ਹੈਂਡਪੰਪ ਦੀ ਹੱਥੀ ਮਾਰ ਕੇ ਮਹਿਲਾ ਨੂੰ ਕੀਤਾ ਜ਼ਖਮੀ
Saturday, Jul 28, 2018 - 03:44 AM (IST)
ਰੂਪਨਗਰ (ਵਿਜੇ)- ਪਾਣੀ ਭਰਦੇ ਸਮੇਂ ਇਕ ਵਿਅਕਤੀ ਨੇ ਹੈਂਡਪੰਪ ਦੀ ਹੱਥੀ ਨਾਲ ਵਾਰ ਕਰ ਕੇ ਇਕ ਮਹਿਲਾ ਨੂੰ ਜ਼ਖਮੀ ਕਰ ਦਿੱਤਾ। ਸਿਵਲ ਹਸਪਤਾਲ ’ਚ ਇਲਾਜ ਅਧੀਨ ਮਹਿਲਾ ਪ੍ਰਵੀਨ ਪਤਨੀ ਸ਼ੇਰ ਮੁਹੰਮਦ ਨਿਵਾਸੀ ਬੱਲਮਗਡ਼੍ਹ ਮੰਦਵਾਡ਼ਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੇਡ਼ੇ ਸਰਕਾਰੀ ਹੈਂਡਪੰਪ ਲੱਗਾ ਹੈ ਅਤੇ ਉਹ ਅੱਜ ਉਥੇ ਦੁਪਹਿਰ ਦੇ ਸਮੇਂ ਪਾਣੀ ਭਰਨ ਗਈ ਸੀ। ਮਹਿਲਾ ਨੇ ਦੱਸਿਆ ਕਿ ਹੈਂਡਪੰਪ ਦੇ ਨੇਡ਼ੇ ਉਸਦੇ ਪਤੀ ਦਾ ਚਚੇਰਾ ਭਰਾ ਉਥੇ ਮੌਜੂਦ ਸੀ ਅਤੇ ਉਸਨੇ ਕਿਸੇ ਗੱਲ ਨੂੰ ਲੈ ਕੇ ਉਸ ਨਾਲ ਬਹਿਸ ਸ਼ੁਰੂ ਕਰ ਦਿੱਤੀ ਅਤੇ ਉਸ ਨੇ ਹੈਂਡਪੰਪ ਦੀ ਹੱਥੀ ਖੋਲ ਕੇ ਪ੍ਰਵੀਨ ’ਤੇ ਵਾਰ ਕਰ ਦਿੱਤਾ, ਜਿਸ ਕਾਰਨ ਪ੍ਰਵੀਨ ਜ਼ਖਮੀ ਹੋ ਗਈ ਅਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ ਲਿਆਂਦਾ ਗਿਆ। ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
