ਦੇਹ ਵਪਾਰ ਦੇ ਧੰਦੇ ''ਚ ਧੱਕਣਾ ਚਾਹੁੰਦੀ ਸੀ ਦਾਦੀ, ਤਲਾਕਸ਼ੁਦਾ ਪੋਤੀ ਨੇ ਨਿਗਲਿਆ ਜ਼ਹਿਰ

Tuesday, Dec 22, 2020 - 11:38 AM (IST)

ਲੁਧਿਆਣਾ (ਰਿਸ਼ੀ) : ਇੱਥੇ ਡੀ. ਸੀ. ਦਫ਼ਤਰ ਦੇ ਬਾਹਰ ਸੋਮਵਾਰ ਦੁਪਹਿਰ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ 3 ਸਾਲ ਦੇ ਬੱਚੇ ਦੀ ਤਲਾਕਸ਼ੁਦਾ ਮਾਂ ਨੇ ਦਾਦੀ ਤੋਂ ਤੰਗ ਆ ਕੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਦੀ ਹਾਲਤ ਗੰਭੀਰ ਹੁੰਦੀ ਦੇਖ ਕੇ ਇਕ ਏ. ਡੀ. ਸੀ. ਦੀ ਕਾਰ 'ਚ ਮੁਲਾਜ਼ਮ ਬੀਬੀ ਨੂੰ ਨਾਲ ਭੇਜ ਕੇ ਉਸ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਭਾਰਤੀ ਚੋਣ ਕਮਿਸ਼ਨ ਵਲੋਂ ਉਮੀਦਵਾਰਾਂ ਦੇ ਚੋਣਾਂ ਦੌਰਾਨ ਖਰਚ ਕਰਨ ਦੀ ਲਿਮਟ ’ਚ ਵਾਧਾ

ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਪੁਲਸ ਉਸ ਦੇ ਬਿਆਨ ਨੋਟ ਕਰ ਰਹੀ ਸੀ। ਡਵੀਜ਼ਨ ਨੰਬਰ-5 ਦੇ ਐੱਸ. ਐੱਚ. ਓ. ਕੁਲਦੀਪ ਸਿੰਘ ਮੁਤਾਬਕ 21 ਸਾਲ ਦੀ ਜਨਾਨੀ ਜਵਾਲਾ ਸਿੰਘ ਚੌਂਕ ਕੋਲ ਦੀ ਰਹਿਣ ਵਾਲੀ ਹੈ ਅਤੇ ਤਲਾਕਸ਼ੁਦਾ ਹੈ। ਕੁਝ ਸਮੇਂ ਤੋਂ ਆਪਣੀ ਮਾਤਾ ਨਾਲ ਰਹਿ ਰਹੀ ਹੈ। ਜਨਾਨੀ ਦੇ ਮਾਂ-ਬਾਪ ਦਾ ਵੀ ਕਾਫੀ ਸਮੇਂ ਤੋਂ ਆਪਸ 'ਚ ਝਗੜਾ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਨੌਜਵਾਨ ਨੂੰ ਸ਼ਰੇਆਮ ਮਾਰੀਆਂ ਗੋਲੀਆਂ

ਜਨਾਨੀ ਸੋਮਵਾਰ ਨੂੰ ਸੀ. ਪੀ. ਦਫ਼ਤਰ 'ਚ ਆਪਣੀ ਮਾਂ ਨਾਲ ਦਾਦੀ ਖ਼ਿਲਾਫ਼ ਲਿਖਤੀ ਸ਼ਿਕਾਇਤ ਲੈ ਕੇ ਆਈ ਸੀ। ਜਨਾਨੀ ਦਾ ਦੋਸ਼ ਹੈ ਕਿ ਉਸ ਦੀ ਦਾਦੀ ਉਸ ਨੂੰ ਦੇਹ ਵਪਾਰ ਦੇ ਧੰਦੇ 'ਚ ਧੱਕਣਾ ਚਾਹੁੰਦੀ ਹੈ। ਉਸ ਵੱਲੋਂ ਥਾਣਾ ਹੈਬੋਵਾਲ ਦੀ ਪੁਲਸ ਨੂੰ ਸ਼ਿਕਾਇਤ ਵੀ ਕੀਤੀ ਗਈ ਪਰ ਕੋਈ ਕਾਰਵਾਈ ਨਾ ਹੋਣ ’ਤੇ ਸੀ. ਪੀ. ਦੇ ਸਾਹਮਣੇ ਪੇਸ਼ ਹੋਈ, ਜਿਸ ਤੋਂ ਬਾਅਦ ਜਦੋਂ ਘਰ ਜਾਣ ਲਈ ਪੈਦਲ ਨਿਕਲੀ ਤਾਂ ਰਸਤੇ 'ਚ ਜ਼ਹਿਰੀਲਾ ਪਦਾਰਥ ਨਿਗਲ ਗਿਆ।

ਇਹ ਵੀ ਪੜ੍ਹੋ : ਲੁਧਿਆਣਾ 'ਚ ਸਭ ਤੋਂ ਜ਼ਿਆਦਾ 'ਸਾਈਬਰ ਫ੍ਰਾਡ' ਹੋਣ ਦੇ ਬਾਵਜੂਦ ਵੀ ਹੈਰਾਨ ਕਰਦੀ ਗੱਲ ਆਈ ਸਾਹਮਣੇ

ਹਾਲਾਂਕਿ ਘਟਨਾ ਸਥਾਨ ’ਤੇ ਜਨਾਨੀ ਦੀ ਮਾਂ ਵੱਲੋਂ ਆਪਣੇ ਪਤੀ ’ਤੇ ਦੇਹ ਵਪਾਰ ਦੇ ਧੰਦੇ 'ਚ ਧੱਕਣ ਦੇ ਦੋਸ਼ ਲਾਏ ਸਨ। ਐੱਸ. ਐੱਚ. ਓ. ਮੁਤਾਬਕ ਜਨਾਨੀ ਵੱਲੋਂ ਲਾਏ ਜਾ ਰਹੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਕੁਝ ਕਿਹਾ ਜਾਵੇਗਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਰਾਏ


Babita

Content Editor

Related News