BSF ਵੱਲੋਂ ਸਤਲੁਜ ਦਰਿਆ ''ਚ ਵਹਿ ਕੇ ਆਈ ਔਰਤ ਦੀ ਲਾਸ਼ ਬਰਾਮਦ

Saturday, Jul 01, 2023 - 02:58 PM (IST)

BSF ਵੱਲੋਂ ਸਤਲੁਜ ਦਰਿਆ ''ਚ ਵਹਿ ਕੇ ਆਈ ਔਰਤ ਦੀ ਲਾਸ਼ ਬਰਾਮਦ

ਫਿਰੋਜ਼ਪੁਰ (ਕੁਮਾਰ) : ਇੱਥੇ ਬੀ. ਐੱਸ. ਐੱਫ. ਦੀ ਬੋਟ ਨਾਕਾ ਪਾਰਟੀ ਨੂੰ ਪਾਕਿਸਤਾਨ ਵਾਲੇ ਪਾਸਿਓਂ ਕੱਪੜੇ 'ਚ ਲਪੇਟੀ ਹੋਈ ਸਤਲੁਜ ਦਰਿਆ ’ਚ ਤੈਰਦੀ ਇਕ ਔਰਤ ਦੀ ਲਾਸ਼ ਮਿਲੀ ਹੈ। ਲਾਸ਼ ਨੂੰ ਚਾਦਰ ’ਚ ਲਪੇਟ ਕੇ ਰੱਸੀਆਂ ਨਾਲ ਇਸ ਤਰ੍ਹਾਂ ਬੰਨ੍ਹਿਆ ਗਿਆ ਹੈ, ਜਿਸ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਕਤਲ ਕਰ ਕੇ ਲਾਸ਼ ਨਹਿਰ ’ਚ ਸੁੱਟੀ ਗਈ ਹੈ।
 ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਲਾਸ਼ ਕਿਸੇ ਔਰਤ ਦੀ ਹੈ ਪਰ ਇਹ ਔਰਤ ਪਾਕਿਸਤਾਨੀ ਹੈ ਜਾਂ ਭਾਰਤੀ? ਅਜੇ ਤੱਕ ਮਾਮਲੇ ਦਾ ਪਤਾ ਨਹੀਂ ਲੱਗ ਸਕਿਆ। ਬੀ. ਐੱਸ. ਐੱਫ. ਅਤੇ ਪੁਲਸ ਵਲੋਂ ਬਰਾਮਦ ਲਾਸ਼ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। 

ਦੱਸਿਆ ਜਾਂਦਾ ਹੈ ਕਿ ਬੀਤੀ ਦੇਰ ਰਾਤ ਬੀ. ਐੱਸ. ਐੱਫ. ਦੀ 116 ਬਟਾਲੀਅਨ ਦੀ ਬੋਟ ਨਾਕਾ ਪਾਰਟੀ, ਪੀ. ਟੀ. ਜ਼ੈਡ ਕੰਟਰੋਲ ਰੂਮ ਅਤੇ ਐੱਚ. ਆਈ. ਟੀ. ਪਾਰਟੀ ਨੇ ਦੇਖਿਆ ਕਿ ਬੀ. ਓ. ਪੀ. ਸ਼ਾਮੇ ਕੇ ਸਤਲੁਜ ਦਰਿਆ ’ਚ ਇਕ ਪੈਕਿੰਗ ਪਾਣੀ ’ਚ ਤੇਜ਼ ਵਹਾਅ ਦੇ ਨਾਲ ਪਾਕਿਸਤਾਨ ਵਾਲੇ ਪਾਸੇ ਤੋਂ ਵਹਿ ਕੇ ਆ ਰਹੀ ਹੈ, ਜਿਸ ਨੂੰ ਬੀ. ਐੱਸ. ਐੱਫ. ਨੇ ਆਪਣੇ ਕਬਜ਼ੇ ’ਚ ਲੈ ਕੇ ਦੇਖਿਆ ਗਿਆ ਤਾਂ ਇਹ ਇਕ ਔਰਤ ਦੀ ਲਾਸ਼ ਸੀ। 
 


author

Babita

Content Editor

Related News