ਮਨੀਮਾਜਰਾ ''ਚ ਗਲੇ ''ਤੇ ਕੁਹਾੜੀ ਮਾਰ ਔਰਤ ਦਾ ਬੇਰਹਿਮੀ ਨਾਲ ਕਤਲ

02/04/2020 9:37:56 AM

ਮਨੀਮਾਜਰਾ (ਸੰਦੀਪ) : ਮਨੀਮਾਜਰਾ ਸਥਿਤ ਮਾੜੀ ਵਾਲਾ ਟਾਊਨ 'ਚ ਰਹਿਣ ਵਾਲੀ ਔਰਤ ਮਨਜੀਤ ਕੌਰ (42) ਦਾ ਮੰਗਲਵਾਰ ਸਵੇਰੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਮਨਜੀਤ ਕੌਰ ਦਾ ਕਤਲ ਗਲੇ 'ਤੇ ਕੁਹਾੜੀ ਮਾਰ ਕੇ ਕੀਤਾ ਗਿਆ ਹੈ। ਫਿਲਹਾਲ  ਮਨੀਮਾਜਰਾ ਥਾਣਾ ਪੁਲਸ ਨੇ ਮੌਕੇ 'ਤੇ ਪੁੱਜ ਕੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਹੁਣ ਤੱਕ ਦੀ ਜਾਂਚ ਦੇ ਆਧਾਰ 'ਤੇ ਇਸ ਕਤਲ ਮਾਮਲੇ 'ਚ ਪੁਲਸ ਵਲੋਂ ਮ੍ਰਿਤਕਾ ਦੇ ਪਤੀ ਜਰਨੈਲ ਸਿੰਘ ਉਰਫ ਜੈਲੀ (45) ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ। ਫਿਲਹਾਲ ਜਰਨੈਲ ਸਿੰਘ ਘਰੋਂ ਫਰਾਰ ਹੈ ਅਤੇ ਪੁਲਸ ਵਲੋਂ ਉਸ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।


Babita

Content Editor

Related News