ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ
Sunday, Apr 11, 2021 - 02:03 PM (IST)
ਡੇਰਾਬੱਸੀ (ਅਨਿਲ)-ਮੁਬਾਰਕਪੁਰ ਵਿਖੇ 28 ਸਾਲਾ ਵਿਆਹੁਤਾ ਔਰਤ ਨਾਲ ਚਾਕੂ ਦੀ ਨੋਕ ’ਤੇ ਕੁੱਟਮਾਰ ਕਰਦੇ ਹੋਏ ਉਸ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਮੁਬਾਰਕਪੁਰ ਪੁਲਸ ਨੇ ਪੰਜ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੰਜੇ ਦੋਸ਼ੀ ਵਿਆਹੁਤਾ ਦੀ ਸੌਤਣ ਅਤੇ ਉਸ ਦੇ ਪਤੀ ਦੀ ਪਹਿਲੀ ਪਤਨੀ ਦੇ ਸਕੇ ਭਰਾ ਹਨ। ਕੁੱਟਮਾਰ ਦੌਰਾਨ ਜ਼ਖ਼ਮੀ ਹੋਈ ਪੀੜਤ ਔਰਤ ਨੂੰ ਡੇਰਾਬੱਸੀ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਹੁਣ 45 ਸਾਲ ਤੋਂ ਘੱਟ ਉਮਰ ਵਾਲੇ ਇਨ੍ਹਾਂ ਲੋਕਾਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ
ਜਾਣਕਾਰੀ ਮੁਤਾਬਕ ਜ਼ਿਯਾਉਲ ਹੱਕ ਵਾਸੀ ਵਿਸ਼ਾਲ ਐਨਕਲੇਵ ਨੇੜੇ ਰੇਲਵੇ ਲਾਈਨ ਮੁਬਾਰਕਪੁਰ ਦਾ ਨਿਗਾਹ ਕਰੀਬ 8 ਸਾਲ ਪਹਿਲਾਂ ਜ਼ਿਲ੍ਹਾ ਬਿਜਨੌਰ ਦੀ ਫਰਜ਼ਾਨਾ ਨਾਲ ਹੋਇਆ ਸੀ, ਜਿਸ ਤੋਂ ਉਸ ਦੀਆਂ ਦੋ ਬੇਟੀਆਂ ਵੀ ਹਨ। ਜ਼ਿਯਾਉਲ ਹੱਕ ਨੇ 30 ਮਾਰਚ 2019 ਨੂੰ 26 ਸਾਲਾ ਇਕ ਹੋਰ ਔਰਤ ਨਾਲ ਦੂਜਾ ਵਿਆਹ ਕਰਵਾ ਲਿਆ, ਜਿਸ ਤੋਂ ਉਸ ਕੋਲ ਇਕ ਸਾਲ ਦਾ ਬੇਟਾ ਵੀ ਹੈ। ਇਸ ਦੌਰਾਨ ਪਹਿਲੀ ਪਤਨੀ ਫਰਜ਼ਾਨਾ ਦੇ ਪੇਕੇ ਵਿਚ ਜ਼ਿਯਾਉਲ ਹੱਕ ਦੇ ਦੂਜੇ ਵਿਆਹ ਨੂੰ ਲੈ ਕੇ ਵਿਵਾਦ ਉਠਿਆ ਅਤੇ ਮਾਰਕੁੱਟ ਹੋਈ, ਜਿਸ ਦਾ ਮਾਮਲਾ ਯੂ. ਪੀ. ਵਿਚ ਦਰਜ ਵੀ ਹੈ। ਹੁਣ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਜ਼ਿਯਾਉਲ ਹੱਕ ਦੀ ਦੂਜੀ ਪਤਨੀ ਨੇ ਕਿਹਾ ਕਿ ਉਹ ਬੀਤੀ 8 ਅਪ੍ਰੈਲ ਨੂੰ ਘਰ ਵਿਚ ਇਕੱਲੀ ਸੀ, ਉਸ ਸਮੇਂ ਕਰੀਬ ਦੁਪਹਿਰ ਤਿੰਨ ਵਜੇ ਪੰਜ ਵਿਅਕਤੀ ਉਸ ਦੇ ਘਰ ਪਹੁੰਚੇ।
ਇਹ ਵੀ ਪੜ੍ਹੋ : ਜਲੰਧਰ: ਵਿਆਹ ਦੀ ਵਰ੍ਹੇਗੰਢ ਤੋਂ ਅਗਲੇ ਹੀ ਦਿਨ ਘਰ ’ਚ ਵਿਛੇ ਸੱਥਰ, ਵਿਆਹੁਤਾ ਨੇ ਹੱਥੀਂ ਤਬਾਹ ਕਰ ਲਈਆਂ ਖ਼ੁਸ਼ੀਆਂ
ਇਨ੍ਹਾਂ ਵਿਚੋਂ ਸੁਲਤਾਨ ਅਤੇ ਆਬਿਦ ਉਸ ਦੇ ਕਮਰੇ ਅੰਦਰ ਆ ਗਏ ਜਦੋਂ ਕਿ ਕਾਰਨਿਮ, ਮਹਿਤਾਬ ਅਤੇ ਇਲਿਆਸ ਬਾਹਰ ਹੀ ਮੌਜੂਦ ਰਹੇ। ਕਮਰੇ ਅੰਦਰ ਸੁਲਤਾਨ ਅਤੇ ਆਬਿਦ ਨੇ ਚਾਕੂ ਦੀ ਨੋਕ ’ਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਜਬਰ-ਜ਼ਿਨਾਹ ਕੀਤਾ। ਕੁੱਟਮਾਰ ਵਿਚ ਪੀੜਤਾ ਦੇ ਸਰੀਰ ਉਤੇ ਕੁਝ ਜ਼ਖ਼ਮ ਜ਼ਰੂਰ ਹਨ, ਪਰ ਜਾਂਚ ਅਧਿਕਾਰੀ ਏ. ਐੱਸ. ਆਈ. ਪਰਵੀਨ ਕੌਰ ਨੇ ਕਿਹਾ ਕਿ ਇਹ ਜ਼ਖ਼ਮ ਚਾਕੂ ਦੇ ਹਨ ਜਾਂ ਕਿਸੇ ਹੋਰ ਚੀਜ਼ ਦੇ ਇਸ ਬਾਰੇ ਮੈਡੀਕਲ ਰਿਪੋਰਟ ਵਿਚ ਨੇਚਰ ਆਫ਼ ਇੰਜਰੀ ਦਾ ਖ਼ੁਲਾਸਾ ਹੋਵੇਗਾ।
ਇਹ ਵੀ ਪੜ੍ਹੋ : ਜਲੰਧਰ: ਹਸਪਤਾਲ ਨੇ ਵੈਂਟੀਲੇਟਰ ਦੇਣ ਤੋਂ ਕੀਤਾ ਇਨਕਾਰ, ਸਾਬਕਾ ਫ਼ੌਜੀ ਨੇ ਤੜਫ਼-ਤੜਫ਼ ਕੇ ਦਹਿਲੀਜ਼ ’ਤੇ ਹੀ ਤੋੜਿਆ ਦਮ
ਫਿਲਹਾਲ ਜ਼ਿਯਾਉਲ ਹੱਕ ਦੀ ਦੂਜੀ ਪਤਨੀ ਦੀ ਸ਼ਿਕਾਇਤ ਉਤੇ ਜ਼ਿਯਾਉਲ ਹੱਕ ਦੀ ਪਹਿਲੀ ਪਤਨੀ ਦੇ ਭਰਾਵਾਂ ਵਿਰੁੱਧ ਆਈ. ਪੀ. ਸੀ. 376, 323, 506ਤੇ 34 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਤੋਂ ਬਾਅਦ ਪੀੜਤਾ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਉਧਰ ਇਸੇ ਮਾਮਲੇ ਨਾਲ ਜੁੜੇ ਜਾਂਚ ਅਧਿਕਾਰੀ ਏ. ਐੱਸ. ਆਈ. ਹਰਨੇਕ ਸਿੰਘ ਨੇ ਦੱਸਿਆ ਕਿ ਮਾਮਲਾ ਘਰੇਲੂ ਵਿਵਾਦ ਨਾਲ ਜੁੜਿਆ ਹੋਇਆ ਹੈ। ਦੋਸ਼ੀਆਂ ਨਾਲ ਉਨ੍ਹਾਂ ਦੀ ਗੱਲ ਜਿਸ ਵਿਚ ਦੋਸ਼ੀ ਨੇ ਕਿਹਾ ਕਿ ਜ਼ਿਯਾਉਲ ਹੱਕ ਦੂਜੀ ਪਤਨੀ ਨੂੰ ਘਰ ਵਿਚ ਵਸਾ ਰਿਹਾ ਹੈ, ਪਰ ਪਹਿਲੀ ਪਤਨੀ ਨੂੰ ਘਰ ਤੋਂ ਬਾਹਰ ਕਰ ਦਿੱਤਾ ਹੈ, ਜੋ ਆਪਣੇ ਮਾਪੇ ਘਰ ਜ਼ਿਲ੍ਹਾ ਬਿਜਨੌਰ ਵਿਚ ਰਹਿ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ: ਮੌਤ ਤੋਂ ਪਹਿਲਾਂ ਧੀ ਦੀ ਮਾਂ ਨੂੰ ਆਖ਼ਰੀ ਕਾਲ, ਜਾਨ ਬਚਾਉਣ ਲਈ ਕੀਤੀ ਫ਼ਰਿਆਦ ਪਰ ਹੋਇਆ ਉਹ ਜੋ ਸੋਚਿਆ ਨਾ ਸੀ
ਉਨ੍ਹਾਂ ਨੇ ਦੋਸ਼ੀਆਂ ਦੇ ਹਵਾਲੇ ਤੋਂ ਦੱਸੇ ਮੁਤਾਬਕ ਉਹ 8 ਅਪ੍ਰੈਲ ਨੂੰ ਮੁਬਾਰਕਪੁਰ ਵਿਚ ਨਹੀਂ ਸਨ, ਇਸ ਬਾਰੇ ਉਨ੍ਹਾਂ ਨੇ ਆਪਣੀ ਲੋਕੇਸ਼ਨ ਕਾਲ ਡਿਟੇਲ ਸਮੇਤ ਹਰ ਤਰ੍ਹਾਂ ਦੀ ਜਾਂਚ ਕਰਵਾਉਣ ਦਾ ਦਾਅਵਾ ਕੀਤਾ ਹੈ। ਉਧਰ ਏ. ਐੱਸ. ਆਈ. ਪਰਵੀਨ ਕੁਮਾਰ ਨੇ ਕਿਹਾ ਕਿ ਮਾਮਲਾ ਚਾਹੇ ਦਰਜ ਕਰ ਲਿਆ ਗਿਆ ਹੈ ਪਰ ਅਜਿਹੇ ਮਾਮਲਿਆਂ ਵਿਚ ਐੱਸ. ਐੱਸ. ਪੀ. ਤੋਂ ਇਨਕੁਆਰੀ ਬਿਠਾਉਣ ਦੀ ਅਪੀਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਜਲੰਧਰ: ਨਾਈਟ ਕਰਫ਼ਿਊ ਦੌਰਾਨ ਰੋਕਣ ’ਤੇ ਨੌਜਵਾਨਾਂ ਨੇ SHO ਦਾ ਚਾੜ੍ਹਿਆ ਕੁਟਾਪਾ, AK-47 ਖੋਹਣ ਦੀ ਕੀਤੀ ਕੋਸ਼ਿਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?