ਔਰਤ ਨੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਖ਼ੁਦਕੁਸ਼ੀ, ਪਤੀ ਕਾਬੂ
Thursday, May 11, 2023 - 01:09 PM (IST)

ਡੇਰਾਬੱਸੀ (ਅਨਿਲ) : ਮੁਬਾਰਕਪੁਰ ਵਿਖੇ ਇਕ 23 ਸਾਲਾ ਵਿਆਹੁਤਾ ਔਰਤ ਨੇ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰ ਲਈ। ਔਰਤ ਦੇ ਦੋ ਛੋਟੇ ਬੱਚੇ ਹਨ। ਪੁਲਸ ਨੇ ਪਤੀ ਗੁਰਜੰਟ ਸਿੰਘ ਵਾਸੀ ਮੁਬਾਰਕਪੁਰ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਬਾਰਕਪੁਰ ਪੁਲਸ ਚੌਂਕੀ ਇੰਚਾਰਜ ਰਣਬੀਰ ਸਿੰਘ ਸੰਧੂ ਨੇ ਦੱਸਿਆ ਕਿ ਸੁਖਵਿੰਦਰ ਕੌਰ ਵਾਸੀ ਜ਼ੀਰਕਪੁਰ ਦਾ ਵਿਆਹ 2019 ਵਿਚ ਗੁਰਜੰਟ ਸਿੰਘ ਵਾਸੀ ਮੁਬਾਰਕਪੁਰ ਨਾਲ ਹੋਇਆ ਸੀ।
ਕੁੜੀ ਦੇ ਪੇਕੇ ਪਰਿਵਾਰ ਨੇ ਆਪਣੇ ਬਿਆਨਾਂ ਵਿਚ ਦੱਸਿਆ ਸੁਖਵਿੰਦਰ ਕੌਰ ਦਾ ਪਤੀ ਨਸ਼ਾ ਕਰਦਾ ਹੈ ਅਤੇ ਉਸ ਦੀ ਕਾਫੀ ਸਮੇਂ ਤੋਂ ਕੁੱਟਮਾਰ ਕਰਦਾ ਆ ਰਿਹਾ ਸੀ। ਮੰਗਲਵਾਰ ਸ਼ਾਮ ਨੂੰ ਵੀ ਗੁਰਜੰਟ ਨੇ ਸੁਖਵਿੰਦਰ ਕੌਰ ਦੀ ਕੁੱਟਮਾਰ ਕੀਤੀ, ਜਿਸ ਤੋਂ ਤੰਗ ਆ ਕੇ ਉਸ ਨੇ ਜ਼ਹਿਰੀਲੀ ਦਵਾਈ ਖਾ ਲਈ। ਉਸ ਨੂੰ ਗੌਰਮਿੰਟ ਹਸਤਪਾਲ ਸੈਕਟਰ-32 ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਦੇਰ ਰਾਤ ਮੌਤ ਹੀ ਗਈ।