ਜਲੰਧਰ: ਅੱਡਾ ਹੁਸ਼ਿਆਰਪੁਰ ਫਾਟਕ ''ਤੇ ਬਜ਼ੁਰਗ ਮਹਿਲਾ ਨੇ ਟਰੇਨ ਅੱਗੇ ਮਾਰੀ ਛਾਲ

Saturday, Nov 11, 2017 - 06:37 PM (IST)

ਜਲੰਧਰ: ਅੱਡਾ ਹੁਸ਼ਿਆਰਪੁਰ ਫਾਟਕ ''ਤੇ ਬਜ਼ੁਰਗ ਮਹਿਲਾ ਨੇ ਟਰੇਨ ਅੱਗੇ ਮਾਰੀ ਛਾਲ

ਜਲੰਧਰ(ਗੁਲਸ਼ਨ)— ਇਥੋਂ ਦੇ ਅੱਡਾ ਹੁਸ਼ਿਆਰਪੁਰ ਫਾਟਕ 'ਤੇ ਉਸ ਸਮੇਂ ਹਲਚਲ ਮਚ ਗਈ ਜਦੋਂ ਅਚਾਨਕ ਟਰੇਨ ਹੇਠਾਂ ਆ ਕੇ ਇਕ ਬਜ਼ੁਰਗ ਮਹਿਲਾ ਨੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਕ ਬਜ਼ੁਰਗ ਮਹਿਲਾ ਅੱਡਾ ਹੁਸ਼ਿਆਰਪੁਰ ਫਾਟਕ 'ਤੇ ਖੜ੍ਹੀ ਸੀ ਅਤੇ ਜਿਵੇਂ ਹੀ ਫਾਟਕ 'ਤੇ ਗੱਡੀ ਆਈ ਤਾਂ ਬਜ਼ੁਰਗ ਮਹਿਲਾ ਨੇ ਦੌੜ ਕੇ ਟਰੇਨ ਅੱਗੇ ਛਾਲ ਮਾਰ ਦਿੱਤੀ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਫਿਲਹਾਲ ਮਹਿਲਾ ਦੀ ਪਛਾਣ ਨਹੀਂ ਹੋ ਸਕੀ ਹੈ। ਮੌਕੇ 'ਤੇ ਪਹੁੰਚੇ ਜੀ. ਆਰ. ਪੀ. ਨਾਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਨੇ ਮਹਿਲਾ ਦੀ ਲਾਸ਼ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News