ਧੀ ਦੀ ਮ੍ਰਿਤਕ ਦੇਹ ਨੂੰ ਛੱਤ ਨਾਲ ਲਟਕਦੀ ਵੇਖ ਧਾਹਾਂ ਮਾਰ ਰੋਇਆ ਪਿਓ

Friday, Jul 23, 2021 - 12:50 PM (IST)

ਧੀ ਦੀ ਮ੍ਰਿਤਕ ਦੇਹ ਨੂੰ ਛੱਤ ਨਾਲ ਲਟਕਦੀ ਵੇਖ ਧਾਹਾਂ ਮਾਰ ਰੋਇਆ ਪਿਓ

ਗੜ੍ਹਸ਼ੰਕਰ (ਸ਼ੋਰੀ)- ਇਥੋਂ ਦੇ ਪਿੰਡ ਪਦਰਾਣਾ ਦੀ ਇਕ ਵਿਆਹੁਤਾ ਔਰਤ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪੂਨਮ ਰਾਣਾ ਪਤਨੀ ਪ੍ਰਿੰਸ ਰਾਣਾ ਨੇ ਇਹ ਕਦਮ ਕੱਲ੍ਹ ਸ਼ਾਮ ਚੁੱਕਿਆ। ਮ੍ਰਿਤਕਾ ਦੇ ਪਿਤਾ ਤਿਲਕ ਰਾਜ ਵਾਸੀ ਬਲਾਚੌਰ ਨੇ ਦੱਸਿਆ ਕਿ ਉਸ ਦੀ ਬੇਟੀ ਨੂੰ ਸਹੁਰਾ ਪਰਿਵਾਰ ਲਗਾਤਾਰ ਤੰਗ ਪਰੇਸ਼ਾਨ ਕਰ ਰਿਹਾ ਸੀ ਅਤੇ ਉਸ ਖ਼ਿਲਾਫ਼ ਕਈ ਦਰਖ਼ਾਸਤਾਂ ਦੇ ਕੇ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਹੋਇਆ ਸੀ। ਤਿਲਕ ਰਾਜ ਅਨੁਸਾਰ ਬੀਤੇ ਕੱਲ੍ਹ ਵੀ ਉਸ ਦੀ ਧੀ ਦੀ ਘਰੇਲੂ ਝਗੜੇ ਦੀ ਸੁਣਵਾਈ ਹੁਸ਼ਿਆਰਪੁਰ ਵਿਖੇ ਹੋਈ ਸੀ ਅਤੇ ਉਥੇ ਉਸ ਨੂੰ ਸਹੁਰਾ ਪਰਿਵਾਰ ਵੱਲੋਂ ਕਾਫ਼ੀ ਮਾਨਸਿਕ ਪੀੜਾ ਦਿੱਤੀ ਗਈ। ਲੜਕੀ ਦੇ ਬਾਪ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਆਪਣੀ ਲਗਾਤਾਰ ਹੋ ਰਹੀ ਬੇਇੱਜ਼ਤੀ ਅਤੇ ਮਾਨਸਿਕ ਪੀੜ ਦੇ ਕਾਰਨ ਉਸ ਦੀ ਧੀ ਨੇ ਇਹ ਕਦਮ ਚੁੱਕਿਆ। 

ਇਹ ਵੀ ਪੜ੍ਹੋ: ਕੈਪਟਨ ਨੇ ਬਦਲੀ ਰਣਨੀਤੀ, ਹੁਣ ਵਿਧਾਇਕਾਂ ਦੇ ਨਾਲ-ਨਾਲ ਕਾਂਗਰਸੀ ਨੇਤਾਵਾਂ ਨੂੰ ਵੀ ਲਿਆਉਣਗੇ ਨੇੜੇ

ਤਿਲਕ ਰਾਜ ਅਨੁਸਾਰ ਬੀਤੇ ਦਿਨ ਉਹ ਆਪਣੀ ਧੀ ਨੂੰ ਪਦਰਾਣਾ ਛੱਡ ਕੇ ਵਾਪਸ ਬਲਾਚੌਰ ਗਏ ਸਨ ਅਤੇ ਸ਼ਾਮ ਕਰੀਬ 7:30 ਵਜੇ ਉਸ ਦੇ ਦੋਹਤੇ ਨੇ ਵਟਸਐਪ ਦੀ ਵੀਡੀਓ ਕਾਲ 'ਤੇ ਵਿਖਾਇਆ ਕਿ ਉਸ ਦੀ ਧੀ ਛੱਤ ਨਾਲ ਲਟਕ ਰਹੀ ਸੀ। ਜਿਸ ਉਪਰੰਤ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਪਿੰਡ ਪਦਰਾਣਾ ਪਹੁੰਚੇ ਅਤੇ ਉਨ੍ਹਾਂ ਨੇ ਬੇਟੀ ਦੀ ਲਟਕਦੀ ਹੋਈ ਲਾਸ਼ ਵੇਖੀ। ਤਿਲਕ ਰਾਜ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਇਹ ਵੀ ਦੋਸ਼ ਹੈ ਕਿ ਪੂਨਮ ਦੇ ਸਹੁਰੇ ਪਰਿਵਾਰ ਵੱਲੋਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇਹ ਕੋਸ਼ਿਸ਼ਾਂ ਚੱਲ ਰਹੀਆਂ ਸਨ ਕਿ ਪੂਨਮ ਨੂੰ ਦਿਮਾਗੀ ਤੌਰ 'ਤੇ ਪਾਗਲ ਸਾਬਤ ਕੀਤਾ ਜਾ ਸਕੇ। 

ਇਹ ਵੀ ਪੜ੍ਹੋ: ਜਲੰਧਰ: ਸਚਿਨ ਜੈਨ ਦੇ ਕਤਲ ਮਾਮਲੇ 'ਚ ਬਦਮਾਸ਼ ਦੀਪਕ ਗ੍ਰਿਫ਼ਤਾਰ, ਕੀਤੇ ਵੱਡੇ ਖ਼ੁਲਾਸੇ

ਪੂਨਮ ਦੀ ਮ੍ਰਿਤਕ ਦੇਹ ਗੜ੍ਹਸ਼ੰਕਰ ਦੇ ਸਰਕਾਰੀ ਹਸਪਤਾਲ ਦੇ ਲਾਸ਼ ਘਰ ਵਿੱਚ ਸੁਰੱਖਿਅਤ ਰੱਖ ਦਿੱਤੀ ਗਈ ਹੈ। ਮੌਕੇ 'ਤੇ ਗੜ੍ਹਸ਼ੰਕਰ ਪੁਲਸ ਤੋਂ ਸਹਾਇਕ ਸਬ ਇੰਸਪੈਕਟਰ ਸੁਭਾਸ਼ ਚੰਦਰ ਦੀ ਅਗਵਾਈ ਵਿਚ ਪੁਲਸ ਪਾਰਟੀ ਤਫ਼ਤੀਸ਼ ਲਈ ਪਹੁੰਚ ਗਈ ਸੀ।ਸੰਪਰਕ ਕਰਨ 'ਤੇ ਮ੍ਰਿਤਕਾ ਦੇ ਪਤੀ ਪ੍ਰਿੰਸ ਰਾਣਾ ਜੋ ਕਿ ਇਸ ਵਕਤ ਵਿਦੇਸ਼ ਵਿਚ ਰਹਿ ਰਹੇ ਹਨ, ਨੇ ਦੱਸਿਆ ਕਿ ਉਸ ਦੀ ਪਤਨੀ ਪਹਿਲਾਂ ਵੀ ਕਈ ਵਾਰ ਖ਼ੁਦਕੁਸ਼ੀ ਕਰ ਲੈਣ ਦੀ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ ਦਿੰਦੀ ਰਹੀ ਸੀ। ਜਿਸ ਕਾਰਨ ਅਸੀਂ ਆਪਣੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੁਲਸ ਨੂੰ ਕਈ ਦਰਖ਼ਾਸਤਾਂ ਦਿੱਤੀਆਂ ਸਨ। ਉਨ੍ਹਾਂ ਦੱਸਿਆ ਕਿ ਉਸ ਦੇ ਮਾਤਾ-ਪਿਤਾ ਘਰ ਤੋਂ ਬਾਹਰ ਹੋਰ ਪਾਸੇ ਰਹਿੰਦੇ ਹਨ।

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News