ਔਰਤ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਆਤਮ-ਹੱਤਿਆ

Wednesday, May 19, 2021 - 06:24 PM (IST)

ਔਰਤ ਨੇ ਜ਼ਹਿਰੀਲੀ ਚੀਜ਼ ਖਾ ਕੇ ਕੀਤੀ ਆਤਮ-ਹੱਤਿਆ

ਅਬੋਹਰ (ਸੁਨੀਲ) : ਥਾਣਾ ਖੂਈਆਂ ਸਰਵਰ ਵਿਖੇ ਔਰਤ ਨੂੰ ਦਾਜ ਲਈ ਪ੍ਰੇਸ਼ਾਨ ਕਰਨ ’ਤੇ ਔਰਤ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਅਧੀਨ ਪੁਲਸ ਨੇ ਔਰਤ ਦੀ ਸੱਸ, 2 ਨਨਾਣਾਂ ਤੇ ਪਤੀ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਸੁਖਪਾਲ ਸਿੰਘ ਕਰ ਰਹੇ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਬਿਆਨਾਂ ’ਚ ਪਵਨ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਜੰਡਵਾਲਾ ਹਨਵੰਤਾ ਨੇ ਦੱਸਿਆ ਕਿ ਉਸਦੀ ਭੈਣ ਲਛਮੀ ਦੇਵੀ ਦਾ ਵਿਆਹ 6 ਮਹੀਨੇ ਪਹਿਲਾਂ ਰਾਜੇਸ਼ ਕੁਮਾਰ ਪੁੱਤਰ ਹਰੀਚੰਦ ਵਾਸੀ ਪੁਰਾਣੀ ਆਬਾਦੀ ਸ਼੍ਰੀ ਗੰਗਾਨਗਰ ਰਾਜਸਥਾਨ ਦੇ ਨਾਲ ਹੋਇਆ ਸੀ। ਉਸਦੇ ਸਹੁਰੇ ਵਾਲੇ ਉਸਨੂੰ ਦਾਜ ਲਈ ਪ੍ਰੇਸ਼ਾਨ ਕਰਦੇ ਸਨ ਅਤੇ ਉਸਦੀ ਭੈਣ ਦੀ ਕੁੱਟਮਾਰ ਕਰਦੇ ਹੋਏ ਉਸਨੂੰ ਘਰੋਂ ਕੱਢ ਦਿੱਤਾ। 16 ਮਈ ਨੂੰ ਕਰੀਬ ਦੁਪਹਿਰ 12 ਵਜੇ ਉਸਦੀ ਭੈਣ ਲਛਮੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ-ਹੱਤਿਆ ਕਰ ਲਈ।

ਇਹ ਵੀ ਪੜ੍ਹੋ : ਘਟੀ ਸੈਂਪਲਿੰਗ ਕਾਰਨ ਵਧ ਕੇ ਆ ਰਹੀ ਹੈ ਪਾਜ਼ੇਟਿਵਿਟੀ ਦਰ, ਸਥਿਤੀ ਹੋ ਸਕਦੀ ਹੈ ਹੋਰ ਭਿਆਨਕ

ਪੁਲਸ ਨੇ ਪਵਨ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕਾ ਦੇ ਪਤੀ ਰਾਜੇਸ਼ ਕੁਮਾਰ, ਸੱਸ ਮੀਰਾ ਦੇਵੀ ਪਤਨੀ ਹਰੀਚੰਦ ਦੋਵੇਂ ਵਾਸੀ ਪੁਰਾਣੀ ਆਬਾਦੀ ਸ਼੍ਰੀਗੰਗਾਨਗਰ, ਨਨਾਣ ਰੋਸ਼ਨੀ ਦੇਵੀ ਪਤਨੀ ਰਾਮ ਨਿਵਾਸ, ਨਨਾਣ ਸੋਨੂੰ ਪਤਨੀ ਚੰਦਰਭਾਨ ਦੋਵੇਂ ਵਾਸੀ 56 ਐੱਲ. ਐੱਨ. ਪੀ. ਸ਼੍ਰੀਗੰਗਾਨਗਰ ਰਾਜਸਥਾਨ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਸਬ-ਇੰਸਪੈਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਦੂਜੇ ਸੂਬਿਆਂ ’ਚ ਜਾਣ ਲਈ ਜਲਦ ਹੀ ਪਰਮਿਸ਼ਨ ਲੈ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸਰਹੱਦੀ ਪਿੰਡ ਡੱਗ ਡੋਗਰ ਵਿਖੇ ਜੰਗਲੀ ਹਿਰਨ ਨੂੰ ਮਾਰਿਆ!

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


author

Anuradha

Content Editor

Related News