ਗੋਦਾਮ ’ਚੋਂ ਤਾਰਾਂ ਦੇ ਬੰਡਲ ਚੋਰੀ ਵਾਲੀਆਂ 3 ਔਰਤਾਂ ਗ੍ਰਿਫ਼ਤਾਰ

Saturday, Jun 24, 2023 - 05:21 PM (IST)

ਗੋਦਾਮ ’ਚੋਂ ਤਾਰਾਂ ਦੇ ਬੰਡਲ ਚੋਰੀ ਵਾਲੀਆਂ 3 ਔਰਤਾਂ ਗ੍ਰਿਫ਼ਤਾਰ

ਜ਼ੀਰਾ (ਰਾਜੇਸ਼ ਢੰਡ) : ਸਥਾਨਕ ਬੱਸ ਅੱਡਾ ਜ਼ੀਰਾ ਦੇ ਪਿਛਲੇ ਪਾਸੇ ਬਣੇ ਗੋਦਾਮ ਵਿਚੋਂ ਤਾਰਾਂ ਦੇ 4 ਬੰਡਲ ਚੋਰੀ ਕਰਨ ਦੇ ਦੋਸ਼ ਵਿਚ ਥਾਣਾ ਸਿਟੀ ਜ਼ੀਰਾ ਪੁਲਸ ਨੇ 3 ਔਰਤਾਂ ਨੂੰ ਗ੍ਰਿਫ਼ਤਾਰ ਕਰਕੇ ਹੋਰ ਅਣਪਛਾਤੀਆਂ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਬਿਆਨਾਂ 'ਚ ਸੁਨੀਲ ਸ਼ਰਮਾ ਪੁੱਤਰ ਧਰਮਪਾਲ ਸ਼ਰਮਾ ਵਾਸੀ ਸੁਭਾਸ਼ ਕਾਲੋਨੀ, ਜ਼ੀਰਾ ਨੇ ਦੱਸਿਆ ਕਿ ਰੋਮਾ ਪਤਨੀ ਵਿੱਕੀ ਪੁੱਤਰ ਸ਼ਿਆਮ ਵਾਸੀ ਮਿਰਚ ਮੰਡੀ ਰਾਜਪੁਰਾ ਜ਼ਿਲ੍ਹਾ ਪਟਿਆਲਾ, ਟੀਨਾ ਪਤਨੀ ਨਾਨਕ ਪੁੱਤਰ ਸੁਰੇਸ਼ ਵਾਸੀ ਬੰਗਾਲੀ ਬਸਤੀ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ, ਪਿੰਕੀ ਪਤਨੀ ਸਵ. ਰਵੀ ਕੁਮਾਰ ਵਾਸੀ ਪੱਤੀ ਰੋਡ ਬਰਨਾਲਾ ਅਤੇ ਕੁੱਝ ਅਣਪਛਾਤੀਆਂ ਔਰਤਾਂ ਉਸ ਦੇ ਗੋਦਾਮ ਵਿਚੋਂ ਤਾਰਾਂ ਦੇ 4 ਬੰਡਲ ਚੋਰੀ ਕਰਕੇ ਲੈ ਗਈਆਂ ਸਨ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਸਤਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਰੋਮਾ, ਟੀਨਾ ਅਤੇ ਪਿੰਕੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News