ਲੇਡੀ ਕਾਂਸਟੇਬਲ ਵਲੋਂ ਥੱਪੜ ਮਾਰਨ ''ਤੇ ਔਰਤ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
Wednesday, Jul 24, 2019 - 01:59 PM (IST)

ਖੰਨਾ : ਡੀ. ਏ. ਵੀ ਪਬਲਿਕ ਸਕੂਲ ਨੇੜੇ ਸਿੰਘ ਕਾਲੋਨੀ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਕਿ ਲੇਡੀ ਕਾਂਸਟੇਬਲ ਵਲੋਂ ਘਰ 'ਚ ਆ ਕੇ ਔਰਤ ਨੂੰ ਥੱਪੜ ਮਾਰਨ ਮਾਰਨ 'ਤੇ ਉਸ ਨੇ ਖੁਦ ਨੂੰ ਕਮਰੇ 'ਚ ਬੰਦ ਕਰ ਲਿਆ ਅਤੇ ਅੱਗ ਲਾ ਲਈ। ਘਰ 'ਚ ਔਰਤ ਦੇ 2 ਬੱਚੇ ਵੀ ਮੌਜੂਦ ਸਨ। ਗੁਆਂਢੀਆਂ ਨੇ ਬੱਚਿਆਂ ਸਮੇਤ ਔਰਤ ਨੂੰ ਸੁਰੱਖਿਅਤ ਬਾਹਰ ਕੱਢਿਆ, ਉੱਥੇ ਹੀ ਔਰਤ ਨੇ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਸ ਜ਼ਿਲਾ ਖੰਨਾ ਦੇ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੂੰ ਕਰ ਦਿੱਤੀ ਹੈ।
ਸ਼ਿਕਾਇਤ ਕਰਤਾ ਰਮਨਦੀਪ ਕੌਰ ਵਾਸੀ ਸਿੰਘ ਕਾਲੋਨੀ, ਖੰਨਾ ਮੁਤਾਬਕ ਉਸ ਦਾ ਪਤਨੀ ਗੁਰਸੇਵਕ ਸਿੰਘ ਵਿਦੇਸ਼ 'ਚ ਰਹਿੰਦਾ ਹੈ। ਉਹ ਆਪਣੇ 2 ਬੱਚਿਆਂ ਨਾਲ ਘਰ 'ਚ ਰਹਿੰਦੀ ਹੈ। ਬੀਤੇ ਦਿਨ ਸਿਟੀ ਥਾਣਾ-2 ਤੋਂ 2 ਲੇਡੀ ਮੁਲਾਜ਼ਮ ਉਨ੍ਹਾਂ ਦੇ ਘਰ ਆਈਆਂ ਅਤੇ ਘੰਟੀ ਵਜਾਉਣ ਤੋਂ ਬਾਅਦ ਜਦੋਂ ਉਸ ਦੇ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਆਉਂਦੇ ਹੀ ਇਕ ਲੇਡੀ ਕਾਂਸਟੇਬਲ ਨੂੰ ਉਸ ਨੂੰ 2 ਥੱਪੜ ਮਾਰ ਦਿੱਤੇ, ਜਦੋਂ ਉਸ ਨੇ ਕਾਰਨ ਪੁੱਛਿਆ ਤਾਂ ਕਾਂਸਟੇਬਲ ਨੇ ਕਿਹਾ ਕਿ ਉਸ ਦੇ ਖਿਲਾਫ ਸਿਟੀ ਥਾਣਾ 'ਚ ਸ਼ਿਕਾਇਤ ਆਈ ਹੈ, ਜਦੋਂ ਉਸ ਨੇ ਸ਼ਿਕਾਇਤ ਦੀ ਕਾਪੀ ਦਿਖਾਉਣ ਨੂੰ ਕਿਹਾ ਤਾਂ ਲੇਡੀ ਕਾਂਸਟੇਬਲ ਨੇ ਉਸ ਨੂੰ ਫਿਰ ਬੁਰਾ-ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਇੰਨੇ 'ਚ ਮੁਹੱਲਾ ਵਸੀ ਵੀ ਇਕੱਠੇ ਹੋ ਗਏ।
ਕਾਂਸਟੇਬਲ ਵਲੋਂ ਥੱਪੜ ਮਾਰਨ ਨੂੰ ਲੈ ਕੇ ਉਸ ਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਅਤੇ ਫਿਰ ਉਸ ਨੇ ਦਰਵਾਜ਼ਾ ਬੰਦ ਕਰਕੇ ਅੱਗ ਲਾ ਲਈ। ਗੁਆਂਢੀਆ ੰਨੇ ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਬਚਾਆਿ। ਅੱਗ ਨਾਲ ਘਰ ਦੇ ਕੱਪੜਿਆਂ ਸਮੇਤ ਹੋਰ ਸਮਾਨ ਸੜ ਗਿਆ। ਰਮਨਦੀਪ ਕੌਰ ਨੇ ਐੱਸ. ਐੱਸ. ਪੀ. ਨੂੰ ਇਨਸਾਫ ਦੀ ਮੰਗ ਕਰਦੇ ਹੋਏ ਲੇਡੀ ਕਾਂਸਟੇਬਲ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।