ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਤੇਜ਼ਧਾਰ ਹਥਿਆਰ ਨਾਲ ਔਰਤ ਦਾ ਕਤਲ

07/27/2016 5:57:41 PM

ਸਰਦੂਲਗੜ੍ਹ (ਚੋਪੜਾ, ਸਿੰਗਲਾ) :  ਇੱਥੋਂ ਦੇ ਨਜ਼ਦੀਕੀ ਪਿੰਡ ਖੈਰਾ ਖੁਰਦ ਵਿਖੇ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਇਕ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮ੍ਰਿਤਕ ਸੁੱਮਿਤਰਾ ਦੇਵੀ ਦੇ ਪਤੀ ਜਗਜੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ''ਚ ਦੱਸਿਆ ਕਿ ਉਹ ਬਿਜਲੀ ਵਿਭਾਗ ਸਿਰਸਾ (ਰਹਿਆਣਾ) ਵਿਖੇ ਨੌਕਰੀ ਕਰਦਾ ਹੈ ਅਤੇ ਬੁੱਧਵਾਰ ਸਵੇਰੇ ਕਿਸੇ ਕੰਮ ਕਾਰਨ ਘਰ ਵਾਪਸ ਆਇਆ ਤਾਂ ਦੇਖਿਆ ਕਿ ਬਿਕਰਮਜੀਤ ਸਿੰਘ ਪੁੱਤਰ ਮਹਾਂਵੀਰ ਸਿੰਘ ਉਸ ਦੀ ਪਤਨੀ ''ਤੇ ਕਿਰਚ ਨਾਲ ਹਮਲਾ ਕਰ ਰਿਹਾ ਸੀ, ਜੋ ਉਸਦੇ ਗਰਦਨ ਅਤੇ ਪੇਟ ਵਿਚ ਲੱਗੀਆ ਸਨ। 
ਉਸ ਨੇ ਦੱਸਿਆ ਕਿ ਡਰ ਕਾਰਨ ਉਹ ਅੰਦਰ ਨਹੀਂ ਗਿਆ ਅਤੇ ਕਾਤਲ ਦੇ ਉਥੋਂ ਜਾਣ ਤੋਂ ਬਾਅਦ ਉਸ ਨੇ ਦੇਖਿਆ ਤਾਂ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ। ਜਗਜੀਤ ਸਿੰਘ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਨੂੰ ਸ਼ੱਕ ਸੀ ਕਿ ਉਸ ਦੇ ਪਿਤਾ ਮਹਾਵੀਰ ਸਿੰਘ ਦੇ ਮ੍ਰਿਤਕਾ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਰਕੇ ਬਿਕਰਮਜੀਤ ਸਿੰਘ ਅਤੇ ਮਹਾਵੀਰ ਸਿੰਘ ਨੇ ਸਾਜ ਬਾਝ ਹੋ ਕੇ ਉਸ ਦੀ ਪਤਨੀ ਦਾ ਕਤਲ ਕਰ ਦਿੱਤਾ। ਇਸ ਸਬੰਧੀ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਤੀ ਦੇ ਬਿਆਨ ਦੇ ਅਧਾਰ ''ਤੇ ਬਿਕਰਮਜੀਤ ਸਿੰਘ ਅਤੇ ਮਹਾਂਵੀਰ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕਾ ਦੀ ਲਾਸ਼ ਪੋਸਟ ਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। 

Babita Marhas

News Editor

Related News