ਅਣਪਛਾਤੇ ਟਰੱਕ ਚਾਲਕ ਨੇ ਬਜ਼ੁਰਗ ਜਨਾਨੀ ਨੂੰ ਮਾਰੀ ਟੱਕਰ, ਮੌਤ

Thursday, Feb 17, 2022 - 02:57 PM (IST)

ਅਣਪਛਾਤੇ ਟਰੱਕ ਚਾਲਕ ਨੇ ਬਜ਼ੁਰਗ ਜਨਾਨੀ ਨੂੰ ਮਾਰੀ ਟੱਕਰ, ਮੌਤ

ਲੁਧਿਆਣਾ (ਰਾਮ) : ਅਣਪਛਾਤੇ ਵਾਹਨ ਦੀ ਫੇਟ ਨਾਲ ਇਕ 55 ਸਾਲਾ ਜਨਾਨੀ ਦੀ ਮੌਤ ਹੋਣ ’ਤੇ ਥਾਣਾ ਮੋਤੀ ਨਗਰ ਦੀ ਪੁਲਸ ਨੇ ਇਕ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਮ੍ਰਿਤਕ ਸੁਭਾਤੀ ਦੇਵੀ ਦੇ ਪਤੀ ਲਾਲ ਮੋਹਨ ਪੁੱਤਰ ਦੇਵ ਪ੍ਰਸਾਦ ਸ਼ਾਹ ਵਾਸੀ ਰਣਜੀਤ ਨਗਰ, ਲੁਧਿਆਣਾ ਨੇ ਦੱਸਿਆ ਕਿ ਬੀਤੀ 14 ਫਰਵਰੀ ਨੂੰ ਉਸ ਦੀ ਪਤਨੀ ਘੋੜਾ ਕਾਲੋਨੀ ਸਥਿਤ ਫੈਕਟਰੀ ’ਚ ਕੰਮ ’ਤੇ ਗਈ ਸੀ ਪਰ ਸ਼ਾਮ ਨੂੰ ਘਰ ਵਾਪਸ ਨਹੀਂ ਪਰਤੀ।

 ਜਿਸ ਦੀ ਤਲਾਸ਼ ਕਰਨ ’ਤੇ ਪਤਾ ਲੱਗਾ ਕਿ ਉਸ ਦੀ ਪਤਨੀ ਨੂੰ ਜੀ. ਟੀ. ਰੋਡ, ਯਾਰਕ ਇਕਸਪੋਰਟ ਫੈਕਟਰੀ ਦੇ ਸਾਹਮਣੇ ਕਿਸੇ ਅਣਪਛਾਤੇ ਟਰੱਕ ਚਾਲਕ ਨੇ ਫੇਟ ਮਾਰ ਦਿੱਤੀ, ਜਿਸ ਨਾਲ ਸੁਭਾਤੀ ਦੇਵੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਮੋਤੀ ਨਗਰ ਪੁਲਸ ਨੇ ਲਾਲ ਮੋਹਨ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਟਰੱਕ ਚਾਲਕ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News