ਮੱਥੇ ’ਤੇ ‘ਬਿੰਦੀ’ ਲਾਉਂਦੇ ਸਮੇਂ ਲਾਸ਼ ਨੂੰ ਵੇਖ ਰੋਂਦੇ ਬੋਲੀ ਭੈਣ, ‘ਸੁਹਾਗਣ ਵਿਦਾ ਹੋਣਾ ਚਾਹੁੰਦੀ ਸੀ ਮੇਰੀ ਭੈਣ'
Monday, Dec 06, 2021 - 06:47 PM (IST)
ਜਲੰਧਰ— ਇਥੋਂ ਦੇ ਰਾਜ ਨਗਰ ’ਚ ਬੀਤੇ ਦਿਨੀਂ ਪਤੀ ਤੋਂ ਦੁਖ਼ੀ ਹੋ ਕੇ ਵਿਆਹੁਤਾ ਔਰਤ ਨੇ ਤਿੰਨ ਬੱਚਿਆਂ ਸਮੇਤ ਜ਼ਹਿਰੀਲਾ ਪਦਾਰਥ ਖਾ ਲਿਆ ਸੀ। ਇਸ ਦੌਰਾਨ ਮਾਂ-ਪੁੱਤ ਦੀ ਮੌਤ ਹੋ ਗਈ ਸੀ ਅਤੇ ਧੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮਾਂ-ਪੁੱਤ ਦਾ ਬੀਤੇ ਦਿਨ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਰੇਖਾ ਦੇ ਸਸਕਾਰ ਤੋਂ ਪਹਿਲਾਂ ਉਸ ਦੀ ਭੈਣ ਰੇਖਾ ਦੇ ਮੱਥੇ ’ਤੇ ‘ਬਿੰਦੀ’ ਲਗਾਉਂਦਿਆਂ ਰੋਂਦੇ ਹੋਏ ਬੋਲੀ ਕਿ ਭੈਣ ਦੀ ਇੱਛਾ ਸੀ ਕਿ ਉਹ ਸੁਹਾਗਣ ਹੀ ਇਸ ਦੁਨੀਆ ਤੋਂ ਜਾਵੇ। ਜਿਸ ਸੁਹਾਗ ਦੀ ਲੰਬੀ ਉਮਰ ਦੀ ਉਹ ਕਾਮਨਾ ਕਰਦੀ ਰਹੀ, ਉਹੀ ਉਸ ਦੀ ਮੌਤ ਦਾ ਕਾਰਨ ਬਣ ਗਿਆ।
ਰੇਖਾ ਨੂੰ ਪਿਤਾ ਅਤੇ ਪੁੱਤਰ ਗੌਰਵ ਨੂੰ ਮਾਸੜ ਨੇ ਦਿੱਤੀ ਮੁੱਖ ਅਗਨੀ
ਦਰਜੀ ਦਿਲੀਪ ਕੁਮਾਰ ਦੀ 31 ਸਾਲਾ ਪਤਨੀ ਰੇਖਾ ਅਤੇ 14 ਸਾਲ ਦੇ ਬੇਟੇ ਗੌਰਵ ਦਾ ਖ਼ੁਰਲਾ ਕਿੰਗਰਾ ਸਥਿਤ ਸ਼ਮਸ਼ਾਨਘਾਟ ’ਚ ਐਤਵਾਰ ਸਾਮ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਢਾਈ ਵਜੇ ਦੇ ਕਰੀਬ ਰੇਖਾ ਅਤੇ ਗੌਰਵ ਦਾ ਸਿਵਲ ਹਸਪਤਾਲ ’ਚ ਪੋਸਟਮਾਰਟਮ ਹੋਇਆ। ਉਸ ਦੇ ਬਾਅਦ ਲਾਸ਼ਾਂ ਰੇਖਾ ਦੇ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਗਈਆਂ। ਪਰਿਵਾਰ ਸਭ ਤੋਂ ਪਹਿਲਾਂ ਖੁਰਲਾ ਕਿੰਗਰਾ ਸਥਿਤ ਰੇਖਾ ਦੀ ਭੈਣ ਦੇ ਘਰ ਲਾਸ਼ਾਂ ਲੈ ਕੇ ਪਹੁੰਚਿਆ। ਇਸ ਦੇ ਬਾਅਦ ਲਾਸ਼ ਨੂੰ ਦੁਲਹਣ ਵਾਂਗ ਸਜਾਇਆ ਗਿਆ। ਮਾਂਗ ’ਚ ਸਿੰਦੂਰ ਭਰਿਆ ਅਤੇ ਫਿਰ ਸ਼ਿੰਗਾਰ ਕੀਤਾ ਗਿਆ। ਰੇਖਾ ਦੀ ਲਾਸ਼ ਵੇਖ ਭਾਵੁਕ ਹੋਈ ਭੈਣ ਬੋਲੀ, ‘‘ਭੈਣ ਤੂੰ ਚਾਹੁੰਦੀ ਸੀ ਕਿ ਸੁਹਾਗਣ ਹੀ ਇਸ ਦੁਨੀਆ ਤੋਂ ਜਾਵਾਂ। ਤੈਨੂੰ ਪਤੀ ਦੇ ਕਾਰਨ ਹੀ ਆਪਣੀ ਜਾਨ ਦੇਣੀ ਪਈ।’’ ਰੇਖਾ ਨੂੰ ਪਿਤਾ ਨੇ ਅਤੇ ਗੌਰਵ ਨੂੰ ਉਸ ਦੇ ਮਾਸੜ ਨੇ ਮੁੱਖ ਅਗਨੀ ਦਿੱਤੀ।
ਪਤੀ ਤੇ ਸੱਸ ਨੂੰ ਕੀਤਾ ਜਾ ਚੁੱਕਿਆ ਗਿ੍ਰਫ਼ਤਾਰ
ਉਥੇ ਹੀ ਪਤੀ ਅਤੇ ਸੱਸ ਨੂੰ ਇਸ ਮਾਮਲੇ ’ਚ ਗਿ੍ਰਫ਼ਤਾਰ ਕੀਤਾ ਜਾ ਚੁੱਕਿਆ ਹੈ। ਦਿਲੀਪ ਨੂੰ ਕੋਰਟ ’ਚ ਪੇਸ਼ ਕਰਕੇ ਪੁਲਸ ਨੇ ਇਕ ਦਿਨ ਦਾ ਰਿਮਾਂਡ ਲਿਆ ਹੈ ਅਤੇ ਉਸ ਦੀ ਮਾਂ ਕਮਲਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜਿਆ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ: ਜਲੰਧਰ: ਸਰਕਾਰ ਲਈ ਵੱਡੀ ਚੁਣੌਤੀ, ਕੱਲ ਤੋਂ ਅਣਮਿੱਥੇ ਸਮੇਂ ਲਈ 2100 ਸਰਕਾਰੀ ਬੱਸਾਂ ਦਾ ਹੋਵੇਗਾ ਚੱਕਾ ਜਾਮ
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਖਿੱਚੀ ਤਿਆਰੀ, NRIs ਨੂੰ ਮਿਲੇਗੀ ਇਹ ਖ਼ਾਸ ਸਹੂਲਤ
ਪਤਨੀ ਸਮੇਂ ’ਤੇ ਨਹੀਂ ਦਿੰਦੀ ਸੀ ਖਾਣਾ
ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ’ਚ ਦਿਲੀਪ ਨੇ ਦੱਸਿਆ ਕਿ ਰੇਖਾ ਸਮੇਂ ’ਤੇ ਖਾਣਾ ਨਹੀਂ ਬਣਾ ਕੇ ਦਿੰਦੀ ਸੀ, ਇਸੇ ਗੱਲ ਨੂੰ ਲੈ ਕੇ ਦੋਹਾਂ ’ਚ ਵਿਵਾਦ ਰਹਿੰਦਾ ਸੀ। ਜਦੋਂ ਦਿਲੀਪ ਨੂੰ ਇਹ ਪੁੱਛਿਆ ਗਿਆ ਕਿ ਬੱਚਿਆਂ ਨੂੰ ਖਾਣਾ ਕੌਣ ਬਣਾ ਕੇ ਦਿੰਦਾ ਸੀ ਤਾਂ ਉਹ ਕੋਈ ਵੀ ਜਵਾਬ ਨਾ ਦੇ ਸਕਿਆ। ਉਥੇ ਹੀ 10 ਸਾਲ ਦੀ ਬੇਟੀ ਮੰਨਤ ਦੀ ਹਾਲਤ ਗੰਭੀਰ ਹੈ। ਡਾਕਟਰਾਂ ਦਾ ਕਹਿਣਾ ਹੈ ਕਿ 48 ਘੰਟਿਆਂ ਦੇ ਬਾਅਦ ਹੀ ਕੁਝ ਕਹਿ ਸਕਦੇ ਹਨ ਪੁਲਸ ਨੇ ਘਰ ਦੀ ਤਲਾਸ਼ੀ ਲਈ ਤਾਂ ਕੋਈ ਵੀ ਸੁਸਾਈਡ ਨੋਟ ਜਾਂ ਜ਼ਹਿਰ ਨਹੀਂ ਮਿਲਿਆ ਹੈ।
ਇਹ ਵੀ ਪੜ੍ਹੋ: ਰਾਘਵ ਚੱਢਾ ਦੇ ਭਾਜਪਾ ’ਤੇ ਵੱਡੇ ਇਲਜ਼ਾਮ, ਸਾਡੇ ਆਗੂਆਂ ਨੂੰ ਦਿੱਤਾ ਜਾ ਰਿਹੈ ਜ਼ਮੀਨ ਤੇ ਪੈਸਿਆਂ ਦਾ ਲਾਲਚ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ