ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ’ਤੇ ਜਬਰ-ਜ਼ਿਨਾਹ ਦੇ ਦੋਸ਼, ਔਰਤ ਨੇ ਬਿਆਨ ਕੀਤਾ ਹੈਰਾਨ ਕਰਨ ਵਾਲਾ ਕਾਰਾ
Wednesday, May 03, 2023 - 06:27 PM (IST)
ਮੋਗਾ (ਅਜ਼ਾਦ, ਗੋਪੀ ਰਾਊਕੇ) : ਲੋਕ ਇਨਸਾਫ ਪਾਰਟੀ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਜਗਮੋਹਨ ਸਿੰਘ ਸਮਾਧ ਭਾਈ ’ਤੇ ਇਕ ਮਹਿਲਾ ਦੀ ਸ਼ਿਕਾਇਤ ਮਗਰੋਂ ਥਾਣਾ ਬਾਘਾ ਪੁਰਾਣਾ ਦੀ ਪੁਲਸ ਨੇ ਜਬਰ-ਜ਼ਿਨਾਹ ਅਤੇ ਹੋਰ ਸੰਗੀਨ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤਾ ਨੇ ਦੋਸ਼ ਲਗਾਇਆ ਕਿ 10 ਸਾਲਾਂ ਤੋਂ ਪ੍ਰਧਾਨ ਜਗਮੋਹਨ ਸਿੰਘ ਸਮਾਧ ਭਾਈ ਨਾਲ ਸਾਡੇ ਪਰਿਵਾਰ ਦੀ ਜਾਣ-ਪਛਾਣ ਹੈ ਅਤੇ 3 ਸਾਲ ਪਹਿਲਾਂ ਸਾਡਾ ਘੋੜਾ ਟਰਾਲਾ ਚੋਰੀ ਹੋ ਗਿਆ ਸੀ । ਇਸ ਦੌਰਾਨ ਹੀ ਇਹ ਸਾਡੀ ਮਦਦ ਕਰਨ ਦੇ ਬਹਾਨੇ ਮੇਰੇ ਨਾਲ ਫੋਨ ’ਤੇ ਗੱਲਾਂ ਕਰਨ ਲੱਗਾ ਅਤੇ ਇਸ ਮਗਰੋਂ ਮੈਂ ਇਸ ਦੀਆਂ ਗੱਲਾਂ ਵਿਚ ਆ ਗਈ ਅਤੇ ਇਹ ਮੇਰੇ ਨਾਲ ਸਰੀਰਕ ਸਬੰਧ ਬਣਾਉਣ ਲੱਗਾ।
ਇਹ ਵੀ ਪੜ੍ਹੋ : ਪੰਜਾਬ ’ਚ ਜਾਰੀ ਹੋਇਆ ਓਰੇਂਜ ਅਲਰਟ, ਮੌਸਮ ਵਿਭਾਗ ਨੇ ਦਿੱਤੀ ਇਹ ਵੱਡੀ ਚਿਤਾਵਨੀ
ਪੀੜਤਾ ਨੇ ਦੋਸ਼ ਲਗਾਇਆ ਕਿ ਜਗਮੋਹਨ ਸਿੰਘ ਕਥਿਤ ਤੌਰ ’ਤੇ ਮੈਨੂੰ ਚੰਡੀਗੜ੍ਹ ਅਤੇ ਲੁਧਿਆਣਾ ਦੇ ਹੋਟਲਾਂ ਵਿਚ ਲਿਜਾਂਦਾ ਰਿਹਾ ਅਤੇ ਸਰੀਰਕ ਸਬੰਧ ਬਣਾਉਂਦਾ ਰਿਹਾ, ਇਸ ਮਗਰੋਂ ਮੈਂ ਗਰਭਵਤੀ ਹੋ ਗਈ ਅਤੇ 10 ਮਹੀਨੇ ਪਹਿਲਾਂ ਮੈਂ ਇਕ ਲੜਕੀ ਨੂੰ ਜਨਮ ਦਿੱਤਾ। ਪੀੜਤਾ ਨੇ ਕਿਹਾ ਕਿ ਲੜਕੀ ਦੇ ਜਨਮ ਮਗਰੋਂ ਜਗਮੋਹਨ ਸਿੰਘ ਨੇ ਕਿਹਾ ਕਿ ਜਦੋਂ ਇਹ 3 ਸਾਲਾਂ ਦੀ ਹੋ ਜਾਵੇਗੀ, ਮੈਂ ਇਸ ਨੂੰ ਡਲਹੌਜੀ ਪੜ੍ਹਨ ਲਗਾ ਦੇਵਾਂਗਾ। ਮੇਰੇ ਵਲੋਂ ਜਦੋਂ ਇਕੱਠੇ ਹੋਰ ਮਕਾਨ ਵਿਚ ਰਹਿਣ ਦੀ ਮੰਗ ਕੀਤੀ ਤਾਂ ਉਸ ਨੇ ਜਵਾਬ ਦੇ ਦਿੱਤਾ ਕਿ ਮੈਂ ਤੇਰੀ ਲੜਕੀ ਤੋਂ ਕੀ ਲੈਣਾ। ਫ਼ਿਰ ਉਸ ਨੇ ਮੇਰਾ ਫੋਨ ਚੁੱਕਣਾ ਬੰਦ ਕਰ ਦਿੱਤਾ। ਇਸ ਮਗਰੋਂ 28 ਅਪ੍ਰੈਲ ਨੂੰ ਜਗਮੋਹਨ ਸਿੰਘ ਮੋਟਰਸਾਈਕਲ ’ਤੇ ਮੇਰੇ ਕੋਲ ਆਇਆ ਅਤੇ ਮੈਨੂੰ ਬਾਘਾ ਪੁਰਾਣਾ ਵਿਖੇ ਇਕ ਘਰ ਵਿਚ ਲੈ ਗਿਆ ਕਿ ਅਤੇ ਕਿਹਾ ਕਿ ਤੁਸੀਂ ਇਥੇ ਰਹਿ ਸਕਦੇ ਹੋ। ਮੈਂ ਇਸ ਲਈ ਮਨ੍ਹਾ ਕਰ ਦਿੱਤਾ ਕਿਉਂਕਿ ਉਸ ਘਰ ਵਿਚ ਹੋਰ ਲੋਕ ਵੀ ਰਹਿੰਦੇ ਸਨ। ਘਰ ਵਿਚੋਂ ਜਦੋਂ ਮੈਂ ਬਾਹਰ ਨਿਕਲਣ ਲੱਗੀ ਤਾਂ ਜਗਮੋਹਨ ਸਿੰਘ ਮੈਂਨੂੰ ਧੱਕੇਸ਼ਾਹੀ ਨਾਲ ਕਮਰੇ ਵਿਚ ਲੈ ਗਿਆ ਅਤੇ ਮੇਰੀ ਨੰਨ੍ਹੀ ਲੜਕੀ ਨੂੰ ਫਰਸ਼ ’ਤੇ ਬਿਠਾ ਦਿੱਤਾ ਅਤੇ ਧੱਕੇ ਨਾਲ ਜਬਰ-ਜ਼ਨਾਹ ਕੀਤਾ।
ਇਹ ਵੀ ਪੜ੍ਹੋ : ਥਾਣੇ ’ਚ ਤਲਖ ਹੋਏ ਜਵਾਈ ਦੇ ਤਿੱਖੇ ਬੋਲ ਨਾ ਸਹਾਰ ਸਕਿਆ ਸਹੁਰਾ, ਮਿੰਟਾਂ ’ਚ ਵਾਪਰ ਗਈ ਅਣਹੋਣੀ
ਥਾਣਾ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਜਗਮੋਹਨ ਸਿੰਘ ਸਮਾਧ ਭਾਈ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਣਯੋਗ ਅਦਾਲਤ ਵੱਲੋਂ 3 ਦਿਨਾਂ ਪੁਲਸ ਰਿਮਾਂਡ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਹੋਰ ਪੁੱਛ-ਗਿੱਛ ਕੀਤੀ ਜਾਵੇਗੀ। ਮਾਣਯੋਗ ਅਦਾਲਤ ਵਿਚ ਪੇਸ਼ ਕਰਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣਾ ਪੱਖ ਪੇਸ਼ ਕਰਦੇ ਹੋਏ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਜਗਮੋਹਨ ਸਿੰਘ ਨੇ ਕਿਹਾ ਕਿ ਜੋ ਦੋਸ਼ ਉਸ ਦੇ ਖਿਲਾਫ਼ ਜਬਰ ਜ਼ਨਾਹ ਦੇ ਲਗਾਏ ਗਏ ਹਨ, ਉਹ ਬੇਬੁਨਿਆਦ ਹਨ।
ਇਹ ਵੀ ਪੜ੍ਹੋ : ਇੰਸਟਾਗ੍ਰਾਮ ’ਤੇ ਹੁਸਨ ਦੇ ਜਲਵੇ ਵਿਖਾ ਲੁੱਟਣ ਵਾਲੀ ਜਸਨੀਤ ਕੌਰ ਦੇ ਮਾਮਲੇ ’ਚ ਕਾਂਗਰਸੀ ਆਗੂ ਗ੍ਰਿਫ਼ਤਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।