ਕੀ ਬਣੂੰ ਦੁਨੀਆ ਦਾ....! ਮਾਸੀ ਨੇ ਪੈਸਿਆਂ ਖ਼ਾਤਰ ਆਪਣੀ ਹੀ ਭਾਣਜੀ ਦਾ ਕਰ ਲਿਆ ''ਸੌਦਾ''
Saturday, Apr 05, 2025 - 08:46 AM (IST)

ਅਬੋਹਰ (ਸੁਨੀਲ)- ਅੱਜ-ਕੱਲ ਦੇ ਜ਼ਮਾਨੇ 'ਚ ਰਿਸ਼ਤਿਆਂ ਦੀ ਤਾਂ ਕੋਈ ਵੈਲਿਊ ਹੀ ਨਹੀਂ ਰਹਿ ਗਈ। ਹਰ ਕੋਈ ਪੈਸੇ ਪਿੱਛੇ ਅੰਨ੍ਹਾ ਹੋਇਆ ਫਿਰਦਾ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਇੱਥੋਂ ਦੇ ਨਗਰ ਥਾਣਾ ਨੰਬਰ 1 ਤੋਂ ਸਾਹਮਣੇ ਆਇਆ ਹੈ, ਜਿੱਥੇ ਇਲਾਕੇ ਦੀ ਇਕ ਔਰਤ ਨੂੰ ਉਸ ਦੀ ਹੀ ਮਾਸੀ ਵੱਲੋਂ ਅਜ਼ੀਮਗੜ੍ਹ ਦੇ ਕੁਝ ਲੋਕਾਂ ਨਾਲ ਮਿਲ ਕੇ ਬੀਕਾਨੇਰ ਦੇ ਇਕ ਵਿਅਕਤੀ ਨੂੰ ਤਿੰਨ ਲੱਖ ’ਚ ਵੇਚ ਦਿੱਤਾ ਗਿਆ। ਖਰੀਦਦਾਰ ਨੇ ਕਰੀਬ ਇਕ ਮਹੀਨੇ ਤੱਕ ਔਰਤ ਨਾਲ ਜਬਰ-ਜ਼ਨਾਹ ਕੀਤਾ। ਉਕਤ ਔਰਤ ਕਿਸੇ ਤਰ੍ਹਾਂ ਆਪਣੇ ਪਰਿਵਾਰ ਦੀ ਮਦਦ ਨਾਲ ਇਥੇ ਪਹੁੰਚ ਗਈ ਅਤੇ ਪਰਿਵਾਰ ਵੱਲੋਂ ਉਸ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ
ਜਾਣਕਾਰੀ ਮੁਤਾਬਕ 26 ਸਾਲਾ ਔਰਤ ਨੇ ਦੱਸਿਆ ਕਿ ਉਸ ਦਾ ਵਿਆਹ ਪੀਲੀਬੰਗਾ ਨਿਵਾਸੀ ਨੌਜਵਾਨ ਨਾਲ ਹੋਇਆ ਹੈ। ਇਥੇ ਉਹ ਪਿਛਲੇ ਕੁਝ ਸਮੇਂ ਤੋਂ ਆਪਣੇ ਪੇਕੇ ਪਰਿਵਾਰ ਨਾਲ ਰਹਿ ਰਹੀ ਹੈ ਅਤੇ ਉਸ ਦੀ ਕਰੀਬ 7 ਸਾਲ ਦੀ ਇਕ ਧੀ ਵੀ ਹੈ। ਪੀੜਤਾ ਨੇ ਦੱਸਿਆ ਕਿ ਰੋਜ਼ੀ-ਰੋਟੀ ਕਮਾਉਣ ਲਈ ਉਹ ਅਕਸਰ ਬਕੈਣਵਾਲਾ ਦੀ ਰਹਿਣ ਵਾਲੀ ਆਪਣੀ ਮਾਸੀ ਨਾਲ ਬਾਗਾਂ ’ਚ ਕਿੰਨੂ ਤੋੜਨ ਜਾਂਦੀ ਸੀ।
ਪੀੜਤਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਜਦੋਂ ਉਹ ਆਪਣੀ ਲੜਕੀ ਸਮੇਤ ਮਾਸੀ ਕੋਲ ਰਹਿਣ ਗਈ ਸੀ ਤਾਂ ਉਸ ਦੀ ਮਾਸੀ ਨੇ ਇਕ ਡੂੰਘੀ ਸਾਜ਼ਿਸ਼ ਤਹਿਤ ਉਸ ਨੂੰ ਪੰਜ ਨੌਜਵਾਨਾਂ ਵਾਸੀ ਅਜ਼ੀਮਗੜ੍ਹ ਨਾਲ ਮਿਲ ਕੇ ਮਨੁੱਖੀ ਸਮੱਗਲਿੰਗ ਦਾ ਧੰਦਾ ਬਣਾ ਕੇ ਵੇਚਣ ਦੀ ਯੋਜਨਾ ਬਣਾਈ। ਕਥਿਤ ਦੋਸ਼ਾਂ ਅਨੁਸਾਰ ਉਸ ਦੀ ਮਾਸੀ ਉਸ ਨੂੰ ਮਜ਼ਦੂਰੀ ਕਰਨ ਦੇ ਬਹਾਨੇ ਅਜ਼ੀਮਗੜ੍ਹ ਲੈ ਗਈ, ਜਿਥੇ ਉਥੇ ਮੌਜੂਦ ਪੰਜ ਨੌਜਵਾਨਾਂ ਨੇ ਉਸ ਨੂੰ ਕੋਈ ਨਸ਼ੀਲੀ ਚੀਜ਼ ਪਿਆ ਦਿੱਤੀ ਅਤੇ ਉਸ ਤੋਂ ਬਾਅਦ ਉਹ ਉਸ ਨੂੰ ਰੇਲ ਗੱਡੀ ਰਾਹੀਂ ਬੀਕਾਨੇਰ ਲੈ ਗਏ, ਜਿਥੇ ਉਸ ਦੀ ਮਾਸੀ ਨੇ ਉਸ ਨੂੰ ਬੀਕਾਨੇਰ ਦੇ 12 ਖੁਰਦ ਹੌਸੀਆ ਵਾਸੀ ਇਕ ਵਿਅਕਤੀ ਨੂੰ ਵੇਚ ਦਿੱਤਾ।
ਇਹ ਵੀ ਪੜ੍ਹੋ- 'ਪੁੱਤ ਗੇਮ ਛੱਡ, ਪੜ੍ਹਾਈ ਵੱਲ ਧਿਆਨ ਦੇ...', ਬਸ, ਇਹ ਸੁਣ ਨੌਜਵਾਨ ਨੇ ਜੋ ਕੀਤਾ...
ਪੀੜਤਾ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀ ਨੇ ਕਰੀਬ ਇਕ ਮਹੀਨੇ ਤੱਕ ਉਸ ਨੂੰ ਆਪਣੇ ਘਰ ’ਚ ਬੰਦੀ ਬਣਾ ਕੇ ਰੱਖਿਆ ਅਤੇ ਆਪਣੇ ਘਰ ਅਤੇ ਖੇਤਾਂ ’ਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ। ਬੀਤੇ ਦਿਨ ਉਸ ਨੇ ਕਿਸੇ ਤਰ੍ਹਾਂ ਕਿਸੇ ਦਾ ਫੋਨ ਲੈ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੀਕਾਨੇਰ ਵਿਖੇ ਹੋਣ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਅਤੇ ਪੰਚਾਇਤ ਮੈਂਬਰ ਉਥੇ ਪੁੱਜੇ ਅਤੇ ਉਕਤ ਵਿਅਕਤੀ ਦੇ ਚੁੰਗਲ ਤੋਂ ਛੁਡਵਾ ਕੇ ਉਸ ਨੂੰ ਇਥੇ ਹਸਪਤਾਲ ਦਾਖਲ ਕਰਵਾਇਆ।
ਪੀੜਤਾ ਨੇ ਦੋਸ਼ ਲਾਇਆ ਕਿ ਉਸ ਦੀ ਮਾਸੀ ਦੀ ਮਨੁੱਖੀ ਸਮੱਗਲਰਾਂ ਨਾਲ ਮਿਲੀਭੁਗਤ ਹੈ ਅਤੇ ਇਹੀ ਕੰਮ ਕਰਦੀ ਹੈ। ਪੀੜਤਾ ਨੇ ਕਥਿਤ ਤੌਰ ’ਤੇ ਦੱਸਿਆ ਕਿ ਬੀਕਾਨੇਰ ’ਚ ਜਦੋਂ ਉਸ ਨੂੰ ਬੰਦੀ ਬਣਾਇਆ ਜਾ ਰਿਹਾ ਸੀ ਤਾਂ ਉਥੇ ਦੇ ਵਿਅਕਤੀ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਉਸ ਦੀ 7 ਸਾਲਾ ਬੇਟੀ ਦੇ ਸਿਰ ’ਤੇ ਤੇਜ਼ਧਾਰ ਹਥਿਆਰ ਰੱਖ ਕੇ ਉਸ ਨਾਲ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਅਤੇ ਫਰਜ਼ੀ ਵਿਆਹ ਕਰਵਾਉਂਦੇ ਹੋਏ ਉਸ ਦੀ ਵੀਡੀਓਗ੍ਰਾਫੀ ਵੀ ਕੀਤੀ।
ਪੀੜਤ ਪਰਿਵਾਰ ਨੇ ਪੁਲਸ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ’ਚ ਸ਼ਾਮਲ ਉਸ ਦੀ ਮਾਸੀ, ਪੰਜ ਨੌਜਵਾਨਾਂ ਵਾਸੀ ਅਜ਼ੀਮਗੜ੍ਹ ਅਤੇ ਬੀਕਾਨੇਰ ਦੇ ਰਹਿਣ ਵਾਲੇ ਖਰੀਦਦਾਰ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਔਰਤ ਦਾ ਮੈਡੀਕਲ ਕਰਵਾਇਆ ਜਾਵੇ।
ਥਾਣਾ ਸਦਰ ਦੇ ਇੰਚਾਰਜ ਮਨਿੰਦਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਐੱਮ. ਐੱਲ. ਆਰ. ਆਨਲਾਈਨ ਮਿਲ ਰਹੀ ਹੈ, ਉਸ ਦਾ ਮੈਡੀਕਲ ਕਰਵਾਉਣ ਦੇ ਨਾਲ-ਨਾਲ ਉਸ ਦੇ ਬਿਆਨ ਦਰਜ ਕਰ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਲੁਧਿਆਣਾ ਵੈਸਟ ਜ਼ਿਮਨੀ ਚੋਣ ਲਈ ਕਾਂਗਰਸ ਨੇ ਐਲਾਨਿਆ ਉਮੀਦਵਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e