ਜਲੰਧਰ: 3 ਸਾਲਾ ਬੱਚੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

Saturday, Sep 12, 2020 - 06:22 PM (IST)

ਜਲੰਧਰ: 3 ਸਾਲਾ ਬੱਚੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਜਲੰਧਰ (ਮਹੇਸ਼)— ਜਲੰਧਰ ਕੈਂਟ ਵਿਖੇ 3 ਸਾਲਾ ਬੱਚੀ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਮਾਂ ਵੱਲੋਂ ਅਜਿਹਾ ਖ਼ੌਫ਼ਨਾਕ ਕਦਮ ਚੁੱਕ ਲਿਆ ਗਿਆ, ਜਿਸ ਨੂੰ ਵੇਖ ਸਭ ਦੇ ਹੋਸ਼ ਉੱਡ ਗਏ।

ਇਹ ਵੀ ਪੜ੍ਹੋ: ਆਸ਼ਾ ਕੁਮਾਰੀ ਨੂੰ ਭਾਰੀ ਪਿਆ ਹਾਈਕਮਾਨ ਨੂੰ ਗਲਤ ਰਿਪੋਰਟਿੰਗ ਕਰਨਾ, ਗਈ ਪੰਜਾਬ ਇੰਚਾਰਜ ਦੀ ਕੁਰਸੀ

ਮਿਲੀ ਜਾਣਕਾਰੀ ਮੁਤਾਬਕ ਜਲੰਧਰ ਕੈਂਟ ਐੱਮ. ਈ. ਐੱਸ. ਕੁਆਰਟਰਾਂ 'ਚ ਰਹਿੰਦੀ 28 ਸਾਲਾ ਦੀ ਰਾਜਰਾਣੀ ਪਤਨੀ ਪ੍ਰਦੁਮਣ ਕੁਮਾਰ ਨੇ 3 ਸਾਲ ਦੀ ਬੱਚੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਜਿਵੇਂ ਹੀ ਇਹ ਖ਼ਬਰ ਅੱਗ ਵਾਂਗ ਫੈਲੀ ਤਾਂ ਮੌਕੇ 'ਤੇ ਤੁਰੰਤੇ ਇਸ ਦੀ ਸੂਚਨਾ ਥਾਣਾ ਕੈਂਟ ਦੀ ਪੁਲਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ: ਪ੍ਰੇਮਿਕਾ ਦੀਆਂ ਧਮਕੀਆਂ ਤੋਂ ਤੰਗ ਆ ਕੇ ਪਤੀ ਨੇ ਕੀਤਾ ਉਹ ਕਾਰਾ, ਜਿਸ ਨੂੰ ਵੇਖ ਪਤਨੀ ਦੇ ਉੱਡੇ ਹੋਸ਼

ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕੀਤੀ। ਪੁਲਸ ਵੱਲੋਂ ਇਸ ਸਬੰਧ 'ਚ 174 ਦੀ ਕਾਰਵਾਈ ਕੀਤੀ ਗਈ ਹੈ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਲਈ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਾਣੀ ਲਈ ਤੜਫ਼ਦਾ ਰਿਹਾ ਮੁੰਡਾ, ਸ਼ੱਕੀ ਹਾਲਾਤ 'ਚ ਹੋਈ ਮੌਤ


author

shivani attri

Content Editor

Related News