ਬੀਮਾਰੀ ਤੋਂ ਪਰੇਸ਼ਾਨ ਜਨਾਨੀ ਨੇ ਨਹਿਰ ''ਚ ਮਾਰੀ ਛਾਲ, ਗੋਤਾਖੋਰਾਂ ਨੇ ਬਚਾਈ ਜਾਨ
Tuesday, Aug 11, 2020 - 11:54 AM (IST)

ਪਟਿਆਲਾ (ਬਲਜਿੰਦਰ) : ਬੀਮਾਰੀ ਤੋਂ ਪਰੇਸ਼ਾਨ ਇੱਕ ਰਜਨੀ ਨਾਂ ਦੀ ਜਨਾਨੀ ਨੇ ਭਾਖੜਾ ਨਹਿਰ ਨਹਿਰ 'ਚ ਛਾਲ ਮਾਰ ਦਿੱਤੀ, ਜਿਸ ਨੂੰ ਗੋਤਾਖੋਰਾਂ ਨੇ ਬਚਾ ਲਿਆ। ਭੋਲੇ ਸ਼ੰਕਰ ਡਾਇਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ਼ ਨੇ ਦੱਸਿਆ ਕਿ ਜਨਾਨੀ ਤੋਂ ਪੁੱਛ-ਗਿਛ ਕਰਨ ਮਗਰੋਂ ਉਸ ਦੇ ਪਰਿਵਾਰ ਅਤੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਕ ਉਕਤ ਜਨਾਨੀ ਭਾਖੜਾ ਨਹਿਰ ਵਿਖੇ ਪਹੁੰਚੀ ਅਤੇ ਦੇਖਦੇ ਹੀ ਦੇਖਦੇ ਨਹਿਰ 'ਚ ਛਾਲ ਮਾਰ ਦਿੱਤੀ, ਜਿਸ ’ਤੇ ਸੰਦੀਪ ਕੁਮਾਰ ਭੁਰਾ ਦੀ ਨਜ਼ਰ ਪੈ ਗਈ ਅਤੇ ਉਸ ਨੇ ਜਨਾਨੀ ਨੂੰ ਬਚਾ ਲਿਆ।