ਕੁੜੀਆਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਦੀ ਠੱਗੀ, ਦਲਾਲ ਜਨਾਨੀ ਖ਼ਿਲਾਫ਼ ਮਾਮਲਾ ਦਰਜ

Wednesday, Jun 10, 2020 - 12:00 PM (IST)

ਕੁੜੀਆਂ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਦੀ ਠੱਗੀ, ਦਲਾਲ ਜਨਾਨੀ ਖ਼ਿਲਾਫ਼ ਮਾਮਲਾ ਦਰਜ

ਰਾਜਪੁਰਾ (ਮਸਤਾਨਾ) : ਦੋ ਕੁੜੀਆਂ ਨੂੰ ਵਰਕ ਪਰਮਿਟ 'ਤੇ ਵਿਦੇਸ਼ ਭੇਜਣ ਦੇ ਨਾ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਦਰ ਦੀ ਪੁਲਸ ਨੇ ਜਨਾਨੀ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਮਿਰਜਪੁਰ ਵਾਸੀ ਅਜੈਬ ਸਿੰਘ ਅਤੇ ਦਵਿੰਦਰ ਸਿੰਘ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਨਵਾਂ ਗਾਓਂ ਚੰਡੀਗੜ੍ਹ ਵਾਸੀ ਬਲਵਿੰਦਰ ਕੌਰ ਨੇ ਸਾਡੇ ਕੋਲੋਂ 9 ਲੱਖ ਰੁਪਏ ਇਹ ਕਹਿ ਕੇ ਲੈ ਲਏ ਕਿ ਉਹ ਸਾਡੀਆਂ ਲੜਕੀਆਂ ਨੂੰ ਵਰਕ ਪਰਮਿਟ 'ਤੇ ਕੈਨੇਡਾ ਭੇਜ ਦੇਣਗੇ ਪਰ ਨਾ ਤਾਂ ਉਨ੍ਹਾਂ ਨੇ ਸਾਡੀਆਂ ਲੜਕੀਆਂ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਸਾਡੀ ਰਕਮ ਵਾਪਸ ਕੀਤੀ, ਜਿਸ ਕਾਰਨ ਪੁਲਸ ਨੇ ਉਕਤ ਦੋਵਾਂ ਵਿਅਕਤੀਆਂ ਦੀ ਸ਼ਿਕਾਇਤ ’ਤੇ ਉਕਤ ਜਨਾਨੀ ਖ਼ਿਲਾਫ਼ ਧਾਰਾ-420 ਅਧੀਨ ਮਾਮਲਾ ਦਰਜ ਕਰ ਲਿਆ ਹੈ।


author

Babita

Content Editor

Related News