ਬਟਾਲਾ ਵਿਖੇ ਗੁਆਂਢੀ ਮੁੰਡੇ ਤੋਂ ਦੁਖੀ ਔਰਤ ਨੇ ਕੀਤੀ ਖ਼ੁਦਕੁਸ਼ੀ, ਪਤੀ ਵੱਲੋਂ ਵੱਡਾ ਖ਼ੁਲਾਸਾ

Monday, Jan 23, 2023 - 12:39 PM (IST)

ਬਟਾਲਾ ਵਿਖੇ ਗੁਆਂਢੀ ਮੁੰਡੇ ਤੋਂ ਦੁਖੀ ਔਰਤ ਨੇ ਕੀਤੀ ਖ਼ੁਦਕੁਸ਼ੀ, ਪਤੀ ਵੱਲੋਂ ਵੱਡਾ ਖ਼ੁਲਾਸਾ

ਬਟਾਲਾ (ਸਾਹਿਲ)- ਗੁਆਂਢੀਆਂ ਦੇ ਮੁੰਡੇ ਤੋਂ ਦੁਖੀ ਹੋ ਕੇ ਔਰਤ ਨੇ ਜ਼ਹਿਰੀਲੀ ਦਵਾਈ ਖਾ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਕੁਲਦੀਪ ਕੌਰ ਦੇ ਪਤੀ ਰਿੰਕਾ ਵਾਸੀ ਪਿੰਡ ਔਲਖ ਨੇ ਦੱਸਿਆ ਕਿ ਮੇਰੀ ਪਤਨੀ ਨੇ ਗੁਆਂਢ ਵਿਚ ਰਹਿੰਦੇ ਮੁੰਡੇ ਦਾ ਰਿਸ਼ਤਾ ਕਰਵਾਇਆ ਸੀ, ਫਿਲਹਾਲ ਉਸ ਦਾ ਵਿਆਹ ਨਹੀਂ ਸੀ। ਰਿੰਕਾ ਨੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਜਿਸ ਮੁੰਡੇ ਦਾ ਰਿਸ਼ਤਾ ਕਰਵਾਇਆ ਸੀ ਉਸ ਭਰਾ ਅਕਸਰ ਮੇਰੀ ਪਤਨੀ ਨੂੰ ਕਥਿਤ ਤੌਰ ’ਤੇ ਇਹ ਧਮਕੀ ਦਿੰਦਾ ਰਹਿੰਦਾ ਸੀ ਕਿ ਮੈਂ ਤੁਹਾਡੇ ਘਰ ਆ ਕੇ ਬਿਜਲੀ ਤਾਰਾਂ ਨਾਲ ਲਗ ਕੇ ਮਰ ਜਾਣਾ ਹੈ। 

ਇਹ ਵੀ ਪੜ੍ਹੋ- ਵਿਜੇ ਰੂਪਾਨੀ, ਅਸ਼ਵਨੀ ਸ਼ਰਮਾ ਸਮੇਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਕਈ ਭਾਜਪਾ ਆਗੂ

ਇਸ ਗੱਲ ਨੂੰ ਲੈ ਕੇ ਮੇਰੀ ਪਤਨੀ ਅਕਸਰ ਪ੍ਰੇਸ਼ਾਨ ਰਹਿੰਦੀ ਸੀ ਅਤੇ ਜਦੋਂ ਮੈਂ ਘਰੋਂ ਕੰਮ ’ਤੇ ਗਿਆ ਸੀ ਤਾਂ ਬਾਅਦ ਵਿਚ ਮੇਰੀ ਪਤਨੀ ਕੁਲਦੀਪ ਕੌਰ ਨੇ ਆਪਣੀ ਬਾਂਹ ’ਤੇ ਸਬੰਧਤ ਮੁੰਡੇ ਦਾ ਨਾਮ ਲਿਖ ਕੇ ਅਤੇ ਉਸ ਤੋਂ ਦੁਖੀ ਕੋਈ ਜ਼ਹਿਰੀਲੀ ਦਵਾਈ ਖਾ ਲਈ, ਜਿਸ ਨਾਲ ਉਸ ਦੀ ਸਿਹਤ ਕਾਫ਼ੀ ਵਿਗੜ ਗਈ। ਉਸ ਦੱਸਿਆ ਕਿ ਜਦੋਂ ਮੈਨੂੰ ਇਸ ਬਾਰੇ ਪਤਾ ਚੱਲਿਆ ਤਾਂ ਮੈਂ ਤੁਰੰਤ ਆਪਣੀ ਪਤਨੀ ਕੁਲਦੀਪ ਕੌਰ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲੈ ਕੇ ਆਇਆ, ਜਿਥੇ ਡਾਕਟਰਾਂ ਨੇ ਮੇਰੀ ਪਤਨੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਸ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਚੌਕੀ ਹਰਚੋਵਾਲ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਸ਼ਰਧਾਲੂ ਕੋਲੋਂ ਅਫ਼ੀਮ-ਭੁੱਕੀ ਬਰਾਮਦ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News