ਜਲਦੀ ਮਾਂ ਬਣਨਾ ਪਸੰਦ ਨਹੀਂ ਕਰਦੀਆਂ ਹਨ ਚੰਡੀਗੜ੍ਹ ਦੀਆਂ ਮਾਡਰਨ ਨੂੰਹਾਂ, ਜਾਣੋ ਕਾਰਨ

Thursday, Jan 30, 2020 - 06:21 PM (IST)

ਜਲਦੀ ਮਾਂ ਬਣਨਾ ਪਸੰਦ ਨਹੀਂ ਕਰਦੀਆਂ ਹਨ ਚੰਡੀਗੜ੍ਹ ਦੀਆਂ ਮਾਡਰਨ ਨੂੰਹਾਂ, ਜਾਣੋ ਕਾਰਨ

ਚੰਡੀਗੜ੍ਹ— ਚੰਡੀਗੜ੍ਹ ਦੀਆਂ ਮਾਡਰਨ ਨੂੰਹਾਂ ਨੂੰ ਜਲਦੀ ਮਾਂ ਬਣਨਾ ਪਸੰਦ ਨਹੀਂ ਹੈ। ਮਾਂ ਬਣਨ ਤੋਂ ਬਚਣ ਲਈ ਇਹ ਨੂੰਹਾਂ ਵੱਖ-ਵੱਖ ਤਰ੍ਹਾਂ ਦੀਆਂ ਗਰਭ ਰੋਕੂ ਦਵਾਈਆਂ ਦੀਆਂ ਵਰਤੋਂ ਕਰਦੀਆਂ ਹਨ। ਇਸ ਗੱਲ ਦਾ ਪਤਾ ਗਵਰਨਮੈਂਟ ਮਲਟੀ ਸਪੈਸ਼ਲਿਟੀ ਹਸਪਤਾਲ ਵੱਲੋਂ ਕਰਵਾਏ ਗਏ ਇਕ ਸਰਵੇ ਦੀ ਰਿਪੋਰਟ 'ਚ ਲੱਗਾ ਹੈ। ਇਸ ਸਰਵੇ ਮੁਤਾਬਕ ਚੰਡੀਗੜ੍ਹ ਦੇ ਨਵ-ਵਿਆਹੇ ਜੋੜੇ ਆਪਣੇ ਕਰੀਅਰ ਅਤੇ ਫੈਮਿਲੀ ਪਲਾਨਿੰਗ ਦੇ ਚਲਦਿਆਂ ਜਲਦੀ ਮਾਤਾ-ਪਿਤਾ ਨਹੀਂ ਬਣਨਾ ਚਾਹੁੰਦੇ ਹਨ। ਇਸ ਦੇ ਚਲਦਿਆਂ ਨਵੇਂ ਵਿਆਹੇ ਜੋੜੇ ਗਰਭ ਰੋਕੂ ਦਵਾਈਆਂ ਅਤੇ ਇੰਜੈਕਸ਼ਨ ਦੀ ਵਰਤੋਂ ਕਰ ਰਹੇ ਹਨ। ਸਰਵੇ 'ਚ ਇਹ ਵੀ ਪਤਾ ਲੱਗਾ ਹੈ ਕਿ ਪਿਛਲੇ ਤਿੰਨ ਸਾਲਾਂ 'ਚ ਗਰਭ ਰੋਕੂ ਦਵਾਈਆਂ ਅਤੇ ਇੰਜੈਕਸ਼ਨ ਦਾ ਚਲਣ ਜ਼ਿਆਦਾ ਵਧਿਆ ਹੈ। 

ਤਿੰਨ ਸਾਲਾਂ 'ਚ ਓਰਲ ਪਿਲ ਦੀ ਹੋਈ ਸਭ ਤੋਂ ਵੱਧ ਵਰਤੋਂ
ਹਸਪਤਾਲ ਦੀ ਸਰਵੇ ਰਿਪੋਰਟ ਮੁਤਾਬਕ ਬੀਤੇ ਤਿੰਨ ਸਾਲਾਂ 'ਚ ਔਰਤਾਂ ਨੇ ਗਰਭ ਰੋਕੂ ਦੇ ਚਲਦਿਆਂ ਸਭ ਤੋਂ ਵੱਧ ਓਰਲ ਪਿਲ ਜਾਂ ਕਾਂਟ੍ਰਾਸੈਪਟਿਵ ਪਿਲ ਦਾ ਸਭ ਤੋਂ ਵੱਧ ਇਸਤੇਮਾਲ ਕੀਤਾ ਗਿਆ ਹੈ। ਇਸ ਰਿਪੋਰਟ ਅਨੁਸਾਰ ਬੀਤੇ ਦਿਨ ਸਾਲਾਂ 'ਚ 2016-17 'ਚ 5421, 2017-18 'ਚ 5268 ਅਤੇ 2018-19 'ਚ 5938 ਔਰਤਾਂ ਨੇ ਗਰਭ ਰੋਕੂ ਦਵਾਈਆਂ ਦਾ ਇਸਤੇਮਾਲ ਕੀਤਾ ਹੈ। 

ਪੁਰਸ਼ਾਂ 'ਚ ਵੀ ਵਧਿਆ ਕਾਂਟ੍ਰਾਸੈਪਟਿਵ ਇੰਜੈਕਸ਼ਨ ਦਾ ਚਲਣ ਵਧਿਆ 
ਔਰਤਾਂ ਤੋਂ ਇਲਾਵਾ ਪੁਰਸ਼ਾਂ 'ਚ ਵੀ ਬਾਪ ਨਾ ਬਣਨ ਨੂੰ ਲੈ ਕੇ ਕਾਂਟ੍ਰਾਸੈਪਟਿਵ ਇੰਜੈਕਸ਼ਨ ਦਾ ਇਸਤੇਮਾਲ ਕਰਨ ਨੂੰ ਲੈ ਕੇ ਚਲਣ ਵਧਿਆ ਹੈ। ਰਿਪੋਰਟ ਮੁਤਾਬਕ 2018 'ਚ ਕਾਂਟ੍ਰਾਸੈਪਟਿਵ ਇੰਜੈਕਸ਼ਨ ਦੀ ਸ਼ੁਰੂਆਤ ਹੋਈ ਸੀ। ਅਜੇ ਤੱਕ 1020 ਪੁਰਸ਼ਾਂ ਸਮੇਤ ਔਰਤਾਂ ਨੇ ਕਾਂਟ੍ਰਾਸੈਪਟਿਵ ਇੰਜੈਕਸ਼ਨ ਦੀ ਵਰਤੋਂ ਕੀਤੀ ਹੈ। ਡਾਕਟਰਾਂ ਮੁਤਾਬਕ ਨਵ ਵਿਆਹੇ ਜੋੜੇ ਆਪਣੇ ਕਰੀਅਰ ਅਤੇ ਪਲਾਨਿੰਗ ਦੇ ਕਾਰਨ ਮਾਤਾ-ਪਿਤਾ ਬਣਨ ਤੋਂ ਪਰਹੇਜ਼ ਕਰੇ ਰਹੇ ਹਨ। ਇਸੇ ਕਰਕੇ ਤਿੰਨ ਸਾਲਾਂ 'ਚ ਗਰਭ ਰੋਕੂ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਦੀ ਗਿਣਤੀ ਵਧੀ ਹੈ।


author

shivani attri

Content Editor

Related News