ਲੁਧਿਆਣਾ 'ਚ ਬੀਮਾਰੀ ਤੋਂ ਅੱਕੀ ਜਨਾਨੀ ਨੇ ਚੁੱਕਿਆ ਖ਼ੌਫਨਾਕ ਕਦਮ, ਛੱਤ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ

Friday, May 14, 2021 - 12:54 PM (IST)

ਲੁਧਿਆਣਾ 'ਚ ਬੀਮਾਰੀ ਤੋਂ ਅੱਕੀ ਜਨਾਨੀ ਨੇ ਚੁੱਕਿਆ ਖ਼ੌਫਨਾਕ ਕਦਮ, ਛੱਤ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ

ਲੁਧਿਆਣਾ (ਮਹੇਸ਼) : ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ 'ਚ ਸਥਿਤ ਭਾਰਤੀ ਕਾਲੋਨੀ 'ਚ ਇਕ 45 ਸਾਲਾ ਜਨਾਨੀ ਵੱਲੋਂ ਬੀਮਾਰੀ ਤੋਂ ਦੁਖ਼ੀ ਹੋ ਕੇ ਘਰ ਦੀ ਛੱਤ ਤੋਂ ਛਾਲ ਮਾਰ ਦਿੱਤੀ ਗਈ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਘਟਨਾ ਅੱਜ ਸਵੇਰੇ 10 ਵਜੇ ਦੀ ਹੈ। ਮ੍ਰਿਤਕ ਜਨਾਨੀ ਪਹਿਲਾਂ ਵੀ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਚੁੱਕੀ ਸੀ, ਜਿਸ ਕਾਰਨ ਉਸ ਦੇ ਹੱਥ-ਪੈਰ ਟੁੱਟ ਗਏ ਸਨ।

ਇਹ ਵੀ ਪੜ੍ਹੋ : 'ਕੋਰੋਨਾ' ਦੌਰਾਨ 'ਉਸਾਰੀ ਕਾਮਿਆਂ' ਲਈ ਵੱਡੀ ਖ਼ੁਸ਼ਖ਼ਬਰੀ, ਕੈਪਟਨ ਵੱਲੋਂ ਗੁਜ਼ਾਰਾ ਭੱਤਾ ਦੇਣ ਦਾ ਐਲਾਨ 

PunjabKesari

ਮ੍ਰਿਤਕ ਜਨਾਨੀ ਦੀਆਂ 2 ਵਿਆਹੁਤਾ ਧੀਆਂ ਅਤੇ ਇਕ ਪੁੱਤਰ ਹੈ, ਜੋ ਕਿ ਪਿੰਡ 'ਚ ਹੈ। ਇੱਥੇ ਉਹ ਆਪਣੇ ਪਤੀ ਮੁੰਨਾ ਨਾਲ ਰਹਿੰਦੀ ਸੀ, ਜੋ ਕਿ ਦਿਹਾੜੀਦਾਰ ਸੀ। ਮ੍ਰਿਤਕ ਜਨਾਨੀ ਦੀ ਗੁਆਂਢਣ ਬਬਲੀ ਨੇ ਦੱਸਿਆ ਕਿ ਇਕ ਛੋਟੀ ਬੱਚੀ ਨੇ ਉਸ ਨੂੰ ਛੱਤ ਤੋਂ ਹੇਠਾਂ ਛਾਲ ਮਾਰਦੇ ਹੋਏ ਦੇਖ ਕੇ ਰੌਲਾ ਪਾਇਆ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਗਰੀਬ ਕੋਰੋਨਾ ਮਰੀਜ਼ਾਂ' ਨੂੰ ਮੁਫ਼ਤ ਭੋਜਨ ਮੁਹੱਈਆ ਕਰਵਾਏਗੀ ਪੰਜਾਬ ਪੁਲਸ, ਇਸ ਦਿਨ ਤੋਂ ਹੋਵੇਗੀ ਸ਼ੁਰੂਆਤ

ਇਸ ਮਗਰੋਂ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News