ਨਾਭਾ ''ਚ ਵਾਪਰੇ ਭਿਆਨਕ ਹਾਦਸੇ ਦੌਰਾਨ ਔਰਤ ਦੀ ਮੌਤ
Thursday, Mar 23, 2023 - 04:24 PM (IST)

ਨਾਭਾ (ਖੁਰਾਣਾ) : ਇੱਥੇ ਸੜਕ ਹਾਦਸੇ 'ਚ ਇਕ ਔਰਤ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਮੁੱਦਈ ਦੇ ਭਰਾ ਦੀ ਰਿਸ਼ਤੇਦਾਰ ਸੁਰੇਤਾ ਖਾਤੂਨ ਪਤਨੀ ਸਕੀਲ ਵਾਸੀ ਪਿੰਡ ਦੁੱਲਦੀ ਨਾਭਾ ਟਰੱਕ ਯੂਨੀਅਨ ਨੇੜੇ ਪੈਦਲ ਆਪਣੇ ਘਰ ਨੂੰ ਜਾ ਰਹੀ ਸੀ। ਇਸ ਦੌਰਾਨ ਇਕ ਕਾਰ ਦੇ ਡਰਾਈਵਰ ਨੇ ਆਪਣੀ ਕਾਰ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਲਿਆ ਕੇ ਸੁਰੇਤਾ ਖਾਤੂਨ ਵਿਚ ਮਾਰੀ। ਇਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਸ਼ਿਕਾਇਤਕਰਤਾ ਨੈਸਾਦ ਪੁੱਤਰ ਜਾਹਿਦ ਵਾਸੀ ਕਰਤਾਰਪੁਰਾ ਮੁਹੱਲਾ ਨਾਭਾ ਦੇ ਬਿਆਨਾਂ 'ਤੇ ਥਾਣਾ ਕੋਤਵਾਲੀ ਪੁਲਸ ਨੇ ਕਾਰ ਦੇ ਡਰਾਈਵਰ ਸੁਰਿੰਦਰ ਕੁਮਾਰ ਵਾਸੀ ਜ਼ਿਲ੍ਹਾ ਕਰਨਾਲ ਹਰਿਆਣਾ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।