ਹੁਸ਼ਿਆਰਪੁਰ ''ਚ ਸ਼ਰਮਨਾਕ ਘਟਨਾ, 24 ਸਾਲਾ ਵਿਆਹੁਤਾ ਨਾਲ ਗੈਂਗਰੇਪ
Thursday, Jan 09, 2020 - 07:11 PM (IST)
ਮੁਕੇਰੀਆਂ (ਝਾਵਰ)— ਜੰਮੂ-ਕਸ਼ਮੀਰ ਦੇ ਪਿੰਡ ਮੱਘਰ ਖੱਡ ਜ਼ਿਲਾ ਕਠੂਆ ਦੀ ਵਸਨੀਕ ਇਕ 24 ਸਾਲਾ ਵਿਆਹੁਤਾ ਔਰਤ ਨਾਲ ਗੈਂਗਰੇਪ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 8 ਜਨਵਰੀ ਨੂੰ ਜ਼ਿਲਾ ਹੁਸ਼ਿਆਰਪੁਰ ਦੇ ਕੰਡੀ ਇਲਾਕੇ ਦੇ ਪਿੰਡ ਮਾਵਾ ਉਗਲ ਸ਼ਾਹ ਦੀ ਦਰਗਾਹ 'ਤੇ ਆਪਣੀ 1 ਸਾਲ 6 ਮਹੀਨੇ ਬੱਚੀ ਨੂੰ ਨਾਲ ਲੈ ਕੇ ਮੱਥਾ ਟੇਕਣ ਆਈ ਸੀ। ਇਸ ਦਰਗਾਹ 'ਤੇ ਮੱਥਾ ਟੇਕਣ ਤੋਂ ਬਾਅਦ ਉਹ ਵਾਪਿਸ ਸ਼ਾਮ ਲਗਭਗ 6 ਵਜੇ ਬੱਸ ਸਟੈਂਡ ਮੁਕੇਰੀਆਂ 'ਤੇ ਬੱਸ ਲੈਣ ਲਈ ਪਹੁੰਚੀ ਤਾਂ ਉਸ ਨੂੰ ਉਸ ਦਾ ਜਾਣਕਾਰ ਇਕ ਵਿਅਕਤੀ ਮੁਸਤਾਕ ਅਲੀ ਪੁੱਤਰ ਯੂਸ਼ਫ ਦੀਨ ਨਿਵਾਸੀ ਸ਼ਾਹਪੁਰ ਕੰਡੀ ਸੁਜਾਨਪੁਰ (ਪਠਾਨਕੋਟ) ਮਿਲਿਆ, ਜੋ ਇਕ ਗੱਡੀ 'ਚ ਸੀ। ਉਸ ਨੇ ਇਸ ਔਰਤ ਨੂੰ ਬੁਲਾਇਆ ਅਤੇ ਕਿਹਾ ਕਿ ਮੈਂ ਵੀ ਉਨ੍ਹਾਂ ਦੇ ਪਿੰਡ ਵੱਲ ਹੀ ਜਾਣਾ ਹੈ। ਉਸ ਨੇ ਕਿਹਾ ਕਿ ਉਸ ਨੇ ਹਾਜੀਪੁਰ ਵੱਲ ਕਿਸੇ ਨੂੰ ਮਿਲਣ ਜਾਣਾ ਹੈ ਫਿਰ ਬਾਅਦ 'ਚ ਚਲਦੇ ਹਾਂ ਤਾਂ ਰਸਤੇ 'ਚ ਉਸ ਨੇ 5 ਵਿਅਕਤੀ ਗੱਡੀ 'ਚ ਹੋਰ ਬਿਠਾ ਲਏ ਅਤੇ ਉਹ ਹਾਜੀਪੁਰ ਸ਼ਾਹ ਨਹਿਰ ਕੰਢੇ ਲੈ ਕੇ ਜਿੱਥੇ ਡਰਾ ਧਮਕਾ ਕੇ ਉਸ ਨੂੰ ਇਕ ਖੇਤ 'ਚ ਲੈ ਗਏ, ਜਿੱਥੇ ਉਸ ਨਾਲ ਮੁਸ਼ਤਾਕ ਅਲੀ ਨੇ ਜਬਰ-ਜ਼ਨਾਹ ਕੀਤਾ ਅਤੇ ਇਸ ਤੋਂ ਬਾਅਦ ਹੋਰ ਵਿਅਕਤੀਆ ਨੇ ਵੀ ਉਸ ਨਾਲ ਜਬਰ-ਜ਼ਨਾਹ ਕੀਤਾ।
ਬਾਕੀ 4 ਵਿਅਕਤੀ ਉਸ ਦੀ 1 ਸਾਲ 6 ਮਹੀਨੇ ਦੀ ਬੱਚੀ ਨੁੰ ਨਾਲ ਲੈ ਕੇ ਗੱਡੀ 'ਚ ਬੈਠੇ ਰਹੇ ਜਦੋਂਕਿ ਗੈਂਗਰੇਪ ਦੀ ਸ਼ਿਕਾਰ ਹੋਈ ਔਰਤ ਨੇ ਥਾਣਾ ਮੁਖੀ ਮੁਕੇਰੀਆਂ ਸਤਵਿੰਦਰ ਸਿੰਘ, ਲੇਡੀਜ਼ ਸਬ-ਇੰਸਪੈਕਟਰ ਪੁਸ਼ਪਾ ਦੇਵੀ, ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਸਮੂਹਿਕ ਜਬਰ-ਜ਼ਨਾਹ ਕਰਨ ਤੋਂ ਬਾਅਦ ਇਹ ਵਿਅਕਤੀ ਉਸ ਨੂੰ ਉਸ ਦੀ ਲੜਕੀ ਸਮੇਤ ਉਸ ਸਥਾਨ 'ਤੇ ਹੀ ਛੱਡ ਆਏ ਜਦੋਂਕਿ ਰਾਤ ਸਮੇਂ ਉਹ ਬਹੁਤ ਡਰੀ ਹੋਈ ਸੀ ਅਤੇ ਰਾਤ ਨੂੰ ਉਸ ਨੂੰ ਇਕ ਵਿਅਕਤੀ ਮਿਲਿਆ, ਜਿਸ ਦੇ ਮੋਬਾਇਲ ਰਾਹੀਂ ਉਸ ਨੇ ਆਪਣੇ ਚਾਚੇ ਦੇ ਲੜਕੇ ਨੂੰ ਫੋਨ ਕੀਤਾ ਅਤੇ ਉਸ ਨੇ ਉਸ ਨੂੰੰ ਸਵੇਰੇ ਮੁਕੇਰੀਆਂ ਦੇ ਹਸਪਤਾਲ ਦੇ ਡਿਊਟੀ ਡਾਕਟਰ ਦੀ ਰਿਪੋਰਟ ਤੋਂ ਬਾਅਦ ਮੁਕੇਰੀਆਂ ਪੁਲਸ ਹਰਕਤ 'ਚ ਆਈ ਅਤੇ ਪੀੜਤ ਔਰਤ ਦੇ ਬਿਆਨ ਲਏ। ਇਸ ਸੰਬੰਧੀ ਡੀ. ਐੱਸ. ਪੀ. ਮੁਕੇਰੀਆਂ ਰਵਿੰਦਰ ਸਿੰਘ ਨੇ ਦੱਸਿਆ ਕਿ ਜਬਰ-ਜ਼ਨਾਹ ਸੰਬੰਧੀ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਜਦੋਂਕਿ ਵੱਖ-ਵੱਖ ਪੁਲਸ ਪਾਰਟੀਆਂ ਦੋਸ਼ੀਆਂ ਨੂੰ ਫੜਨ ਲਈ ਭੇਜ ਦਿੱਤੀਆਂ ਹਨ ਅਤੇ ਦੋਸ਼ੀਆਂ ਨੂੰ ਜਲਦ ਹੀ ਫੜ ਲਿਆ ਜਾਵੇਗਾ।