ਲਿਵ-ਇਨ 'ਚ ਰਹਿਣ ਵਾਲਾ ਪ੍ਰੇਮੀ ਇਸ ਹੱਦ ਤੱਕ ਵੀ ਜਾ ਸਕਦੈ, ਵਿਧਵਾ ਨੇ ਕਦੇ ਨਹੀਂ ਸੀ ਸੋਚਿਆ

Sunday, Sep 04, 2022 - 11:43 AM (IST)

ਲਿਵ-ਇਨ 'ਚ ਰਹਿਣ ਵਾਲਾ ਪ੍ਰੇਮੀ ਇਸ ਹੱਦ ਤੱਕ ਵੀ ਜਾ ਸਕਦੈ, ਵਿਧਵਾ ਨੇ ਕਦੇ ਨਹੀਂ ਸੀ ਸੋਚਿਆ

ਲੁਧਿਆਣਾ (ਰਾਮ) : ਥਾਣਾ ਮੋਤੀ ਨਗਰ ਅਧੀਨ ਆਉਂਦੇ ਭਗਤ ਸਿੰਘ ਨਗਰ 'ਚ ਰਹਿਣ ਵਾਲੀ ਇਕ ਔਰਤ ਪਿਛਲੇ 5 ਦਿਨਾਂ ਤੋਂ ਬੇਸੁੱਧ ਆਪਣੇ ਬੱਚਿਆਂ ਦੀ ਭਾਲ 'ਚ ਘੁੰਮਦੀ ਨਜ਼ਰ ਆ ਰਹੀ ਹੈ। ਔਰਤ ਨੂੰ ਸ਼ੁੱਕਰਵਾਰ ਸ਼ਾਮ ਨੂੰ ਹੀ ਪਤਾ ਲੱਗਾ ਕਿ ਉਸ ਦੇ ਦੋਵੇਂ ਬੱਚਿਆਂ ਨੂੰ ਉਸੇ ਵਿਅਕਤੀ ਨੇ ਹੀ ਅਗਵਾ ਕੀਤਾ ਹੈ, ਜਿਸ ਦੇ ਨਾਲ ਉਹ 2 ਸਾਲ ਤੋਂ ਲਿਵ-ਇਨ-ਰਿਲੇਸ਼ਨ 'ਚ ਰਹਿ ਰਹੀ ਸੀ। ਉਸ ਨੇ ਕਦੇ ਨਹੀਂ ਸੀ ਸੋਚਿਆ ਕਿ ਉਸ ਦਾ ਪ੍ਰੇਮੀ ਇਸ ਹੱਦ ਤੱਕ ਵੀ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਲੱਗਾ 10 ਲੱਖ ਦਾ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ

ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੰਜੀਵ ਕਪੂਰ ਨੇ ਦੱਸਿਆ ਕਿ ਪੀੜਤ ਸਰੋਜ ਰਾਣੀ ਦੇ 2 ਬੱਚੇ ਹਨ ਅਤੇ ਵਿਧਵਾ ਹੋਣ ਕਾਰਨ ਫੈਕਟਰੀ 'ਚ ਕੰਮ ਕਰ ਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੀ ਸੀ। ਇਸ ਦੌਰਾਨ 2 ਸਾਲ ਪਹਿਲਾਂ ਰੋਹਿਤ ਨਾਂ ਦਾ ਨੌਜਵਾਨ ਪੀੜਤਾ ਦੀ ਜ਼ਿੰਦਗੀ ’ਚ ਆਇਆ ਅਤੇ ਦੋਵੇਂ ਲਿਵ-ਇਨ-ਰਿਲੇਸ਼ਨ 'ਚ ਇਕੱਠੇ ਰਹਿਣ ਲੱਗੇ। ਮੁਲਜ਼ਮ ਰੋਹਿਤ ਕੁਮਾਰ ਪੀੜਤਾ ਦਾ 2 ਸਾਲ ਸ਼ੋਸ਼ਣ ਕਰਦਾ ਰਿਹਾ।

ਇਹ ਵੀ ਪੜ੍ਹੋ : ਚੰਡੀਗੜ੍ਹ PGI ਜਾਣ ਵਾਲੇ ਮਰੀਜ਼ਾਂ ਨੂੰ ਵੱਡਾ ਝਟਕਾ, ਦੁੱਗਣਾ ਹੋਇਆ ਪ੍ਰਾਈਵੇਟ ਕਮਰੇ ਦਾ ਕਿਰਾਇਆ

ਇਸ ਤੋਂ ਬਾਅਦ ਮੁਲਜ਼ਮ ਰੋਹਿਤ ਦੇ ਮਨ 'ਚ ਪੈਸੇ ਦਾ ਲਾਲਚ ਆਇਆ ਅਤੇ ਉਸ ਨੇ ਸਰੋਜ ਦੇ ਦੋਵੇਂ ਬੱਚੇ ਪੁੱਤਰ ਰੋਹਿਤ (10) ਅਤੇ ਧੀ ਗੁੜੀਆ (9) ਨੂੰ ਅਗਵਾ ਕਰ ਲਿਆ। ਹੁਣ ਮੁਲਜ਼ਮ ਬੱਚਿਆਂ ਨੂੰ ਛੱਡਣ ਬਦਲੇ ਪੈਸੇ ਦੀ ਮੰਗ ਕਰ ਰਿਹਾ ਹੈ। ਇਸ ਸਬੰਧੀ ਪੁਲਸ ਵੱਲੋਂ ਮੁਲਜ਼ਮ ਰੋਹਿਤ ’ਤੇ ਕੇਸ ਦਰਜ ਕਰ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News