ਬੀਬੀਆਂ ਦਾ ਦਿੱਲੀ ਕੂਚ, ਕਿਸਾਨੀ ਘੋਲ ’ਚ ਵੰਡਣਗੀਆਂ ਢਾਈ ਕੁਇੰਟਲ ਦੇਸੀ ਘਿਓ ਦੀਆਂ ਪਿੰਨੀਆਂ

Thursday, Dec 24, 2020 - 06:02 PM (IST)

ਬੀਬੀਆਂ ਦਾ ਦਿੱਲੀ ਕੂਚ, ਕਿਸਾਨੀ ਘੋਲ ’ਚ ਵੰਡਣਗੀਆਂ ਢਾਈ ਕੁਇੰਟਲ ਦੇਸੀ ਘਿਓ ਦੀਆਂ ਪਿੰਨੀਆਂ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਖ਼ੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ’ਚ ਚੱਲ ਕਿਸਾਨ ਅੰਦੋਲਨ ’ਚ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਾਥ ਦੇਣ ਲਈ ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਦਾ ਦਿੱਲੀ ਵੱਲ ਕੂਚ ਲਗਾਤਾਰ ਜਾਰੀ ਹੈ। ਨੇੜਲੇ ਹਰਸੀ ਪਿੰਡ ਤੋਂ ਜਾ ਰਹੇ ਲੜੀਵਾਰ ਜਾ ਰਹੇ ਜਥਿਆਂ ਦੀ ਲੜੀ ਅਧੀਨ ਗਏ ਅੱਠਵੇਂ ਜਥੇ ਦੀ ਖ਼ਾਸ ਗੱਲ ਇਹ ਰਹੀ ਕਿ ਇਸ ਜਥੇ ਦੀ ਕਮਾਨ ਖ਼ੁਦ ਬੀਬੀਆਂ ਨੇ ਸੰਭਾਲੀ ਹੋਈ ਹੈ। ਵੱਡੀ ਗਿਣਤੀ ’ਚ ਬੀਬੀਆਂ ਦਾ ਜਥਾ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਦਿੱਲੀ ਵੱਲ ਰਵਾਨਾ ਹੋਇਆ ਹੈ। ਬੀਬੀਆਂ ਦੇ ਜਥੇ ਨੂੰ ਰਵਾਨਾ ਕਰਨ ਸਮੇਂ ਮਾਸਟਰ ਮਦਨ ਸਿੰਘ, ਸੇਵਕ ਸਿੰਘ, ਕਸ਼ਮੀਰਾ ਸਿੰਘ, ਹਰਜੀਤ ਸਿੰਘ, ਮਾਸਟਰ ਗੁਰਦੀਪ ਸਿੰਘ ਦੀਪਾ, ਦੀਪਕ ਕੁਮਾਰ ਆਦਿ ਨੇ ਦੱਸਿਆ ਕਿ ਪਿੰਡ ਤੋਂ ਲੜੀਵਾਰ ਗਏ ਅੱਠਵੇਂ ਜਥੇ ’ਚ ਬੀਬੀ ਪਰਮਜੀਤ ਕੌਰ, ਰਵਿੰਦਰ ਕੌਰ, ਸੁਰਿੰਦਰ ਕੌਰ, ਜਤਿੰਦਰ ਕੌਰ, ਨਰਿੰਦਰ ਕੌਰ, ਆਸ਼ਿਮਾ ਮਨੀਸ਼ਾ ਆਦਿ ਪ੍ਰਮੁੱਖ ਤੌਰ ’ਤੇ ਸ਼ਾਮਲ ਹੋ ਕੇ ਦਿੱਲੀ ਕਿਸਾਨ ਅੰਦੋਲਨ ’ਚ ਹਿੱਸਾ ਲੈਣਗੀਆਂ। ਇਸ ਮੌਕੇ ਮਾਸਟਰ ਮਦਨ ਸਿੰਘ ਅਤੇ ਮਾਸਟਰ ਗੁਰਦੀਪ ਸਿੰਘ ਦੀਪਾ ਨੇ ਦੱਸਿਆ ਕਿ ਅੰਦੋਲਨ ਕਰ ਰਹੇ ਕਿਸਾਨਾਂ ਵਾਸਤੇ ਜਥੇ ਵੱਲੋਂ ਹਰਸੀ ਪਿੰਡ ਤੋਂ ਢਾਈ ਕੁਇੰਟਲ ਦੇਸੀ ਘਿਓ ਦੀਆਂ ਪਿੰਨੀਆਂ ਵੀ ਚੱਲ ਰਹੇ ਲੰਗਰਾਂ ’ਚ ਹਿੱਸਾ ਪਾਉਣ ਲਈ ਲਿਜਾਈਆਂ ਗਈਆਂ ਹਨ। ਇਸ ਮੌਕੇ ਪਿੰਡ ਵਾਸੀਆਂ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਜਲਦ ਤੋਂ ਜਲਦ ਵਾਪਸ ਲੈਣ ਦੀ ਮੰਗ ਕੀਤੀ ਹੈ।

 ਇਹ ਵੀ ਪੜ੍ਹੋ : ‘ਸਿੱਖਾਂ ਲਈ ਗੁਰਪਤਵੰਤ ਪੰਨੂ ਬਹੁਤ ਵੱਡਾ ਧੱਬਾ : ਸੁੱਖੀ ਚਾਹਲ’

PunjabKesari

ਦੱਸਣਯੋਗ ਹੈ ਕਿ ਕਿਸਾਨ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਬੀਤੀ 26 ਨਵੰਬਰ ਤੋਂ ਦਿੱਲੀ ਦੇ ਟਿਕਰੀ ਅਤੇ ਸਿੰਘੂ ਬਾਰਡਰ ’ਤੇ ਡਟੇ ਹੋਏ ਹਨ। ਕਿਸਾਨ ਆਪਣਾ ਅੰਦੋਲਨ ਹੋਰ ਤੇਜ਼ ਕਰਨਗੇ। ਕੇਂਦਰ ਸਰਕਾਰ ਵਲੋਂ ਹਾਲ ਹੀ ’ਚ ਭੇਜੇ ਗਏ ਸੱਦਾ ਪੱਤਰ ਨੂੰ ਕਿਸਾਨਾਂ ਨੇ ਠੁਕਰਾ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਨੂੰਨ ’ਚ ਸੋਧਾਂ ਮਨਜ਼ੂਰ ਨਹੀਂ ਹਨ, ਇਹ ਕਾਨੂੰਨ ਰੱਦ ਹੋਣੇ ਚਾਹੀਦੇ ਹਨ।

PunjabKesariਜੇਕਰ ਸਰਕਾਰ ਸਾਡੇ ਨਾਲ ਗੱਲਬਾਤ ਲਈ ਤਿਆਰ ਹੈ ਤਾਂ ਸਾਨੂੰ ਖੁੱਲ੍ਹੇ ਮਨ ਨਾਲ ਬੁਲਾਵੇ। ਗੱਲਬਾਤ ਲਈ ਕੋਈ ਠੋਸ ਤਜਵੀਜ਼ ਭੇਜੇ, ਤਾਂ ਕਿ ਗੱਲਬਾਤ ਦੀ ਪ੍ਰਕਿਰਿਆ ਨੂੰ ਅੱਗੇ ਤੋਰਿਆ ਜਾ ਸਕੇ। ਕਿਸਾਨੀ ਘੋਲ ਕਿੰਨਾ ਚਿਰ ਜਾਰੀ ਰਹਿੰਦਾ, ਇਸ ਬਾਬਤ ਕੁਝ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਸਰਕਾਰ ਕਾਨੂੰਨਾਂ ’ਚ ਸੋਧ ਲਈ ਤਿਆਰ ਹੈ, ਜਦਿਕ ਕਿਸਾਨ ਕਾਨੂੰਨਾਂ  ਨੂੰ ਰੱਦ ਕਰਾਉਣ ’ਤੇ ਅੜੇ ਹੋਏ ਹਨ।

ਇਹ ਵੀ ਪੜ੍ਹੋ : ਕਿਸਾਨੀ ਦਾ ਦਰਦ ਦਿਲ ’ਚ ਲੈ ਕੇ ਦੁਨੀਆ ਤੋਂ ਤੁਰ ਗਿਆ ਅਮਰਜੀਤ ਸਿੰਘ 

PunjabKesari

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪੱਕੇ ਤੌਰ ’ਤੇ ਨਿਯੁਕਤੀ ’ਤੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ

ਨੋਟ : ਇਸ ਖ਼ਬਰ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗਾ, ਕੁਮੈਂਟ ਕਰਕੇ ਦੱਸੋ?


author

Anuradha

Content Editor

Related News