ਸਾਲ 2019 'ਚ ਹੀ ਕਰਵਾਉਣ ਦੀ ਤਿਆਰੀ ਚੱਲ ਰਹੀ ਹੈ, ਜਿਸ ਕਾਰਨ ਸਿਆਸੀ ਪਾਰਟੀਆਂ ਵਲੋਂ ਹੁਣੇ ਤੋਂ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਸਰਦ ਰੁੱਤ ਸੈਸ਼ਨ 'ਚ ਹੋਇਆ ਸੀ ਬਿੱਲ ਪਾਸ
ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ 'ਚ ਬਿੱਲ ਪਾਸ ਕੀਤਾ ਗਿਆ, ਜਿਸ ਮੁਤਾਬਕ ਪੰਜਾਬ 'ਚ ਪੰਚਾਇਤੀ ਚੋਣਾਂ 'ਚ ਹੁਣ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਮਿਲੇਗਾ। ਇਸ 'ਚ ਕੁੱਲ ਚਾਰ ਬਿੱਲ ਪਾਸ ਹੋਏ ਹਨ। ਪੰਚਾਇਤਾਂ 'ਚ ਔਰਤਾਂ ਨੂੰ 50 ਫੀਸਦੀ ਸੀਟਾਂ ਦਾ ਰਾਖਵਾਂਕਰਨ ਦੇਣ ਨਾਲ ਸਬੰਧਿਤ ਪੰਜਾਬ ਪੰਚਾਇਤੀ ਰਾਜ ਸੋਧ ਬਿੱਲ 2018 ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੇਸ਼ ਕੀਤਾ ਸੀ। ਜਾਣਕਾਰੀ ਮੁਤਾਬਕ ਮੋਹਾਲੀ ਸ਼ਹਿਰ ਦੀ ਪਹਿਲੀ ਵਾਰ ਨਗਰ ਨਿਗਮ ਦੀ ਚੋਣ 25 ਫਰਵਰੀ, 2015 ਨੂੰ ਹੋਈ ਸੀ। ਇਹ ਵੀ ਚਰਚਾ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਸਮੇਂ ਤੋਂ ਪਹਿਲਾਂ ਇਸੇ ਸਾਲ ਦੇ ਅੰਤ 'ਚ ਵੀ ਹੋ ਸਕਦੀਆਂ ਹਨ।


Babita

Content Editor

Related News