SHO ਪੁੱਤ ਦਾ ਸ਼ਰਮਨਾਕ ਕਾਰਾ, ਬਜ਼ੁਰਗ ਮਾਂ 'ਤੇ ਚੋਰੀ ਦਾ ਇਲਜ਼ਾਮ ਲਗਾ ਕੇ ਘਰੋਂ ਕੱਢਿਆ ਬਾਹਰ

Sunday, Nov 21, 2021 - 12:10 PM (IST)

SHO ਪੁੱਤ ਦਾ ਸ਼ਰਮਨਾਕ ਕਾਰਾ, ਬਜ਼ੁਰਗ ਮਾਂ 'ਤੇ ਚੋਰੀ ਦਾ ਇਲਜ਼ਾਮ ਲਗਾ ਕੇ ਘਰੋਂ ਕੱਢਿਆ ਬਾਹਰ

ਮਾਹਿਲਪੁਰ (ਅਗਨੀਹੋਤਰੀ)- ਐੱਸ. ਐੱਚ. ਓ. ਪੁੱਤ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਦਰਅਸਲ ਪਿੰਡ ਚੰਦੇਲੀ ਦੀ ਇਕ ਬਜ਼ੁਰਗ ਔਰਤ ਨੇ ਆਪਣੇ ਐੱਸ. ਐੱਚ. ਓ. ਪੁੱਤਰ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਝੂਠੀਆਂ ਦਰਖ਼ਾਸਤਾਂ ਰਾਹੀਂ ਪੁਲਸੀਆ ਰੌਹਬ ਦੇ ਕੇ ਉਸ ਨੂੰ ਫਸਾਉਣ ਦੀਆਂ ਕੋਸ਼ਿਸ਼ਾਂ ਅਤੇ ਉਸ ਦੇ ਖੂਨ-ਪਸੀਨੇ ਦੀ ਕਮਾਈ ਨਾਲ ਬਣਾਏ ਘਰ ਨੂੰ ਤਾਲਾ ਲਾ ਕੇ ਉਸ ਨੂੰ ਘਰੋਂ ਬੇਘਰ ਕਰ ਦਿੱਤਾ ਹੈ। ਉਹ ਆਪਣੀ ਧੀ ਕੋਲ ਰਹਿ ਕੇ ਦਿਨ ਕੱਟ ਰਹੀ ਹੈ। ਉਸ ਨੇ ਮੁੱਖ ਮੰਤਰੀ ਪੰਜਾਬ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀਆਂ ਸ਼ਿਕਾਇਤਾਂ ਵਿਚ ਮੰਗ ਕੀਤੀ ਹੈ ਕਿ ਉਸ ਨੂੰ ਉਸ ਘਰ ਵਿਚ ਵਾੜਿਆ ਜਾਵੇ।

ਸ਼ਨੀਵਾਰ ਸਥਾਨਕ ਕਰਮ ਪੈਲੇਸ ਵਿਚ ਪੱਤਰਕਾਰ ਸੰਮੇਲਨ ਦੌਰਾਨ ਮਾਤਾ ਸੁਰਿੰਦਰ ਕੌਰ ਪਤਨੀ ਜੀਤ ਸਿੰਘ ਵਾਸੀ ਚੰਦੇਲੀ ਨੇ ਆਪਣੀ ਬੇਟੀ ਜਿੰਦਰ ਕੌਰ, ਭਾਈ ਨਰਿੰਦਰਪਾਲ ਸਿੰਘ, ਦਰਬਾਰਾ ਸਿੰਘ ਮਜ਼ਾਰੀ ਦੀ ਹਾਜ਼ਰੀ ਵਿਚ ਦੱਸਿਆ ਕਿ ਉਸ ਦੇ ਦੋ ਬੇਟੇ ਵਿਦੇਸ਼ ਵਿਚ ਹਨ ਅਤੇ ਤੀਜਾ ਬੇਟਾ ਪੰਜਾਬ ਪੁਲਸ ਵਿਚ ਇੰਸਪੈਕਟਰ ਵਜੋਂ ਥਾਣਾ ਡਿਵੀਜ਼ਨ ਨੰਬਰ ਦੋ ਜਲੰਧਰ ਵਿਚ ਤਾਇਨਾਤ ਹੈ। 

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਨੂੰ ਕੈਸ਼ ਕਰਨ ਲਈ ਕਾਂਗਰਸ ਤੇ ‘ਆਪ’ ’ਚ ਲੱਗੀ ਦੌੜ

ਉਸ ਨੇ ਦੱਸਿਆ ਕਿ ਉਸ ਨੇ ਆਪਣੀ ਪੁਸ਼ਤੈਨੀ ਜ਼ਮੀਨ ਅਤੇ ਘਰ ਦੀ ਆਪਣੇ ਤਿੰਨਾਂ ਪੁੱਤਰਾਂ ਦੇ ਨਾਂ ਦੀ ਬਰਾਬਰ ਵਸੀਅਤ ਕਰ ਦਿੱਤੀ ਹੈ। ਉਸ ਨੇ ਦੱਸਿਆ ਕਿ ਘਰ ਦੇ ਕਮਰਿਆਂ ਦੀਆਂ ਚਾਬੀਆਂ ਥਾਣੇਦਾਰ ਪੁੱਤਰ ਸੇਵਾ ਸਿੰਘ ਅਤੇ ਉਸ ਕੋਲ ਹਨ। ਦੋ ਮਹੀਨੇ ਪਹਿਲਾਂ ਇਕ ਕਮਰੇ ਨੂੰ ਖੋਲ੍ਹਦੇ ਸਮੇਂ ਚਾਬੀ ਤਾਲੇ ਵਿਚ ਫਸ ਗਈ ਅਤੇ ਉਸ ਨੂੰ ਤਾਲਾ ਵਢਾਉਣਾ ਪਿਆ ਅਤੇ ਨਵੇਂ ਤਾਲੇ ਦੀ ਇਕ ਚਾਬੀ ਉਸ ਨੇ ਆਪਣੇ ਥਾਣੇਦਾਰ ਪੁੱਤਰ ਨੂੰ ਦੇ ਦਿੱਤੀ। ਉਸ ਨੇ ਦੱਸਿਆ ਕਿ ਸੇਵਾ ਸਿੰਘ ਅਤੇ ਉਸ ਦੇ ਪਰਿਵਾਰ ਨੇ ਇਕ ਝੂਠੀ ਦਰਖ਼ਾਸਤ ਦੇ ਕੇ ਉਸ ਉੱਪਰ ਦਸ ਹਜ਼ਾਰ ਰੁਪਏ ਦੀ ਚੋਰੀ ਅਤੇ 20 ਤੋਲੇ ਸੋਨੇ ਦੇ ਗਹਿਣੇ ਚੋਰੀ ਕਰਨ ਦਾ ਇਲਜ਼ਾਮ ਲਾ ਦਿੱਤਾ ਅਤੇ ਪੁਲਸ ਵਿਚ ਝੂਠੀਆਂ ਦਰਖ਼ਾਸਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ: ਹੁਸ਼ਿਆਰਪੁਰ: 12 ਲੱਖ ਖ਼ਰਚ ਕਰਕੇ ਵਿਦੇਸ਼ ਭੇਜੀ ਮੰਗੇਤਰ ਨੇ ਵਿਖਾਇਆ ਠੇਂਗਾ, ਦੁਖ਼ੀ ਮੁੰਡੇ ਨੇ ਕੀਤੀ ਖ਼ੁਦਕੁਸ਼ੀ

ਉਸ ਨੇ ਦੱਸਿਆ ਕਿ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਸੇਵਾ ਸਿੰਘ ਅਤੇ ਉੁਸ ਦੀ ਪਤਨੀ ਨੇ ਪੁਸ਼ਤੈਨੀ ਘਰ ’ਤੇ ਤਾਲਾ ਲਾ ਕੇ ਉਸ ਨੂੰ ਘਰੋਂ ਕੱਢ ਦਿੱਤਾ। ਉਸ ਨੇ ਦੱਸਿਆ ਕਿ ਉਹ ਹੁਣ ਆਪਣੀ ਧੀ ਕੋਲ ਰਹਿ ਰਹੀ ਹੈ ਅਤੇ ਘਰ ਵਿਚ ਆਉਣ ਦੀ ਉਸ ਨੂੰ ਇਜਾਜ਼ਤ ਨਹੀਂ। ਉਸ ਨੇ ਦੋਸ਼ ਲਾਇਆ ਕਿ ਜਦੋਂ ਵੀ ਉਹ ਘਰ ਆਉਂਦੀ ਹੈ ਤਾਂ ਉਸ ਨਾਲ ਧੱਕਾ-ਮੁੱਕੀ ਕੀਤੀ ਜਾਂਦੀ ਹੈ ਅਤੇ ਪੁਲਸ ਮਹਿਕਮੇ ਦਾ ਫਾਇਦਾ ਲੈ ਕੇ ਉਸ ਨੂੰ ਥਾਣਿਆਂ ਵਿਚ ਜ਼ਲੀਲ ਕੀਤਾ ਜਾ ਰਿਹਾ ਹੈ ਅਤੇ ਚੋਰੀ ਦੇ ਝੂਠੇ ਪਰਚੇ ਵਿਚ ਫਸਾਇਆ ਜਾ ਰਿਹਾ ਹੈ। ਉਸ ਨੇ ਮੁੱਖ ਮੰਤਰੀ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਸ ਨੂੰ ਆਪਣੇ ਵਿਚ ਵਾੜਿਆ ਜਾਵੇ ਅਤੇ ਉਸ ਉੱਪਰ ਦਿੱਤੀਆਂ ਜਾ ਰਹੀਆਂ ਝੂਠੀਆਂ ਸ਼ਿਕਾਇਤਾਂ ਨੂੰ ਰੋਕਿਆ ਜਾਵੇ।

ਕੀ ਕਹਿੰਦੇ ਹਨ ਐੱਸ. ਐੱਚ. ਓ. ਪੁੱਤਰ ਸੇਵਾ ਸਿੰਘ
ਇਸ ਸਬੰਧੀ ਸੇਵਾ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ। ਮੇਰੀ ਮਾਤਾ ਮੇਰੀ ਨੂੰਹ ਕੋਲੋਂ ਗਹਿਣੇ ਅਤੇ ਮਿਲਣੀਆਂ ਮੰਗਦੀ ਸੀ। ਚੋਰੀ ਵੀ ਮਾਤਾ ਨੇ ਕੀਤੀ ਹੈ, ਜਿਸ ਦੀ ਪੜਤਾਲ ਚੱਲ ਰਹੀ ਹੈ। ਗਹਿਣੇ ਦਸ ਲੱਖ ਦੇ ਚੋਰੀ ਹੋਏ ਹਨ। ਮੈਂ ਆਪਣੀ ਕਮਾਈ ਨਾਲ ਘਰ ਬਣਾਇਆ ਹੈ। ਮਾਤਾ ਆਪਣੀ ਧੀ ਕੋਲ ਰਹਿੰਦੀ ਹੈ। ਸਾਰੇ ਫਸਾਦ ਦੀ ਜਡ਼੍ਹ ਮੇਰੀ ਭੈਣ ਹੈ, ਜਿਸ ਦਾ ਲੜਕਾ ਗੈਂਗਸਟਰ ਹੈ। ਅਸੀਂ ਮਾਤਾ ਨੂੰ ਨਹੀਂ ਕੱਢਿਆ। ਜਦ ਮਾਤਾ ਧੀ ਕੋਲ ਰਹਿੰਦੀ ਹੈ ਤਾਂ ਘਰ ਨੂੰ ਤਾਲਾ ਲਾਉਣਾ ਪੈਂਦਾ ਹੈ।

ਇਹ ਵੀ ਪੜ੍ਹੋ:ਦੋਸਤ ਦੇ ਵਿਆਹ ਲਈ ਦੁਬਈ ਤੋਂ ਆਏ 3 ਦੋਸਤਾਂ ਨਾਲ ਵਾਪਰਿਆ ਭਿਆਨਕ ਹਾਦਸਾ, ਪਲਾਂ 'ਚ ਵਿਛ ਗਏ ਸੱਥਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News