ਫਿਲਮੀ ਅੰਦਾਜ਼ ''ਚ ਪਤੀ ਸਾਹਮਣੇ ਅਗਵਾ ਕੀਤੀ ਵਿਆਹੁਤਾ, ਕਾਰ ''ਚ ਸੁੱਟ ਲੈ ਗਏ ਅਗਵਾਕਾਰ
Wednesday, Nov 04, 2020 - 11:29 AM (IST)
ਜ਼ੀਰਕਪੁਰ (ਗੁਰਪ੍ਰੀਤ, ਮੇਸ਼ੀ) : ਜ਼ੀਰਕਪੁਰ ਦੇ ਵੀ. ਆਈ. ਪੀ. ਰੋਡ 'ਤੇ ਇਕ ਵਿਆਹੁਤਾ ਜਨਾਨੀ ਦਾ ਨੂੰ ਉਸ ਦੇ ਪਤੀ ਸਾਹਮਣੇ ਹੀ ਅਗਵਾ ਕਰ ਲਿਆ ਗਿਆ। ਅਗਵਾਕਾਰ ਫਿਲਮੀ ਅੰਦਾਜ਼ 'ਚ ਕਾਰ 'ਚ ਆਏ ਅਤੇ ਵਿਆਹੁਤਾ ਨੂੰ ਬਿਠਾ ਕੇ ਫਰਾਰ ਹੋ ਗਏ। ਇਸ ਮਾਮਲੇ 'ਚ ਵਿਆਹੁਤਾ ਦੇ ਪਤੀ ਨੇ ਆਪਣੇ ਸਹੁਰੇ 'ਤੇ ਅਗਵਾ ਕਰਨ ਦਾ ਦੋਸ਼ ਲਾਇਆ ਹੈ ਅਤੇ ਪੁਲਸ ਨੂੰ ਘਟਨਾ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਨੌਜਵਾਨ ਦੀ ਸ਼ਿਕਾਇਤ 'ਤੇ ਉਸ ਦੇ ਸਹੁਰੇ ਅਤੇ ਹੋਰ 5 ਰਿਸ਼ਤੇਦਾਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਦਿੱਲੀ ਧਰਨਾ ਦੇਣ ਜਾ ਰਹੇ 'ਨਵਜੋਤ ਸਿੱਧੂ' ਦਾ ਪੁਲਸ ਨਾਲ ਪਿਆ ਪੰਗਾ (ਵੀਡੀਓ)
ਵਿਆਹ ਦੇ ਖ਼ਿਲਾਫ਼ ਸੀ ਕੁੜੀ ਦੇ ਘਰਵਾਲੇ
ਸ਼ਿਕਾਇਤਕਰਤਾ ਹਰਵਿੰਦਰ ਸਿੰਘ ਪਿੰਡ ਕੰਡੋਲੀ, ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ) ਨੇ ਦੱਸਿਆ ਕਿ ਉਸ ਨੇ ਆਪਣੀ ਜਾਤ ਤੋਂ ਬਾਹਰ ਜਾ ਕੇ ਦੂਜੀ ਜਾਤ ਦੀ ਕੁੜੀ ਨਾਲ ਵਿਆਹ ਕਰਵਾਇਆ ਹੈ। ਕੁੜੀ ਦੇ ਮਾਤਾ-ਪਿਤਾ ਇਸ ਵਿਆਹ ਦੇ ਖ਼ਿਲਾਫ਼ ਸਨ। ਇਸ ਤੋਂ ਬਾਅਦ ਉਨ੍ਹਾਂ ਦੋਹਾਂ ਨੇ ਭੱਜ ਕੇ ਪ੍ਰੇਮ ਵਿਆਹ ਕਰ ਲਿਆ ਸੀ ਅਤੇ ਵਿਆਹ ਤੋਂ ਬਾਅਦ ਲੁਕ ਕੇ ਰਹਿ ਰਹੇ ਸਨ। ਸ਼ਿਕਾਇਤ ਕਰਤਾ ਮੁਤਾਬਕ ਕੁੜੀ ਦੇ ਪਿਤਾ ਸਮੇਤ ਹੋਰ ਰਿਸ਼ਤੇਦਾਰਾਂ ਨੇ ਉਸ ਨਾਲ ਕੁੱਟਮਾਰ ਕਰਦੇ ਹੋਏ ਉਸ ਦੀ ਪਤਨੀ ਨੂੰ ਅਗਵਾ ਕੀਤਾ ਅਤੇ ਆਪਣੇ ਨਾਲ ਲੈ ਗਏ।
ਇਹ ਵੀ ਪੜ੍ਹੋ : ਘਰੋਂ ਭਜਾਈ ਕੁੜੀ ਨਾਲ ਰਿਸ਼ਤੇਦਾਰਾਂ ਘਰ ਬਣਾਏ ਸਰੀਰਕ ਸਬੰਧ, ਅਖੀਰ 'ਚ ਜੋ ਕੀਤਾ, ਪੀੜਤਾ ਦੇ ਉੱਡੇ ਹੋਸ਼
ਗਰੀਨ ਸੁਸਾਇਟੀ 'ਚ ਵਕੀਲ ਨੂੰ ਮਿਲਣ ਆਏ ਸੀ
ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਸਲਿੰਦਰ ਸਿੰਘ ਪੁੱਤਰ ਵਾਸੀ ਪਿੰਡ ਬਬੈਣ ਨੇ ਦੱਸਿਆ ਕਿ ਉਹ ਵੇਟਰ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਰੂਪਨੀਤ ਕੌਰ ਪੁੱਤਰੀ ਹਰਵਿੰਦਰ ਸਿੰਘ ਵਾਸੀ ਕੰਡੋਲੀ ਜ਼ਿਲ੍ਹਾ ਕੁਰੂਕਸ਼ੇਤਰ (ਹਰਿਆਣਾ) ਉਸ ਨਾਲ ਬਬੈਣ ਦੇ ਸਕੂਲ 'ਚ ਪੜ੍ਹਦੀ ਸੀ। ਉਸ ਨੇ ਦੱਸਿਆ ਕਿ ਸਕੂਲ 'ਚ ਪੜ੍ਹਦੇ ਹੀ ਉਨ੍ਹਾਂ ਦੀ ਦੋਸਤੀ ਹੋ ਗਈ ਅਤੇ ਦੋਸਤੀ ਪਿਆਰ 'ਚ ਬਦਲ ਗਈ। ਉਸ ਨੇ ਦੱਸਿਆ ਕਿ ਉਹ ਵਿਆਹ ਕਰਵਾਉਣਾ ਚਾਹੁੰਦੇ ਸਨ। ਕੁੜੀ ਦੇ ਮਾਪੇ ਉਨ੍ਹਾਂ ਦੇ ਵਿਆਹ ਲਈ ਰਾਜ਼ੀ ਨਹੀਂ ਹੋਏ ਅਤੇ ਉਨ੍ਹਾਂ ਨੇ 28 ਅਕਤੂਬਰ ਨੂੰ ਘਰੋਂ ਭੱਜ ਕੇ ਗੁਰਦੁਆਰਾ ਸਾਹਿਬ 'ਚ ਵਿਆਹ ਕਰਵਾ ਲਿਆ।
ਉਸ ਤੋਂ ਬਾਅਦ ਉਨ੍ਹਾਂ ਨੇ ਜ਼ੀਰਕਪੁਰ ਦੇ ਇਕ ਵਕੀਲ ਨਾਲ ਮਿਲ ਕੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪੁਲਸ ਪ੍ਰੋਟੈਕਸ਼ਨ ਲਈ ਅਰਜ਼ੀ ਦਾਇਰ ਕੀਤੀ, ਜਿਸ ਦੀ ਸੁਣਵਾਈ ਵੀਡੀਓ ਕਾਨਫਰੰਸ ਰਾਹੀਂ 3 ਨਵੰਬਰ ਨੂੰ ਹੋਣੀ ਸੀ, ਜਿਸ ਦੇ ਲਈ ਉਹ ਵਕੀਲ ਦੇ ਘਰ ਜੋ ਕਿ ਜ਼ੀਰਕਪੁਰ ਸਥਿਤ ਵੀ. ਆਈ. ਪੀ. ਰੋਡ ਦੇ ਮੋਨਾ ਗਰੀਨ 'ਚ ਹੈ, ਵਿਖੇ ਆ ਰਹੇ ਸਨ ਅਤੇ ਉਨ੍ਹਾਂ ਨਾਲ ਉਸ ਦੀ ਭੂਆ ਦਾ ਮੁੰਡਾ ਸੰਦੀਪ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਮਾਂਝਲਾ ਕੈਥਲ ਅਤੇ ਉਸ ਦੇ ਰਿਸ਼ਤੇਦਾਰ ਬਲਜੀਤ ਸਿੰਘ ਉਰਫ਼ ਰਿੰਕੂ ਪੁੱਤਰ ਸੰਤੋਖ ਸਿੰਘ ਵਾਸੀ ਅਰਜਨ ਨਗਰ ਸਿਰਟਾ ਰੋਡ ਕੈਥਲ ਸਨ। ਉਸ ਨੇ ਦੱਸਿਆ ਕਿ ਜਦੋਂ ਉਹ ਮੋਨਾ ਗਰੀਨ 'ਚ ਜਾਣ ਲਈ ਐਂਟਰੀ ਕਰਵਾ ਰਹੇ ਸਨ ਤਾਂ 4-5 ਵਿਅਕਤੀ ਇਕ ਕਾਰ 'ਚ ਆਏ ਅਤੇ ਸਾਡੇ ’ਤੇ ਹਮਲਾ ਕਰ ਦਿੱਤਾ ਅਤੇ ਰੂਪਨੀਤ ਕੌਰ ਨੂੰ ਜ਼ਬਰਨ ਚੁੱਕ ਕੇ ਲੈ ਗਏ। ਉਸ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਇਸ ਵਾਰਦਾਤ ਨੂੰ ਉਸ ਦੇ ਘਰ ਵਾਲਿਆਂ ਨੇ ਅੰਜਾਮ ਦਿੱਤਾ ਹੈ।