260 ਗ੍ਰਾਮ ਹੈਰੋਇਨ ਤੇ 250 ਗ੍ਰਾਮ ਨਸ਼ੇ ਵਾਲੇ ਪਦਾਰਥ ਸਮੇਤ 2 ਔਰਤਾਂ ਗ੍ਰਿਫਤਾਰ

07/18/2019 4:08:21 PM

ਸੁਲਤਾਨਪੁਰ ਲੋਧੀ (ਧੀਰ, ਜੋਸ਼ੀ) : ਨਸ਼ਿਆਂ ਦੇ ਸਮੱਗਲਰਾਂ ਖਿਲਾਫ ਥਾਣਾ ਸੁਲਤਾਨਪੁਰ ਲੋਧੀ ਪੁਲਸ ਵੱਲੋਂ ਵਿੱਢੀ ਹੋਈ ਮੁਹਿੰਮ ਅਧੀਨ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਨਸ਼ਿਆਂ ਦਾ ਸਾਮਾਨ ਸਪਲਾਈ ਕਰਨ ਵਾਲੀਆਂ 2 ਔਰਤਾਂ ਨੂੰ ਵੱਖ-ਵੱਖ ਮਾਮਲਿਆਂ 'ਚ ਨਸ਼ਿਆਂ ਵਾਲੇ ਪਦਾਰਥ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 

ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੁਰਜੀਤ ਲਾਲ ਪੁਲਸ ਪਾਰਟੀ ਸਮੇਤ ਲੇਡੀ ਕਾਂਸਟੇਬਲ ਰਾਜਬੀਰ ਕੌਰ ਨਾਲ ਦੌਰਾਨੇ ਗਸ਼ਤ ਕਰਦੇ ਹੋਏ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਸਾਈਡ ਨੂੰ ਜਾ ਰਹੇ ਹਨ ਤਾਂ ਪਿੰਡ ਜੈਨਪੁਰ ਵਲੋਂ ਇਕ ਔਰਤ ਨੂੰ ਪੈਦਲ ਆਉਂਦੇ ਵੇਖਿਆ। ਉਨ੍ਹਾਂ ਸ਼ੱਕ ਦੇ ਆਧਾਰ 'ਤੇ ਰੁਕਣ ਦਾ ਇਸ਼ਾਰਾ ਕੀਤਾ ਜੋ ਪੁਲਸ ਪਾਰਟੀ ਨੂੰ ਵੇਖ ਘਬਰਾ ਕੇ ਪਿੱਛੇ ਮੁੜਨ ਲੱਗੀ ਤੇ ਆਪਣੇ ਹੱਥ 'ਚ ਫੜੇ ਮੋਮੀ ਲਿਫਾਫੇ ਨੂੰ ਸੁੱਟ ਦਿੱਤਾ। ਪੁਲਸ ਪਾਰਟੀ ਨੇ ਲੇਡੀ ਕਾਂਸਟੇਬਲ ਰਾਜਬੀਰ ਕੌਰ ਦੀ ਮਦਦ ਨਾਲ ਉਸ ਨੂੰ ਫੜ ਲਿਆ ਅਤੇ ਸ਼ੱਕ ਦੇ ਆਧਾਰ 'ਤੇ ਨਾਂ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਂ ਪ੍ਰੀਤਮ ਕੌਰ ਉਰਫ ਬਾਵੀ ਪਤਨੀ ਕਰਨੈਲ ਸਿੰਘ ਵਾਸੀ ਸੈਂਚਾਂ ਦੱਸਿਆ, ਜਿਸ ਵੱਲੋਂ ਉਸ ਵਲੋਂ ਸੁੱਟਿਆ ਗਿਆ ਮੋਮੀ ਲਿਫਾਫਾ ਚੁਕਾਇਆ ਤਾਂ ਖੋਲ੍ਹ ਕੇ ਦੇਖਿਆ ਤਾਂ ਉਸ 'ਚੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਅਧੀਨ ਮੁਕਦਮਾ ਦਰਜ ਕਰ ਲਿਆ। ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਉਹ ਵੱਡੇ ਪੱਧਰ 'ਤੇ ਨਸ਼ਿਆਂ ਦੇ ਪਦਾਰਥ ਸਪਲਾਈ ਕਰਨ ਦਾ ਧੰਦਾ ਕਰਦੀ ਹੈ ਅਤੇ ਜਿਸਨੇ ਬੀਤੇ ਦਿਨੀਂ ਪੁਲਸ ਵਲੋਂ ਕਾਬੂ ਕੀਤੇ ਨਸ਼ੀਲਾ ਪਦਾਰਥ ਤੇ ਹੈਰੋਇਨ ਦੇ ਤਿੰਨ ਸਮੱਗਲਰਾਂ ਅਮਨਦੀਪ ਸਿੰਘ ਉਰਫ ਅਮਨ, ਪਰਮਜੀਤ ਸਿੰਘ ਤੇ ਅਜੇ ਕੁਮਾਰ ਨੂੰ ਹੈਰੋਇਨ ਤੇ ਨਸ਼ੀਲਾ ਪਦਾਰਥ ਵੇਚਿਆ ਸੀ ਜੋ ਕਿ ਪੁਲਸ ਨੂੰ ਉਸ ਕੇਸ 'ਚ ਵੀ ਲੋੜੀਂਦੀ ਸੀ।
ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਏ. ਐੱਸ. ਆਈ. ਰਣਜੀਤ ਕੁਮਾਰ ਸਮੇਤ ਪੁਲਸ ਪਾਰਟੀ ਅਤੇ ਲੇਡੀ ਸਟਾਫ ਦੌਰਾਨੇ ਗਸ਼ਤ ਪਿੰਡ ਭੌਰ ਤੋਂ ਸੇਚਾਂ ਨੂੰ ਜਾ ਰਹੇ ਸਨ ਤਾਂ ਇਕ ਔਰਤ ਬਲਬੀਰ ਕੌਰ ਉਰਫ ਬੀਰੋ ਪਤਨੀ ਗੁਰਮੀਤ ਕੌਰ ਵਾਸੀ ਸੈਚਾਂ ਨੂੰ ਕਾਬੂ ਕਰ ਕੇ ਉਸ ਕੋਲੋਂ 25 ਗ੍ਰਾਮ ਨਸ਼ੇ ਵਾਲਾ ਪਦਾਰਥ ਬਰਾਮਦ ਹੋਇਆ। ਉਸਦੇ ਖਿਲਾਫ ਪੁਲਸ ਨੇ ਐੱਨ. ਡੀ. ਪੀ. ਸੀ. ਐਕਟ 22, 61, 85 ਅਧੀਨ ਕੇਸ ਦਰਜ ਕਰ ਲਿਆ ਹੈ। ਜਿਨ੍ਹਾਂ ਦਾ ਮਾਣਯੋਗ ਅਦਾਲਤ ਵਲੋਂ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛÎਗੱਛ ਕੀਤੀ ਜਾਵੇਗੀ, ਜਿਨ੍ਹਾਂ ਦੀ ਪੁੱਛÎਗਿੱਛ ਤਾਂ ਨਸ਼ੇ ਬਾਰੇ ਹੋਰ ਵੀ ਕਈ ਅਹਿਮ ਸੁਰਾਗ ਸਾਹਮਣੇ ਆਉਣ ਦੀ ਪੂਰੀ-ਪੂਰੀ ਸੰਭਾਵਨਾ ਹੈ। ਇਸ ਮੌਕੇ ਏ. ਐੱਸ. ਆਈ. ਸ਼ਾਮ ਲਾਲ, ਏ. ਐੱਸ. ਆਈ. ਸੁਰਜੀਤ ਲਾਲ ਤੇ ਲੇਡੀ ਸਟਾਫ ਵੀ ਹਾਜ਼ਰ ਸੀ।


Anuradha

Content Editor

Related News