ਫਾਜ਼ਿਲਕਾ ਵਿਖੇ ਮੁਆਵਜ਼ਾ ਵੰਡ ਸਮਾਗਮ ’ਚ ਰਵਾਇਤੀ ਪੌਸ਼ਾਕ ''ਚ ਪਹੁੰਚੀਆਂ ਬੱਲੂਆਣਾ ਹਲਕੇ ਦੀਆਂ ਔਰਤਾਂ
Friday, Apr 14, 2023 - 06:25 PM (IST)
ਅਬੋਹਰ/ਫਾਜ਼ਿਲਕਾ (ਵਿਸ਼ੇਸ਼)-ਅਬੋਹਰ ਦੀ ਦਾਣਾ ਮੰਡੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ’ਚ ਬੀਤੇ ਦਿਨ ਮੁਆਵਜ਼ਾ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ, ਇਸ ’ਚ ਬੇਮੌਸਮੀ ਬਰਸਾਤ, ਗੜ੍ਹੇਮਾਰੀ, ਚੱਕਰਵਤੀ ਤੂਫ਼ਾਨ ਦੇ ਪੀੜਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਵੰਡੇ ਗਏ। ਆਯੋਜਨ ’ਚ ਬੱਲੂਆਣਾ ਵਿਧਾਨ ਸਭਾ ਹਲਕੇ ਦੀਆਂ ਔਰਤਾਂ ਰਵਾਇਤੀ ਪਹਿਰਾਵੇ ’ਚ ਪਹੁੰਚੀਆਂ, ਜਿਸ ਨਾਲ ਸਮਾਜਿਕ ਸੋਚ ’ਚ ਬਦਲਾਅ ਦੀ ਝਲਕ ਵਿਖਾਈ ਦਿੱਤੀ। ਜ਼ਿਕਰਯੋਗ ਹੈ ਕਿ ਮਹਿਲਾ ਸਸ਼ਕਤੀਕਰਨ ਦੀ ਮਿਸਾਲ ਫਾਜ਼ਿਲਕਾ ’ਚ ਵੇਖਣ ਨੂੰ ਮਿਲਦੀ ਹੈ। ਇਥੋਂ ਦੀ ਡੀ. ਸੀ. ਡਾ. ਸੇਨੂੰ ਦੁੱਗਲ ਅਤੇ ਐੱਸ. ਐੱਸ. ਪੀ. ਅਵਨੀਤ ਕੌਰ ਮਹਿਲਾ ਅਧਿਕਾਰੀ ਹੈ, ਜੋਕਿ ਔਰਤਾਂ ਦੇ ਅਧਿਕਾਰਾਂ ਨੂੰ ਲੈ ਕੇ ਕੀਤੇ ਜਾਣ ਵਾਲੇ ਕੰਮਾਂ ਕਰ ਕੇ ਸੁਰਖੀਆਂ ’ਚ ਰਹਿੰਦੀ ਹੈ।
ਅਬੋਹਰ ’ਚ ਕਰਵਾਏ ਗਏ ਇਸ ਪ੍ਰੋਗਰਾਮ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ’ਤੇ ਆਪਣੀ ਹਾਜ਼ਰੀ ਦਰਜ ਕਰਵਾਈ। ਵੱਡੀ ਗਿਣਤੀ ’ਚ ਮੌਜੂਦ ਔਰਤਾਂ ਨਾਲ ਖਚਾਖਚ ਭਰੇ ਪੰਡਾਲ ’ਚ ਰਵਾਇਤੀ ਝਲਕ ਵੇਖਣ ਨੂੰ ਮਿਲ ਰਹੀ ਸੀ। ਇਸ ਪ੍ਰੋਗਰਾਮ ’ਚ ਹਿੱਸਾ ਲੈਣ ਲਈ ਔਰਤਾਂ ਵੱਖ-ਵੱਖ ਵਾਹਨਾਂ ਤੋਂ ਇਲਾਵਾ ਟ੍ਰੈਕਟਰ-ਟਰਾਲੀਆਂ ਰਾਹੀਂ ਪੁੱਜੀਆਂ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਮਾਮਲੇ 'ਚ ਪੁਲਸ ਨੇ ਹਿਰਾਸਤ 'ਚ ਲਏ ਹੁਸ਼ਿਆਰਪੁਰ ਦੇ 2 ਸਕੇ ਭਰਾ, ਲੱਗਾ ਇਹ ਇਲਜ਼ਾਮ
ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵੀ ਸੂਬੇ ਦੇ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ੇ ਦੀ ਰਾਸ਼ੀ ਮਹਿਜ਼ 20 ਦਿਨਾਂ ਦੇ ਅੰਦਰ ਹੀ ਮਿਲ ਸਕੀ ਹੈ, ਜੋ ਕਿ ਸਰਕਾਰ ਦਾ ਇਕ ਇਤਿਹਾਸਕ ਕਦਮ ਜਾਪਦਾ ਹੈ। ਫਾਜ਼ਿਲਕਾ ਜ਼ਿਲ੍ਹਾ ਪੰਜਾਬ ਦਾ ਅਜਿਹਾ ਜ਼ਿਲ੍ਹਾ ਹੈ, ਜਿੱਥੇ ਵੱਧ ਤੋਂ ਵੱਧ ਭਾਈਚਾਰਕ ਸਾਂਝ ਦੇ ਲੋਕ ਇਕੱਠੇ ਰਹਿੰਦੇ ਹਨ। ਇੱਥੇ ਅੱਧੀ ਦਰਜਨ ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਜ਼ਿਲ੍ਹੇ ਦੇ ਲੋਕਾਂ ਦੇ ਪਹਿਰਾਵੇ ਵੱਖ-ਵੱਖ ਰਵਾਇਤੀ ਝਲਕ ਦਿਖਾਉਂਦੇ ਹਨ।
ਰਾਜਸਥਾਨ ਦੇ ਨਾਲ ਲੱਗਦੇ ਬੱਲੂਆਣਾ ਹਲਕੇ ’ਚ ਔਰਤਾਂ ਘੱਘਰਾ-ਚੋਲੀ ਪਹਿਨਦੀਆਂ ਹਨ ਅਤੇ ਸੁਹਾਗਣਾਂ ਸਿਰ ’ਤੇ ਬੋਰਲਾ ਪਹਿਨਦੀਆਂ ਹਨ। ਸਿਰ ’ਤੇ ਰੰਗੀਨ ਚੁੰਨੀਆਂ ਇੱਥੋਂ ਦੀ ਪ੍ਰੰਪਰਾ ਹੈ। ਸਮਾਗਮ ’ਚ ਇਸ ਤਰ੍ਹਾਂ ਦੀ ਰਵਾਇਤੀ ਪੋਸ਼ਾਕਾਂ ਪਹਿਨੀਆਂ ਹੋਈਆਂ ਔਰਤਾਂ ਖਿੱਚ ਦਾ ਕੇਂਦਰ ਬਣ ਰਹੀਆਂ ਸਨ।
ਔਰਤ ਵਿਦਿਆਵੰਤੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਬੱਲੂਆਣਾ ਹਲਕੇ ਵੱਲ ਧਿਆਨ ਦਿੱਤਾ ਜਾਣਾ ਕਾਬਿਲ-ਏ-ਤਾਰੀਫ਼ ਹੈ। ਇਹ ਇਲਾਕਾ ਆਮ ਤੌਰ ’ਤੇ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਹੈ। ਇਸ ਸਰਕਾਰ ਦੇ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ 4 ਮਹੀਨਿਆਂ ’ਚ 3 ਵਾਰ ਇੱਥੋਂ ਦਾ ਦੌਰਾ ਕਰ ਚੁੱਕੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਦੂਰ-ਦਰਾਜ ਦੇ ਇਲਾਕਿਆਂ ਨੂੰ ਮਹੱਤਵ ਦੇ ਰਹੀ ਹੈ।
ਇਹ ਵੀ ਪੜ੍ਹੋ : ਮੋਹਿੰਦਰ ਭਗਤ ਦੇ ਘਰ ਪੁੱਜੀ ਭਾਜਪਾ ਲੀਡਰਸ਼ਿਪ, ਭਾਵੁਕ ਹੋ ਪਿਤਾ ਚੁੰਨੀ ਲਾਲ ਨੇ ਕਹੀ ਵੱਡੀ ਗੱਲ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।