ਧੀ ਦੇ ਜਨਮ ਦਾ ਲੱਗਾ ਮਾਂ ਨੂੰ ਡੂੰਘਾ ਸਦਮਾ, ਕੁਝ ਦਿਨ ਬਾਅਦ ਖੁਦ ਹੀ ਲਗਾਇਆ ਇੰਝ ਮੌਤ ਨੂੰ ਗਲੇ  (pics)

Saturday, Jul 22, 2017 - 07:02 PM (IST)

ਧੀ ਦੇ ਜਨਮ ਦਾ ਲੱਗਾ ਮਾਂ ਨੂੰ ਡੂੰਘਾ ਸਦਮਾ, ਕੁਝ ਦਿਨ ਬਾਅਦ ਖੁਦ ਹੀ ਲਗਾਇਆ ਇੰਝ ਮੌਤ ਨੂੰ ਗਲੇ  (pics)

ਜਲੰਧਰ(ਸੋਨੂੰ)— ਇਥੋਂ ਦੇ ਖਿੰਗਰਾ ਗੇਟ ਸਥਿਤ ਥਾਣਾ ਡਿਵੀਜ਼ਨ ਨੰਬਰ-3 'ਚ ਰਹਿਣ ਵਾਲੀ ਇਕ ਵਿਆਹੁਤਾ ਵੱਲੋਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਕੁਝ ਦਿਨ ਪਹਿਲਾਂ ਹੀ ਇਕ ਬੇਟੀ ਨੂੰ ਜਨਮ ਦਿੱਤਾ ਸੀ ਅਤੇ ਧੀ ਦੇ ਜਨਮ ਲੈਣ ਤੋਂ ਬਾਅਦ ਉਹ ਦਿਮਾਗੀ ਤੌਰ 'ਤੇ ਪਰੇਸ਼ਾਨ ਰਹਿਣ ਲੱਗ ਗਈ ਸੀ। ਉਹ ਇਹ ਹੀ ਕਹਿੰਦੀ ਰਹਿੰਦੀ ਸੀ ਕਿ ਉਸ ਨੇ ਲੜਕੀ ਨੂੰ ਜਨਮ ਕਿਉਂ ਦਿੱਤਾ? ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਜਦੋਂ ਉਸ ਦਾ ਪਤੀ ਬਾਹਰ ਦਵਾਈ ਲੈਣ ਲਈ ਗਿਆ ਸੀ ਤਾਂ ਉਸ ਨੇ ਇਸੇ ਦੌਰਾਨ ਹੀ ਪੱਖੇ ਨਾਲ ਫਾਹਾ ਲਗਾ ਲਿਆ। ਪਤੀ ਤਰੁਣ ਸ਼ਰਮਾ ਨੇ ਜਦੋਂ ਘਰ ਆ ਕੇ ਦੇਖਿਆ ਤਾਂ ਪ੍ਰਿਯੰਕਾ ਪੱਖੇ ਨਾਲ ਲਟਕ ਰਹੀ ਸੀ। ਉਸ ਨੂੰ ਤੁਰੰਤ ਹੇਠਾਂ ਉਤਾਰ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਪ੍ਰਿਯੰਕਾ ਸ਼ਰਮਾ ਦੇ ਤੌਰ 'ਤੇ ਹੋਈ ਹੈ। 
ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਜਾਂਚ ਕਰ ਰਹੀ ਹੈ। ਪੁਲਸ ਮ੍ਰਿਤਕਾ ਪ੍ਰਿਯੰਕਾ ਸ਼ਰਮਾ ਦੇ ਪੇਕੇ ਪਰਿਵਾਰ ਦੇ ਬਿਆਨਾਂ 'ਤੇ ਕਾਨੂੰਨੀ ਕਾਰਵਾਈ ਕਰੇਗੀ ਕਿਉਂਕਿ ਸਹੁਰੇ ਵਾਲੇ ਤਾਂ ਇਸ ਦੀ ਮੌਤ ਦਾ ਕਾਰਨ ਬੱਚੀ ਦਾ ਹੋਣਾ ਦੱਸ ਰਹੇ ਹਨ। ਹੁਣ ਪੇਕੇ ਪਰਿਵਾਰ ਵਾਲਿਆਂ ਦੇ ਬਿਆਨਾਂ 'ਤੇ ਹੀ ਸਥਿਤੀ ਸਪਸ਼ਟ ਹੋਵੇਗੀ ਕਿ ਇਸ ਦੇ ਖੁਦਕੁਸ਼ੀ ਕਰਨ ਦਾ ਅਸਲ ਕਾਰਨ ਕੀ ਹੈ?


Related News