ਲੁਧਿਆਣਾ : ਕੋਰੋਨਾ ਦੇ ਕਹਿਰ 'ਚ ਵੀ ਨਾ ਪਸੀਜੇ ਜ਼ਾਲਮਾਂ ਦੇ ਦਿਲ, ਖੌਫਨਾਕ ਵਾਰਦਾਤ ਆਈ ਸਾਹਮਣੇ

04/15/2020 11:09:35 AM

ਲੁਧਿਆਣਾ (ਰਿਸ਼ੀ) : ਇਸ ਸਮੇਂ ਜਿੱਥੇ ਪੂਰੀ ਦੁਨੀਆ 'ਚ ਭਿਆਨਕ ਮਹਾਂਮਾਰੀ ਕੋਰੋਨਾ ਵਾਇਰਸ ਨੇ ਤੜਥੱਲੀ ਮਚਾਈ ਹੋਈ ਹੈ ਅਤੇ ਹਰ ਕੋਈ ਪਰਮਾਤਮਾ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰ ਰਿਹਾ ਹੈ, ਉੱਥੇ ਹੀ ਇਹ ਮਹਾਂਮਾਰੀ ਦੇ ਚੱਲਦਿਆਂ ਵੀ ਜ਼ਾਲਮ ਲੋਕਾਂ ਦੇ ਦਿਲ ਜ਼ਰਾ ਵੀ ਨਹੀਂ ਪਸੀਜੇ ਹਨ ਅਤੇ ਅਜਿਹੇ ਲੋਕ ਇਸ ਮਾਹੌਲ ਦੌਰਾਨ ਵੀ ਖੌਫਨਾਕ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਜ਼ ਨਹੀਂ ਆ ਰਹੇ। ਅਜਿਹੀ ਹੀ ਇਕ ਵਾਰਦਾਤ ਲੁਧਿਆਣਾ ਦੇ ਥਾਣਾ ਸਰਾਭਾ ਨਗਰ ਦੇ ਇਲਾਕੇ ਬੀ. ਆਰ. ਐੱਸ. ਨਗਰ 'ਚ ਸਾਹਮਣੇ ਆਈ ਹੈ, ਜਿੱਥੇ ਈ-ਬਲਾਕ ’ਚ ਕਿਰਾਏ ਦੇ ਮਕਾਨ ’ਚ ਰਹਿਣ ਵਾਲੀ 45 ਸਾਲਾ ਔਰਤ ਦਾ ਮੂੰਹ ’ਤੇ ਲਿਫਾਫੇ ਲਪੇਟ ਕੇ ਕਤਲ ਕੀਤਾ ਗਿਆ ਹੈ। ਔਰਤ ਦੇ ਸਿਰ ’ਤੇ ਵੀ ਸੱਟਾਂ ਦੇ ਨਿਸ਼ਾਨ ਸਨ ਅਤੇ ਖੂਨ ਨਿਕਲਿਆ ਹੋਇਆ ਸੀ। ਫਿਲਹਾਲ ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨ ’ਤੇ ਧਾਰਾ-302 ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਮੁਤਾਬਕ ਬੁੱਧਵਾਰ ਨੂੰ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ, ਜਿਸ ਦੇ ਬਾਅਦ ਮੌਤ ਦਾ ਕਾਰਣ ਸਪੱਸ਼ਟ ਹੋਵੇਗਾ।

ਇਹ ਵੀ ਪੜ੍ਹੋ : ਪੁਲਸ 'ਤੇ ਹਮਲਾ ਕਰਨ ਵਾਲੇ ਨਿਹੰਗਾਂ ਦੀ ਹਮਾਇਤ ਕਰਨ ਵਾਲਾ ਗ੍ਰੰਥੀ ਗ੍ਰਿਫਤਾਰ
ਕਿਰਾਏ ਦੇ ਮਕਾਨ 'ਚ ਇਕੱਲੀ ਰਹਿੰਦੀ ਸੀ ਮ੍ਰਿਤਕਾ
ਐੱਸ. ਆਈ. ਮਧੂਬਾਲਾ ਅਨੁਸਾਰ ਮ੍ਰਿਤਕਾ ਦੀ ਪਛਾਣ ਗੀਤਾ ਰਾਣੀ ਵਰਮਾ (45) ਨਿਵਾਸੀ ਈ ਬਲਾਕ, ਬੀ. ਆਰ. ਐੱਸ. ਨਗਰ ਵਜੋਂ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ’ਚ ਸਲੇਮ ਟਾਬਰੀ ਦੇ ਰਹਿਣ ਵਾਲੇ ਮ੍ਰਿਤਕਾ ਦੇ ਭਰਾ ਨੇ ਦੱਸਿਆ ਕਿ ਮ੍ਰਿਤਕਾ 7 ਮਹੀਨੇ ਪਹਿਲਾਂ ਅਕਤੂਬਰ 2019 ਤੋਂ ਕਿਰਾਏ ਦੇ ਮਕਾਨ ’ਚ ਇਕੱਲੀ ਰਹਿ ਰਹੀ ਸੀ ਅਤੇ ਘਰ ਦੇ ਕੋਲ ਹੀ ਆਯੂਰਵੇਦ ਦਾ ਸਾਮਾਨ ਵੇਚਣ ਦੀ ਦੁਕਾਨ ਚਲਾ ਕੇ ਆਪਣਾ ਗੁਜ਼ਾਰਾ ਕਰਦੀ ਸੀ। 9 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ ਅਤੇ ਉਸ ਦਾ ਪਤੀ ਹੈਦਰਾਬਾਦ ’ਚ ਰਹਿੰਦਾ ਹੈ। ਉਸ ਦੇ ਕੋਈ ਬੱਚਾ ਨਹੀਂ ਸੀ। ਗੀਤਾ ਘਰ ਦੀ ਪਹਿਲੀ ਮੰਜ਼ਿਲ ’ਤੇ ਰਹਿੰਦੀ ਸੀ, ਜਦੋਂ ਕਿ ਹੇਠਾਂ ਮਕਾਨ ਮਾਲਕ ਰਹਿ ਰਿਹਾ ਸੀ।

ਇਹ ਵੀ ਪੜ੍ਹੋ : ਨੌਜਵਾਨ ਦਾ ਖੌਫਨਾਕ ਕਾਰਾ : ਇਕੱਲੀ ਦੇਖ ਔਰਤ ਨੂੰ ਤੇਲ ਪਾ ਜਿਊਂਦਾ ਸਾੜਿਆ

2 ਦਿਨ ਪਹਿਲਾਂ ਮਕਾਨ ਮਾਲਕ ਨੇ ਸ਼ਾਮ ਸਮੇਂ ਉਸ ਨੂੰ ਆਖਰੀ ਵਾਰ ਦੇਖਿਆ ਸੀ। ਸਵੇਰੇ ਨੌਕਰਾਣੀ ਘਰੋਂ ਕੰਮ ਦੇ ਪੈਸੇ ਲੈਣ ਆਈ ਤਾਂ ਉਸ ਨੇ ਲਾਸ਼ ਪਈ ਦੇਖ ਕੇ ਰੌਲਾ ਪਾਇਆ, ਜਿਸ ਦੇ ਬਾਅਦ ਪੁਲਸ ਘਟਨਾ ਸਥਾਨ ’ਤੇ ਪੁੱਜ ਕੇ ਜਾਂਚ ’ਚ ਜੁਟ ਗਈ। ਘਟਨਾ ਸਥਾਨ ਦੇ ਕੋਲ ਲੱਗੇ ਕੈਮਰੇ ਦੀ ਫੁਟੇਜ ਪੁਲਸ ਨੇ ਕਬਜ਼ੇ ’ਚ ਲੈ ਲਈ ਹੈ, ਜਿਸ ’ਚ ਕਈ ਸ਼ੱਕੀਆਂ ਦੇ ਚਿਹਰੇ ਨਜ਼ਰ ਆ ਰਹੇ ਹਨ। ਫਿਲਹਾਲ ਪੁਲਸ ਉਨ੍ਹਾਂ ਦੀ ਪਛਾਣ ’ਚ ਜੁੱਟੀ ਹੈ ਤਾਂ ਕਿ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ। ਮ੍ਰਿਤਕਾ ਦੇ ਮੋਬਾਇਲ ਦੀ ਡਿਟੇਲ ਕੱਢਵਾਈ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਆਖਰੀ ਵਾਰ ਮ੍ਰਿਤਕਾ ਦੀ ਕਿਸ ਨਾਲ ਗੱਲ ਹੋਈ ਅਤੇ ਮਹਿਲਾ ਦੇ ਲਿੰਕ ’ਚ ਕੌਣ-ਕੌਣ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦੇ ਖੌਫ ਹੇਠ ਕਣਕ ਦੀ ਸਰਕਾਰੀ ਖਰੀਦ ਸ਼ੁਰੂ, ਕਿਸਾਨਾਂ ਲਈ ਖਾਸ ਹਦਾਇਤਾਂ
ਕੋਰੋਨਾ ਦਾ ਸ਼ੱਕ ਹੋਣ ’ਤੇ ਬੁਲਾਈ ਟੀਮ
ਪੁਲਸ ਅਨੁਸਾਰ ਕੋਰੋਨਾ ਕਾਰਣ ਮੌਤ ਹੋਣ ਦੇ ਸ਼ੱਕ ਦੇ ਕਾਰਣ ਪੁਲਸ ਵੱਲੋਂ ਕੋਈ ਲਾਪਰਵਾਹੀ ਨਹੀਂ ਵਰਤੀ ਗਈ। ਪੁਲਸ ਨੇ ਸਿਵਲ ਹਸਪਤਾਲ ਤੋਂ ਸਪੈਸ਼ਲ ਟੀਮ ਬੁਲਵਾਈ। ਜਿਨ੍ਹਾਂ ਨੇ ਪੀ. ਪੀ. ਈ. ਕਿੱਟ ਪਾਈ ਹੋਈ ਸੀ। ਟੀਮ ਨੇ ਸਪੱਸ਼ਟ ਕੀਤਾ ਕਿ ਔਰਤ ਦਾ ਕਤਲ ਹੋਇਆ ਹੈ। ਜਿਸ ਦੇ ਬਾਅਦ ਪੁਲਸ ਅੰਦਰ ਦਾਖਲ ਹੋਈ।

ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਚੰਗੀ ਖਬਰ, ਹੁਣ DMC 'ਚ ਹੋਣਗੇ ਕੋਵਿਡ-19 ਦੇ ਟੈਸਟ
 


Babita

Content Editor

Related News