ਖੰਨਾ ਨੇੜੇ ਗੋਲੀਆਂ ਮਾਰ ਕੇ ਹੋਏ ਔਰਤ ਦੇ ਕਤਲ ਦਾ ਪੁਲਸ ਨੇ ਖੋਲ੍ਹਿਆ ਭੇਤ
Wednesday, Nov 20, 2019 - 02:43 PM (IST)

ਖੰਨਾ (ਬਿਪਨ) : ਪਿਛਲੇ ਦਿਨੀਂ ਖੰਨਾ ਨਜ਼ਦੀਕ ਪਿੰਡ ਭੁਮਦੀ 'ਚ ਦਿਨ-ਦਿਹਾੜੇ ਘਰ ਵੜ ਗੋਲੀਆਂ ਮਾਰ ਇਕ ਔਰਤ ਦੇ ਕਤਲ ਮਾਮਲੇ ਨੂੰ ਖੰਨਾ ਪੁਲਸ ਨੇ ਹੱਲ ਕਰ ਲਿਆ ਹੈ। ਖੰਨਾ ਪੁਲਸ ਨੇ ਇਸ ਮਾਮਲੇ ਸਬੰਧੀ ਮ੍ਰਿਤਕਾ ਦੀ ਸੱਸ ਜਸਵੀਰ ਕੌਰ ਅਤੇ 3 ਹੋਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਡੀ. ਐੱਸ. ਪੀ. ਰਾਜਨ ਪਰਮਿੰਦਰ ਨੇ ਦੱਸਿਆ ਕਿ ਮ੍ਰਿਤਕਾ ਦੀ ਸੱਸ ਨੇ ਇਕ ਲੱਖ ਦੀ ਸਫਾਰੀ ਦੇ ਆਪਣੇ ਹੀ ਇਕ ਰਿਸ਼ਤੇਦਾਰ ਤੋਂ ਇਹ ਕਤਲ ਕਰਵਾਇਆ ਸੀ।
ਡੀ. ਐੱਸ. ਪੀ. ਨੇ ਦੱਸਿਆ ਕਿ ਸਦਰ ਥਾਣੇ ਦੇ ਐੱਸ. ਐੱਚ. ਓ. ਬਲਜਿੰਦਰ ਸਿੰਘ ਨੇ ਜਿਸ ਦੋਸ਼ੀ ਨੂੰ ਮੌਕੇ 'ਤੇ ਹੀ ਫੜ੍ਹ ਲਿਆ ਸੀ, ਉਸ ਤੋਂ ਪੁੱਛਗਿੱਛ ਦੌਰਾਨ ਸਾਰਾ ਮਾਮਲਾ ਸਾਹਮਣੇ ਆਇਆ ਕਿ ਮ੍ਰਿਤਕਾ ਦੀ ਸੱਸ ਹਰਜਿੰਦਰ ਕੌਰ ਨੇ ਹੀ ਅਪਣੀ ਨੂੰਹ ਦਾ ਕਤਲ 1 ਲੱਖ ਰੁਪਏ ਦੀ ਸਫਾਰੀ ਦੇ ਕੇ ਕਰਵਾਇਆ ਸੀ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਉਸ ਦੇ ਪੁੱਤਰ ਨੂੰ ਉਸ ਦੀ ਨੂੰਹ ਨੇ ਹੀ ਪਿਛਲੇ ਸਾਲ ਕਤਲ ਕਰਵਾਇਆ ਸੀ, ਜੋ ਕਿ ਉਸ ਦਾ ਪਤੀ ਸੀ, ਜਿਸ ਕਾਰਨ ਉਸ ਨੇ ਬਦਲਾ ਲੈਣ ਲਈ ਉਸ ਦਾ ਕਤਲ ਕਰਵਾਇਆ ਹੈ।ਫਿਲਹਾਲ ਇਸ ਮਾਮਲੇ 'ਚ ਚਾਰੇ ਦੋਸ਼ੀਆਂ ਨੂੰ ਫੜ੍ਹ ਲਿਆ ਗਿਆ ਹੈ ਅਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।