ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ

Thursday, Apr 08, 2021 - 06:55 PM (IST)

ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ

ਜਲੰਧਰ (ਮ੍ਰਿਦੁਲ)–ਥਾਣਾ ਬਸਤੀ ਬਾਵਾ ਖੇਲ ਅਧੀਨ ਆਉਂਦੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿਚ ਸ਼ੱਕੀ ਹਾਲਾਤ ਵਿਚ ਇਕ ਮਹਿਲਾ ਵੱਲੋਂ ਫਾਹਾ ਲਗਾ ਕੇ ਜਾਨ ਦੇ ਦਿੱਤੀ ਗਈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮਹਿਲਾ ਵੱਲੋਂ ਖ਼ੁਦਕੁਸ਼ੀ ਸਹੁਰੇ ਪਰਿਵਾਰ ਤੋਂ ਤੰਗ-ਪ੍ਰੇਸ਼ਾਨ ਹੋ ਕੇ ਕੀਤੀ ਗਈ। ਫਿਲਹਾਲ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।
ਐੱਸ. ਐੱਚ. ਓ. ਗਗਨਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਪ੍ਰਵੀਨ ਕੁਮਾਰੀ ਵਜੋਂ ਹੋਈ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਦੇਰ ਸ਼ਾਮ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਮਹਿਲਾ ਵੱਲੋਂ ਖ਼ੁਦਕੁਸ਼ੀ ਕੀਤੀ ਗਈ। ਜਦੋਂ ਮੌਕੇ ’ਤੇ ਪਹੁੰਚੇ ਤਾਂ ਪਤਾ ਲੱਗਾ ਕਿ ਉਸ ਦਾ ਪਰਿਵਾਰ ਲੁਧਿਆਣਾ ਵਿਚ ਰਹਿੰਦਾ ਹੈ, ਜਿਸ ਤੋਂ ਬਾਅਦ ਜਦੋਂ ਪੁਲਸ ਨੇ ਮਹਿਲਾ ਦੀ ਮਾਂ ਨੂੰ ਫ਼ੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਉਸ ਦੀ ਬੇਟੀ ਦਾ ਵਿਆਹ 2 ਸਾਲ ਪਹਿਲਾਂ ਹੋਇਆ ਸੀ। ਮਾਂ ਨੇ ਦੋਸ਼ ਲਾਇਆ ਕਿ ਉਸ ਦੀ ਬੇਟੀ ਕਾਫ਼ੀ ਦੇਰ ਤੋਂ ਪ੍ਰੇਸ਼ਾਨ ਸੀ, ਇਸੇ ਕਾਰਨ ਉਸ ਨੇ ਇਹ ਕਦਮ ਚੁੱਕਿਆ।

ਇਹ ਵੀ ਪੜ੍ਹੋ : ਜਲੰਧਰ: ਹਸਪਤਾਲ ਨੇ ਵੈਂਟੀਲੇਟਰ ਦੇਣ ਤੋਂ ਕੀਤਾ ਇਨਕਾਰ, ਸਾਬਕਾ ਫ਼ੌਜੀ ਨੇ ਤੜਫ਼-ਤੜਫ਼ ਕੇ ਦਹਿਲੀਜ਼ ’ਤੇ ਹੀ ਤੋੜਿਆ ਦਮ

ਧੀ ਦੀ ਮਾਂ ਨੂੰ ਇਹ ਸੀ ਆਖ਼ਰੀ ਭਾਵੁਕ ਕਾਲ 
ਲੁਧਿਆਣਾ ਦੇ ਛਾਉਣੀ ਮੁਹੱਲੇ ਦੀ ਰਹਿਣ ਵਾਲੀ 51 ਸਾਲਾ ਰਾਜਰਾਣੀ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਪ੍ਰਵੀਨ ਨੇ ਸ਼ਾਮ ਸਾਢੇ ਚਾਰ ਦੇ ਕਰੀਬ ਅਖ਼ਰੀਲੇ ਕਾਲ ਕੀਤੀ ਸੀ। ਉਨ੍ਹਾਂ ਨੇ ਦੱਸਿਆ ਧੀ ਨੇ ਫ਼ੋਨ 'ਤੇ ਕਿਹਾ, ''ਸਹੁਰਾ ਪਰਿਵਾਰ ਉਸ ਦੀ ਕੁੱਟਮਾਰ ਕਰ ਰਿਹਾ ਹੈ ਅਤੇ ਹੱਥ ਬੰਨ੍ਹ ਕੇ ਲਟਕਾਉਣਾ ਚਾਹੁੰਦਾ ਹੈ। ਇਹ ਮੇਰੀ ਅਖ਼ਰੀਲੀ ਕਾਲ ਹੈ। ਮੈਨੂੰ ਬਚਾ ਲਵੋ।'' ਇਸ ਦੇ ਬਾਅਦ ਬੇਟੀ ਦਾ ਫ਼ੋਨ ਬੰਦ ਹੋ ਗਿਆ। ਇਸ ਦੇ ਬਾਅਦ ਉਨ੍ਹਾਂ ਨੇ ਨੀਲਾਮਹਿਲ ’ਚ ਰਹਿਣ ਵਾਲੀ ਵੱਡੀ ਬੇਟੀ ਆਂਚਲ ਨੂੰ ਫ਼ੋਨ ਕੀਤਾ। ਉਹ ਪ੍ਰਵੀਨ ਦੇ ਘਰ ਗਈ ਤਾਂ ਵੇਖਿਆ ਕਿ ਉਸ ਦੀ ਲਾਸ਼ ਲਟਕ ਰਹੀ ਸੀ। ਮਾਂ ਨੇ ਧੀ ਦਾ ਕਤਲ ਕਰਨ ਦਾ ਦੋਸ਼ ਲਗਾਇਆ ਹੈ। 

ਇਹ ਵੀ ਪੜ੍ਹੋ : ਕੋਰੋਨਾ ਸਬੰਧੀ ਸਖ਼ਤੀ, ਪੰਜਾਬ ਤੋਂ ਬੱਸਾਂ ਰਾਹੀਂ ਦੂਜੇ ਸੂਬਿਆਂ 'ਚ ਜਾਣ ਵਾਲੇ ਮੁਸਾਫ਼ਿਰਾਂ ਲਈ ਲਾਗੂ ਹੋਵੇਗਾ ਇਹ ਨਿਯਮ

2018 ’ਚ ਹੋਇਆ ਸੀ ਵਿਆਹ 
ਮਾਂ ਨੇ ਦੱਸਿਆ ਕਿ ਪ੍ਰਵੀਨ ਦਾ ਵਿਆਹ 13 ਜੁਲਾਈ 2018 ਨੂੰ ਸਾਗਰ ਦੇ ਨਾਲ ਹੋਇਆ ਸੀ। ਉਸ ਦਾ 13 ਮਹੀਨਿਆਂ ਦਾ ਇਕ ਬੇਟਾ ਹੈ, ਜਿਸ ਦਾ ਚਿਰਾਗ ਹੈ। ਸਹੁਰੇ ਵਾਲੇ ਅਕਸਰ ਉਸ ਨੂੰ ਤੰਗ ਪਰੇਸ਼ਾਨ ਕਰਦੇ ਰਹਿੰਦੇ ਸਨ। ਉਸ ਨੇ ਦੱਸਿਆ ਕਿ ਪਹਿਲਾਂ ਦੁਪਹਿਰ ਦੋ ਵਜੇ ਦੇ ਕਰੀਬ ਬੇਟੀ ਨੇ ਫ਼ੋਨ ਕਰਕੇ ਕਿਹਾ ਸੀ ਕਿ ਸਾਗਰ ਦੇ ਫੈਮਿਲੀ ਫਰੈਂਡ ਆਸ਼ੂ ਦਾ ਫਿਰ ਤੋਂ ਰਿਸ਼ਤਾ ਟੁੱਟ ਗਿਆ ਹੈ। ਸਾਰੇ ਉਸ ਨੂੰ ਇਹ ਤਾਅਨੇ ਮਾਰ ਰਹੇ ਸਨ ਕਿ ਉਸ ਦੇ ਕਾਰਨ ਰਿਸ਼ਤਾ ਟੁੱਟਿਆ ਹੈ। ਸੱਸ, ਨਨਾਣ, ਪਤੀ ਅਤੇ ਆਸ਼ੂ, ਉਸ ਦੇ ਮਾਤਾ-ਪਿਤਾ ਪ੍ਰਵੀਨ ਨੂੰ ਗਲਤ ਬੋਲ ਰਹੇ ਸਨ। ਰਾਜਰਾਣੀ ਨੇ ਕਿਹਾ ਕਿ ਉਸ ਸਮੇਂ ਪ੍ਰਵੀਨ ਨੂੰ ਸਮਝਾਇਆ ਗਿਆ ਪਰ ਬਾਅਦ ’ਚ ਸ਼ਾਮ ਸਾਢੇ ਚਾਰ ਦੇ ਕਰੀਬ ਉਸ ਦੀ ਅਖ਼ਰੀਲੀ ਕਾਲ ਆਈ। ਦੂਜੀ ਬੇਟੀ ਜਦੋਂ ਸ਼ਹੀਦ ਬਾਬੂ ਲਾਭ ਸਿੰਘ ਨਗਰ ਪੁੱਜੀ ਤਾਂ ਪ੍ਰਵੀਨ ਦੀ ਸੱਸ ਮੁਹੱਲੇ ’ਚ ਖੜ੍ਹੀ ਸੀ ਅਤੇ ਭੀੜ ਜਮ੍ਹਾ ਹੋ ਚੁੱਕੀ ਸੀ। ਘਰ ਦੇ ਬਾਕੀ ਮੈਂਬਰ ਇੱਧਰ-ਉੱਧਰ ਹੋ ਚੁੱਕੇ ਸਨ। ਐੱਸ.ਐੱਚ.ਓ. ਰਾਕੇਸ਼ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਮਹਾਨਗਰ ਜਲੰਧਰ ਸ਼ਹਿਰ ’ਚ ਸਪਾ ਸੈਂਟਰਾਂ ਦੇ ਨਾਂ ’ਤੇ ਫਿਰ ਤੇਜ਼ ਹੋਇਆ ਇਹ ‘ਗੰਦਾ ਧੰਦਾ’

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News