ਇਨਸਾਨੀਅਤ ਸ਼ਰਮਸਾਰ : 70 ਸਾਲਾ ਔਰਤ ਨਾਲ ਭੈਣ ਦੇ ਪੋਤਰੇ ਨੇ ਕੀਤਾ ਬਲਾਤਕਾਰ

10/14/2019 6:43:04 PM

ਹੁਸ਼ਿਆਰਪੁਰ (ਅਮਰਿੰਦਰ)— ਹੁਸ਼ਿਆਰਪੁਰ ਦੇ ਇਕ ਪਿੰਡ 'ਚ ਸਕੀ ਭੈਣ ਦੇ ਪੋਤਰੇ ਵੱਲੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਦੇ ਹੋਏ ਰਿਸ਼ਤੇ 'ਚ ਲੱਗਦੀ 70 ਸਾਲਾ ਬਜ਼ੁਰਗ ਦਾਦੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਬਜ਼ੁਰਗ ਔਰਤ ਤੋਂ ਥਾਣਾ ਮਾਡਲ ਟਾਊਨ 'ਚ ਧਮਕੀ ਦੇਣ ਅਤੇ ਬਲਾਤਕਾਰ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਹੁੰਦੇ ਹੀ ਮੁਲਜ਼ਮ ਪਿੰਡ ਤੋਂ ਫਰਾਰ ਹੋ ਗਿਆ ਹੈ।

ਧੋਖੇ ਨਾਲ ਕਮਰੇ 'ਚ ਸੱਦ ਦਿੱਤਾ ਵਰਦਾਤ ਨੂੰ ਅੰਜਾਮ
ਥਾਣਾ ਮਾਡਲ ਟਾਊਨ ਪੁਲਸ ਨੂੰ ਦਰਜ ਕਰਵਾਈ ਗਈ ਸ਼ਿਕਾਇਤ 'ਚ 70 ਸਾਲਾ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਹੀ ਤਰ੍ਹਾਂ ਸਤਿਸੰਗ ਸੁਣ ਘਰ ਪਰਤ ਰਹੀ ਸੀ ਕਿ ਰਸਤੇ 'ਚ ਆਪਣੀ ਭੈਣ ਦੇ ਘਰ ਜਾਣ ਦੀ ਇੱਛਾ ਹੋਈ ਤਾਂ ਉਹ ਬੱਚੀਆਂ ਨੂੰ ਮਿਲਣ ਚਲੀ ਗਈ। ਘਰ 'ਚ ਕਿਸੇ ਨੂੰ ਨਹੀਂ ਦੇਖ ਜਦੋਂ ਉਹ ਵਾਪਸ ਪਰਤਣ ਲੱਗੀ ਤਾਂ ਭੈਣ ਦੇ ਪੋਤਰੇ ਨਿਤੀਸ਼ ਨੇ ਉਸ ਨੂੰ ਘਰ ਦੇ ਅੰਦਰ ਆਉਣ ਨੂੰ ਕਿਹਾ। ਜਦੋਂ ਉਹ ਕਮਰੇ ਦੇ ਅੰਦਰ ਆਈ ਤਾਂ ਨਿਤੀਸ਼ ਉਸ ਦੇ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ। ਪੀੜਤਾ ਅਨੁਸਾਰ ਮੁਲਜ਼ਮ ਨਿਤੀਸ਼ ਨੇ ਉਸ ਦੇ ਨਾਲ ਬੇਸ਼ਰਮੀ ਦੀਆਂ ਹੱਦਾਂ ਟੱਪਦੇ ਹੋਏ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦੇ ਕੇ ਧਮਕੀ ਦਿੱਤੀ ਕਿ ਕਿਸੇ ਨੂੰ ਦੱਸਿਆ ਤਾਂ ਠੀਕ ਨਹੀਂ ਹੋਵੇਗਾ ।

PunjabKesari

ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ ਪੁਲਸ
ਸੰਪਰਕ ਕਰਨ 'ਤੇ ਥਾਣਾ ਮਾਡਲ ਟਾਊਨ 'ਚ ਤਾਇਨਾਤ ਐੱਸ. ਐੱਚ. ਓ. ਇੰਸਪੈਕਟਰ ਭਰਤ ਮਸੀਹ ਨੇ ਦੱਸਿਆ ਕਿ ਪੀੜਤ ਬਜ਼ੁਰਗ ਔਰਤ ਦੇ ਬਿਆਨ ਸਬ ਇੰਸਪੈਕਟਰ ਜਸਵੀਰ ਕੌਰ ਦੇ ਸਾਹਮਣੇ ਦਰਜ ਕਰਨ ਦੇ ਬਾਅਦ ਪੁਲਸ ਨੇ ਮੁਲਜ਼ਮ ਨਿਤੀਸ਼ ਕੁਮਾਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨਿਤੀਸ਼ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ । ਪੁਲਸ ਛੇਤੀ ਹੀ ਦੋਸ਼ੀ ਨੂੰ ਗਿਰਫਤਾਰ ਕਰ ਉਸ ਦੇ ਖਿਲਾਫ ਕੜੀ ਕਾਰਵਾਈ ਕਰੇਗੀ।


shivani attri

Content Editor

Related News