ਅੱਧੀ ਰਾਤ ਵੇਲੇ ਗਾਡਰ ਨਾਲ ਲਟਕਦੀ ਮਾਂ ਦੀ ਲਾਸ਼ ਨੂੰ ਵੇਖ 5 ਸਾਲਾ ਮਾਸੂਮ ਦੇ ਉੱਡੇ ਹੋਸ਼

Saturday, Aug 08, 2020 - 11:35 AM (IST)

ਅੱਧੀ ਰਾਤ ਵੇਲੇ ਗਾਡਰ ਨਾਲ ਲਟਕਦੀ ਮਾਂ ਦੀ ਲਾਸ਼ ਨੂੰ ਵੇਖ 5 ਸਾਲਾ ਮਾਸੂਮ ਦੇ ਉੱਡੇ ਹੋਸ਼

ਗੜ੍ਹਸ਼ੰਕਰ (ਸ਼ੋਰੀ)— ਇਥੋਂ ਦੇ ਪਿੰਡ ਰਾਮਪੁਰ ਬਿਲੜੋਂ ਦੀ ਇਕ ਵਿਆਹੁਤਾ ਬੀਬੀ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ। ਮਿਲੀ ਜਾਣਕਾਰੀ ਅਨੁਸਾਰ ਸੀਮਾ ਪਤਨੀ ਲਖਵਿੰਦਰ ਸਿੰਘ ਨੇ ਲੰਘੀ ਰਾਤ ਆਪਣੇ ਘਰ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਉਸ ਦੇ ਦੋ ਜੁੜਵਾਂ ਬੱਚੇ ਹਨ। ਮ੍ਰਿਤਕਾ ਸੀਮਾ ਦਾ ਪਤੀ ਲਖਵਿੰਦਰ ਸਿੰਘ ਅਰਬ ਕੰਟਰੀ 'ਚ ਗਿਆ ਹੋਇਆ ਹੈ। ਪੁਲਸ ਨੇ 174 ਦੀ ਕਾਰਵਾਈ ਕੀਤੀ ਹੈ।

PunjabKesari
ਮਿਲੀ ਜਾਣਕਾਰੀ ਮੁਤਾਬਕ ਉਕਤ ਸੀਮਾ ਆਪਣੇ ਦੋ ਜੁੜਵਾਂ ਬੱਚਿਆਂ ਅਤੇ ਸੱਸ ਦੇ ਨਾਲ ਇਥੇ ਰਹਿੰਦੀ ਸੀ। ਦੱਸਣਯੋਗ ਹੈ ਕਿ ਸੀਮਾ ਰਾਣੀ ਦੇ ਪੰਜ ਸਾਲ ਦੇ ਜੁੜਵਾਂ ਬੱਚੇ ਹਨ, ਲਵ ਅਤੇ ਕੁਸ਼ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੱਚੇ ਕੁਸ਼ ਨੇ ਦੱਸਿਆ ਕਿ ਉਹ ਰਾਤ ਨੂੰ ਘਰ ਸੁੱਤੇ ਹੋਏ ਸਨ। ਰਾਤ ਇਕ ਵਜੇ ਦੇ ਕਰੀਬ ਉਸ ਨੇ ਉਠ ਕੇ ਵੇਖਿਆ ਤਾਂ ਉਸ ਦੀ ਮਾਂ ਬੈੱਡ 'ਤੇ ਨਹੀਂ ਸੀ। ਜਦੋਂ ਉਸ ਨੇ ਪਿਛਲੇ ਕਮਰੇ 'ਚ ਜਾ ਕੇ ਵੇਖਿਆ ਤਾਂ ਸੀਮਾ ਰਾਣੀ ਦੀ ਲਾਸ਼ ਗਾਡਰ ਨਾਲ ਲਟਕ ਰਹੀ ਸੀ।

PunjabKesari

ਮਾਸੂਮ ਬੱਚੇ ਨੇ ਦੱਸਿਆ ਕਿ ਜਦੋਂ ਉਸ ਨੇ ਮਾਂ ਨੂੰ ਗਾਡਰ ਨਾਲ ਲਟਕਦੀ ਵੇਖਿਆ ਤਾਂ ਉਸ ਨੇ ਮਾਂ ਨੂੰ ਦੋ-ਚਾਰ ਮੁੱਕੇ ਮਾਰੇ ਪਰ ਉਹ ਨਹੀਂ ਉੱਠੀ।ਕੁਸ਼ ਨੇ ਇਸ ਦੀ ਸੂਚਨਾ ਰਾਤ ਇਕ ਵਜੇ ਦੇ ਕਰੀਬ ਮੁਹੱਲੇ 'ਚ ਰਿਸ਼ਤੇ 'ਚ ਲੱਗਦੇ ਚਾਚੇ ਭੰਡਾਰੀ ਨੂੰ ਦਿੱਤੀ। ਜਦੋਂ ਭੰਡਾਰੀ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਅੱਗੇ ਸੀਮਾ ਰਾਣੀ ਦੀ ਲਾਸ਼ ਲਟਕ ਰਹੀ ਸੀ।

PunjabKesari
ਇਸ ਦੀ ਸੂਚਨਾ ਉਸ ਨੇ ਪਿੰਡ ਦੇ ਸਰਪੰਚ ਨੂੰ ਦਿੱਤੀ ਗਈ। ਫਿਰ ਸਰਪੰਚ ਨੇ ਥਾਣਾ ਗੜ੍ਹਸ਼ੰਕਰ ਵਿਖੇ ਇਸ ਸਬੰਧੀ ਜਾਣਕਾਰੀ ਦਿੱਤੀ। ਏ.ਐੱਸ. ਆਈ. ਕੋਸ਼ਲ ਚੰਦਰ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਅਤੇ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਰਖਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਏ. ਐੱਸ. ਆਈ. ਕੋਸ਼ਲ ਚੰਦਰ ਨੇ ਦੱਸਿਆ ਕਿ ਮ੍ਰਿਤਕਾ ਸੀਮਾ ਰਾਣੀ ਦੇ ਪਿਤਾ ਕੁਲਵੀਰ ਰਾਮ ਪੁੱਤਰ ਜੀਤ ਰਾਮ ਵਾਸੀ ਪਿੰਡ ਕਲਾਸ਼ ਜ਼ਿਲ੍ਹਾ ਨਵਾਂਸ਼ਹਿਰ ਦੇ ਬਿਆਨਾਂ ਦੇ ਅਧਾਰ 'ਤੇ ਫਿਲਹਾਲ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਪਤੀ ਦੇ ਵਿਦੇਸ਼ ਤੋਂ ਆਉਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਏਗੀ।


author

shivani attri

Content Editor

Related News