ਰੱਸੀ ਸਮਝ ਕੇ ਚੁੱਕ ਲਿਆ ਸੱਪ, ਬਣਿਆ ਮੌਤ ਦਾ ਕਾਰਨ

Wednesday, Jan 15, 2020 - 12:40 PM (IST)

ਰੱਸੀ ਸਮਝ ਕੇ ਚੁੱਕ ਲਿਆ ਸੱਪ, ਬਣਿਆ ਮੌਤ ਦਾ ਕਾਰਨ

ਜਲੰਧਰ ( ਮਾਹੀ)— ਸਥਾਨਕ ਮਕਸੂਦਾਂ ਅਧੀਨ ਆਉਂਦੇ ਨਾਗਰਾ ਰੋਡ 'ਤੇ ਸਥਿਤ ਨਵਯੁਗ ਕਾਲੋਨੀ ਵਿਖੇ ਇਕ ਪ੍ਰਵਾਸੀ ਔਰਤ ਨੂੰ ਸੱਪ ਦੇ ਡੰਗ ਲੱਗਣ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਸੌਗੀਆਂ ਪਤਨੀ ਭੁਪਿੰਦਰ ਮੰਡਲ ਨਿਵਾਸੀ ਬਿਹਾਰ ਜ਼ਿਲਾ ਕਠਿਆਰ ਹਾਲ ਨਿਵਾਸੀ ਰਾਜਾ ਗਾਰਡਨ ਜਲੰਧਰ ਵਜੋਂ ਹੋਈ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੀ ਭੈਣ ਫੂਲੋ ਦੇਵੀ ਨੇ ਦੱਸਿਆ ਕਿ ਉਹ ਬੀਤੀ ਦਿਨ ਮਾਘੀ ਦੇ ਸਬੰਧ 'ਚ ਦੇਵੀ ਤਲਾਬ ਘੁੰਮਣ ਗਏ ਸਨ, ਉੱਥੋਂ ਆਉਂਦੇ ਸਮੇਂ ਜਦੋਂ ਘਰ ਵਾਲੀ ਗਲੀ 'ਚ ਜਾ ਰਹੇ ਸਨ ਤਾਂ ਗਲੀ 'ਚ ਸੱਪ ਸੀ। ਹਨੇਰੇ ਕਾਰਨ ਉਸ ਨੇ ਰੱਸੀ ਸਮਝ ਕੇ ਉਸ ਨੂੰ ਚੁੱਕਿਆ ਤਾਂ ਉਸ ਨੇ ਔਰਤ ਨੂੰ ਡੰਗ ਮਾਰ ਦਿੱਤਾ ਉਪਰੰਤ ਔਰਤ ਬੇਹੋਸ਼ ਹੋ ਗਈ, ਜਿਸ ਨੂੰ ਨਜ਼ਦੀਕੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦੀ ਟੀਮ ਨੂੰ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।


author

shivani attri

Content Editor

Related News