ਪਠਾਨਕੋਟ: ਦਰਿੰਦਿਆਂ ਦੀ ਹੈਵਾਨੀਅਤ, ਹਵਸ ਦੇ ਭੁੱਖਿਆਂ ਨੇ ਰਾਹ ਜਾਂਦੀ ਜਨਾਨੀ ਨੂੰ ਰੋਕ ਕੀਤਾ ਗੈਂਗਰੇਪ

10/11/2020 6:56:39 PM

ਪਠਾਨਕੋਟ (ਕੰਵਲ ਰੰਧਾਵਾ)— ਪਠਾਨਕੋਟ 'ਚ ਇਕ ਮਹਿਲਾ ਦੇ ਨਾਲ ਗੈਂਗਰੇਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਸ ਸਬੰਧ 'ਚ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਪਠਾਨਕੋਟ ਦੇ ਇਕ ਸਰਹੱਦੀ ਖੇਤਰ ਦਾ ਦੱਸਿਆ ਜਾ ਰਿਹਾ ਹੈ। ਜਨਾਨੀ ਦੇ ਨਾਲ ਪਿੰਡ ਦੇ ਹੀ ਤਿੰਨ ਲੋਕਾਂ ਵੱਲੋਂ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਹਾਲਾਂਕਿ ਇਹ ਘਟਨਾ 7 ਸਤੰਬਰ ਦੀ ਦੱਸੀ ਜਾ ਰਹੀ ਹੈ ਪਰ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦਰਿੰਦੇ ਅਜੇ ਵੀ ਫਰਾਰ ਹਨ।

ਇਹ ਵੀ ਪੜ੍ਹੋ: ਜਲੰਧਰ ਦੀ ਬਹਾਦਰ ਕੁਸੁਮ ਨੂੰ ਅਕਾਲੀ ਦਲ ਨੇ ਕੀਤਾ ਸਨਮਾਨਤ, ਪੰਜਾਬ ਸਰਕਾਰ ਨੂੰ ਕੀਤੀ ਵੱਡੀ ਅਪੀਲ (ਵੀਡੀਓ)

ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ ਉਸ ਸਮੇਂ ਜਨਾਨੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਦੋਂ ਪੀੜਤਾ ਸਕੂਟਰੀ 'ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਸਿਲਾਈ ਸੈਂਟਰ 'ਚ ਕੰਮ ਕਰਨ ਲਈ ਜਾ ਰਹੀ ਸੀ। ਇਸੇ ਦੌਰਾਨ ਪੀੜਤਾ ਨੂੰ ਰਸਤੇ 'ਚ ਰੋਕ ਕੇ ਤਿੰਨਾਂ ਮੁਲਜ਼ਮਾਂ ਨੇ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤਾ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਘਟਨਾ ਦੀ ਜਾਣਕਾਰੀ 181 ਨੰਬਰ 'ਤੇ ਦੇ ਦਿੱਤੀ ਗਈ ਸੀ। ਉਥੇ ਹੀ ਪੁਲਸ ਵੱਲੋਂ ਪੀੜਤਾ ਦੇ ਬਿਆਨ ਦਰਜ ਕਰਕੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ: ਜਲੰਧਰ: ਪੁਲਸ ਲਾਈਨ 'ਚ ਵੱਡੀ ਵਾਰਦਾਤ, ਗੋਲੀ ਲੱਗਣ ਨਾਲ ASI ਦੀ ਮੌਤ

ਇਕ ਮਹੀਨੇ ਪਹਿਲਾਂ ਹੋਈ ਘਟਨਾ 'ਚ ਪੁਲਸ ਵੱਲੋਂ ਅਜੇ ਤੱਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਦਕਿ ਮੁਲਜ਼ਮ ਅਜੇ ਵੀ ਫਰਾਰ ਚੱਲ ਰਹੇ ਹਨ। ਜਿਵੇਂ ਹੀ ਇਸ ਘਟਨਾ ਦੀ ਜਾਣਕਾਰੀ ਭੋਆ ਤੋਂ ਵਿਧਾਇਕ ਜੋਗਿੰਦਰ ਪਾਲ ਕੋਲ ਪਹੁੰਚੀ ਤਾਂ ਵਿਧਾਇਕ ਪੀੜਤਾ ਦਾ ਹਾਲ ਜਾਣਨ ਲਈ ਉਸ ਦੇ ਕੋਲ ਪਹੁੰਚੇ। ਜੋਗਿੰਦਰ ਪਾਲ ਵੱਲੋਂ ਪੁਲਸ ਅਫ਼ਸਰਾਂ ਨੂੰ ਸਖ਼ਤ ਕਾਰਵਾਈ ਦੇ ਆਦੇਸ਼ ਵੀ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰ ਹਾਲ 'ਚ ਪੀੜਤ ਮਹਿਲਾ ਨੂੰ ਇਨਸਾਫ਼ ਦਿਵਾਇਆ ਜਾਵੇਗਾ ਅਤੇ ਮੁਲਜ਼ਮਾਂ ਵਿਰੁੱਧ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਇਸ ਮਾਮਲੇ 'ਚ ਡੀ. ਐੱਸ. ਪੀ. ਆਦਿਤਿਆ ਨੇ ਦੱਸਿਆ ਕਿ ਘਟਨਾ ਦੀ ਐੱਫ. ਆਈ. ਆਰ. ਦਰਜ ਕੀਤੀ ਜਾ ਚੁੱਕੀ ਹੈ ਅਤੇ ਤੱਥਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਜੋ ਵੀ ਮੁਲਜ਼ਮ ਹੋਵੇਗਾ ਸਾਰੇ ਤੱਥਾਂ ਨੂੰ ਸਾਹਮਣੇ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ: ਮੰਗਲੀਕ ਹੋਣ 'ਤੇ ਸਹੁਰਿਆਂ ਤੋਂ ਮਿਲੇ ਅਜਿਹੇ ਤਾਅਨੇ ਕਿ ਮਜਬੂਰ ਹੋ ਕੁੜੀ ਨੇ ਚੁੱਕਿਆ ਹੈਰਾਨ ਕਰਦਾ ਕਦਮ


shivani attri

Content Editor

Related News