ਪਤੀ ਦੀ ‘ਬੇਵਫਾਈ’ ਤੋਂ ਤੰਗ 3 ਬੱਚਿਆਂ ਦੀ ਮਾਂ ਨੇ ਨਿਗਲਿਆ ਜ਼ਹਿਰ

Wednesday, Jun 05, 2019 - 07:38 PM (IST)

ਪਤੀ ਦੀ ‘ਬੇਵਫਾਈ’ ਤੋਂ ਤੰਗ 3 ਬੱਚਿਆਂ ਦੀ ਮਾਂ ਨੇ ਨਿਗਲਿਆ ਜ਼ਹਿਰ

ਫਿਲੌਰ, (ਭਾਖਡ਼ੀ)-ਪਤੀ ਦੀ ਬੇਵਫਾਈ ਤੋਂ ਤੰਗ ਆ ਕੇ ਤਿੰਨ ਬੱਚਿਆਂ ਦੀ ਮਾਂ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਸੂਚਨਾ ਦੇ ਅਨੁਸਾਰ ਸਥਾਨਕ ਸਿਵਲ ਹਸਪਤਾਲ ’ਚ ਪਈ ਕਾਜਲ ਨੇ ਦੱਸਿਆ ਕਿ ਉਸ ਦਾ ਵਿਆਹ ਸਾਹਿਲ ਵਾਸੀ ਪੰਜਢੇਰਾਂ ਨਾਲ ਹੋਏ ਨੂੰ 8 ਸਾਲ ਹੋ ਗਏ ਹਨ, ਜਿਸ ਦੇ 3 ਬੱਚੇ (ਦੋ ਲਡ਼ਕੇ ਅਤੇ ਇਕ ਛੋਟੀ ਲਡ਼ਕੀ) ਹੈ। ਉਸ ਦਾ ਪਤੀ ਕੋਈ ਕੰਮ ਧੰਦਾ ਨਹੀਂ ਕਰਦਾ ਨਾ ਹੀ ਉਸ ਦਾ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਿਹਾ ਹੈ। ਉਲਟਾ ਉਹ ਦੂਜੀ ਔਰਤ ਦੇ ਸੰਪਰਕ ਵਿਚ ਹੈ, ਜਿਸ ਦਾ ਉਹ ਜਦੋਂ ਵਿਰੋਧ ਕਰਦੀ ਹੈ ਤਾਂ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕਰਦਾ ਹੈ।

ਬੀਤੀ ਦਿਨੀਂ ਉਸ ਦਾ ਪਤੀ ਫੋਨ ’ਤੇ ਜਦ ਕਿਸੇ ਦੂਜੀ ਔਰਤ ਨਾਲ ਪ੍ਰੇਮ ਦੀਆਂ ਪੀਂਘਾਂ ਚਡ਼ਾ ਰਿਹਾ ਸੀ ਤਾਂ ਉਸ ਨੇ ਉਸ ਨੂੰ ਰੰਗੇ ਹੱਥੀਂ ਫਡ਼ ਲਿਆ। ਇਸ ’ਤੇ ਉਸ ਦੇ ਪਤੀ ਨੇ ਉਲਟਾ ਉਸ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਉਸ ਦੀ ਬੇਵਫਾਈ ਤੋਂ ਤੰਗ ਆ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਕੋਸ਼ਿਸ਼ ਕਰ ਕੇ ਉਸ ਦੀ ਜਾਨ ਬਚਾ ਲਈ। ਮਹਿਲਾ ਦੀ ਸ਼ਿਕਾਇਤ ’ਤੇ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ।


author

DILSHER

Content Editor

Related News