ਭੇਤਭਰੀ ਹਾਲਤ ’ਚ ਜਨਾਨੀ ਲਾਪਤਾ, ਮਾਮਲਾ ਦਰਜ

Tuesday, Nov 24, 2020 - 04:44 PM (IST)

ਭੇਤਭਰੀ ਹਾਲਤ ’ਚ ਜਨਾਨੀ ਲਾਪਤਾ, ਮਾਮਲਾ ਦਰਜ

ਰਾਜਪੁਰਾ (ਮਸਤਾਨਾ) : ਘਰ 'ਚ ਬੈਠੀ ਇਕ ਵਿਆਹੁਤਾ ਜਨਾਨੀ ਭੇਤਭਰੀ ਹਾਲਤ 'ਚ ਲਾਪਤਾ ਹੋ ਗਈ, ਜਿਸ ਕਾਰਨ ਥਾਣਾ ਸਦਰ ਦੀ ਪੁਲਸ ਨੇ ਉਸ ਦੇ ਪਤੀ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 346 ਅਧੀਨ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਲਾਪਤਾ ਹੋਈ ਜਨਾਨੀ ਦੇ ਪਤੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਉਹ ਘਰ ਤੋਂ ਕਿਸੇ ਕੰਮ ਲਈ ਬਾਹਰ ਗਿਆ ਸੀ ਅਤੇ ਮੇਰੇ ਮਾਤਾ-ਪਿਤਾ ਘਰ 'ਚ ਡੰਗਰਾਂ ਵਾਲੇ ਵਾੜੇ 'ਚ ਬੈਠੇ ਸਨ।

ਜਦੋਂ ਉਹ ਘਰ ਵਾਪਸ ਆਇਆ ਤਾਂ ਉਸ ਦੀ ਪਤਨੀ ਘਰ 'ਚ ਨਹੀਂ ਸੀ, ਉਸ ਦੀ ਕਈ ਥਾਵਾਂ ’ਤੇ ਭਾਲ ਵੀ ਕੀਤੀ ਗਈ, ਉਸ ਦੀ ਕੋਈ ਖ਼ਬਰ ਨਹੀਂ ਮਿਲੀ। ਉਕਤ ਵਿਅਕਤੀ ਨੇ ਪੁਲਸ ਨੂੰ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਂ ਨੇ ਉਸ ਦੀ ਪਤਨੀ ਨੂੰ ਗੈਰ ਕਾਨੂੰਨੀ ਤੌਰ ’ਤੇ ਕਿਸੇ ਥਾਂ ’ਤੇ ਹਿਰਾਸਤ 'ਚ ਰੱਖਿਆ ਹੋਇਆ ਹੈ, ਜਿਸ ਕਾਰਨ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Babita

Content Editor

Related News