ਮਹਿਲਾ ਦਿਵਸ ''ਤੇ ਕੱਢੀ ਜਾਗਰੂਕਤਾ ਰੈਲੀ
Friday, Mar 08, 2019 - 02:15 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਪੰਜਾਬ ਪੁਲਸ ਵਲੋਂ ਮੋਟਰਸਾਈਕਲ ਜਾਗਰੂਕਤਾ ਰੈਲੀ ਕੱਢੀ ਗਈ। ਪੁਲਸ ਥਾਣੇ ਤੋਂ ਚੱਲੀ ਇਹ ਰੈਲੀ ਸ਼ਹਿਰ ਦੇ ਵੱਖ-ਵੱਖ ਰੈਲੀ 'ਚੋਂ ਹੁੰਦੀ ਹੋਈ ਵਾਪਸ ਪਹੁੰਚੀ। ਰੈਲੀ 'ਚ ਸ਼ਾਮਲ ਪੁਲਸ ਮੁਲਾਜ਼ਮਾਂ ਨੇ ਜਿਥੇ ਆਪਣੇ ਵਾਹਨਾਂ 'ਤੇ ਬੈਨਰ ਲਗਾ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕੀਤਾ, ਉਥੇ ਹੀ ਔਰਤ ਦੀ ਸਮਾਜ ਨੂੰ ਮਹਾਨ ਦੇਣ ਬਾਰੇ ਦੱਸਿਆ। ਇਸ ਦੌਰਾਨ ਪੁਲਸ ਅਧਿਕਾਰੀਆਂ ਨੇ ਮਹਿਲਾ ਦਿਵਸ ਦੀ ਵਧਾਈ ਦਿੰਦੇ ਹੋਏ ਨਾਰੀ ਸ਼ਕਤੀ ਨੂੰ ਸਲਾਮ ਕੀਤਾ ਤੇ ਔਰਤਾਂ ਦੀ ਸੁਰੱਖਿਆ ਦਾ ਵਚਨ ਦੁਹਰਾਇਆ।
ਇਸਦੇ ਨਾਲ ਹੀ ਪੁਲਸ ਅਧਿਕਾਰੀਆਂ ਨੇ ਸਮੂਹ ਔਰਤਾਂ ਨੂੰ ਆਪਣੇ ਮੋਬਾਈਲ 'ਚ 'ਸ਼ਕਤੀ ਐਪ' ਡਾਊਨਲੋਡ ਕਰਨ ਲਈ ਪ੍ਰੇਰਿਆ ਤਾਂ ਜੋ ਲੋੜ ਪੈਣ 'ਤੇ ਔਰਤਾਂ ਪੁਲਸ ਦੀ ਤੁਰੰਤ ਸਹਾਇਤਾ ਲੈ ਸਕਣ।