ਦੇਸੂਮਾਜਰਾ ''ਚ ਔਰਤ ਦੀ ਲਾਸ਼ ਬਰਾਮਦ, ਸਰੀਰ ''ਤੇ ਸੱਟਾਂ ਦੇ ਨਿਸ਼ਾਨ

Thursday, Dec 12, 2019 - 04:28 PM (IST)

ਦੇਸੂਮਾਜਰਾ ''ਚ ਔਰਤ ਦੀ ਲਾਸ਼ ਬਰਾਮਦ, ਸਰੀਰ ''ਤੇ ਸੱਟਾਂ ਦੇ ਨਿਸ਼ਾਨ

ਦੇਸੂਮਾਜਰਾ (ਰਣਬੀਰ) : ਇੱਥੇ ਖਰੜ-ਚੰਡੀਗੜ੍ਹ ਹਾਈਵੇਅ ਨੇੜੇ ਗਿੱਦਾ ਕੰਪਲੈਕਸ ਨੇੜਿਓਂ ਵੀਰਵਾਰ ਨੂੰ ਇਕ ਔਰਤ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਮ੍ਰਿਤਕ ਦੀ ਪਛਾਣ ਸ਼ਰਨਜੀਤ ਵਾਸੀ ਦੇਸੂਮਾਜਰਾ ਵਜੋਂ ਹੋਈ ਹੈ, ਜੋ ਕਿ ਪ੍ਰਾਈਵੇਟ ਨੌਕਰੀ ਕਰਦੀ ਸੀ। ਪੁਲਸ ਵਲੋਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਉਸ ਦੇ ਚਿਹਰੇ 'ਤੇ ਵੀ ਕਾਫੀ ਸੱਟਾਂ ਲੱਗੀਆਂ ਹੋਈਆਂ ਹਨ, ਜਦੋਂ ਕਿ ਗਲੇ 'ਤੇ ਵੀ ਕਈ ਨਿਸ਼ਾਨ ਹਨ, ਜਿਸ ਤੋਂ ਔਰਤ ਦਾ ਕਤਲ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਫਿਲਹਾਲ ਪੁਲਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਔਰਤ ਦੀ ਮੌਤ ਕਿਸ ਤਰ੍ਹਾਂ ਹੋਈ, ਇਹ ਪੁਲਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ।


author

Babita

Content Editor

Related News