ਵਿਆਹ ਦੀ ਵਰ੍ਹੇਗੰਢ ਦੇ ਅਗਲੇ ਦਿਨ ਵਿਆਹੁਤਾ ਨੇ ਲਿਆ ਫ਼ਾਹਾ, ਖ਼ੁਦਕੁਸ਼ੀ ਨੋਟ 'ਚ ਖੋਲ੍ਹਿਆ ਸਹੁਰਿਆਂ ਦਾ ਕਾਲਾ ਚਿੱਠਾ

Thursday, Aug 26, 2021 - 10:58 AM (IST)

ਵਿਆਹ ਦੀ ਵਰ੍ਹੇਗੰਢ ਦੇ ਅਗਲੇ ਦਿਨ ਵਿਆਹੁਤਾ ਨੇ ਲਿਆ ਫ਼ਾਹਾ, ਖ਼ੁਦਕੁਸ਼ੀ ਨੋਟ 'ਚ ਖੋਲ੍ਹਿਆ ਸਹੁਰਿਆਂ ਦਾ ਕਾਲਾ ਚਿੱਠਾ

ਲੁਧਿਆਣਾ (ਜ.ਬ.) : ਸਹੁਰਿਆਂ ਦੇ ਤਸੀਹਿਆਂ ਦੀ ਸ਼ਿਕਾਰ 28 ਸਾਲਾ ਵਿਆਹੁਤਾ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਦੇ ਅਗਲੇ ਦਿਨ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਮ੍ਰਿਤਕਾ ਦੀ ਪਛਾਣ ਸੰਦੀਪ ਉਰਫ਼ ਸਿੰਮੀ ਵੱਜੋਂ ਹੋਈ ਹੈ, ਜਿਸ ਦੀ ਲਾਸ਼ ਨਾਮਦੇਵ ਕਾਲੋਨੀ ਸਥਿਤ ਉਸ ਦੀ ਵਿਧਵਾ ਭੈਣ ਦੇ ਘਰ ਲਟਕਦੀ ਹੋਈ ਮਿਲੀ। ਮਰਨ ਤੋਂ ਪਹਿਲਾਂ ਉਸ ਨੇ 6 ਪੇਜ ਦਾ ਖ਼ੁਦਕੁਸ਼ੀ ਨੋਟ ਵੀ ਲਿਖਿਆ ਹੈ, ਜਿਸ ਵਿਚ ਉਸ ਨੇ ਆਪਣੀ ਦੁੱਖ ਭਰੀ ਦਾਸਤਾਨ ਦੱਸੀ ਹੈ। ਉਹ ਆਪਣੇ ਪਿੱਛੇ 3 ਸਾਲ ਦੀ ਧੀ ਮੌਲਵੀ ਛੱਡ ਗਈ ਹੈ। ਟਿੱਬਾ ਪੁਲਸ ਨੇ ਮ੍ਰਿਤਕਾ ਦੀ ਮਾਤਾ ਬਲਵੀਰ ਕੌਰ ਦੇ ਬਿਆਨਾਂ 'ਤੇ ਸਿੰਮੀ ਦੇ ਪਤੀ ਵਿਨੋਦ ਤਲਵਾੜ ਅਤੇ ਸੱਸ ਸਰੋਜ ਤਲਵਾੜ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਤਖ਼ਤਾ ਪਲਟ ਦੀਆਂ ਕੋਸ਼ਿਸ਼ਾਂ ਵਿਚਾਲੇ ਸੋਨੀਆ ਗਾਂਧੀ ਨੇ ਕੈਪਟਨ ਨੂੰ ਕੀਤਾ ਫੋਨ, ਕਹੀ ਵੱਡੀ ਗੱਲ

ਜਾਣਕਾਰੀ ਮੁਤਾਬਕ ਪਿੰਡ ਜਗੀਰਪੁਰ ਦੇ ਰਾਜ ਇਨਕਲੇਵ ਦੀ ਰਹਿਣ ਵਾਲੀ ਬਲਵੀਰ ਕੌਰ ਨੇ ਦੱਸਿਆ ਕਿ ਉਸ ਦੀ ਧੀ ਸੰਦੀਪ ਦਾ ਵਿਆਹ 5 ਸਾਲ ਪਹਿਲਾਂ ਨਿਊ ਹਰਗੋਬਿੰਦ ਨਗਰ ਦੇ ਵਿਨੋਦ ਤਲਵਾੜ ਨਾਲ ਹੋਇਆ ਸੀ। ਵਿਆਹ ਤੋਂ ਕੁੱਝ ਸਮੇਂ ਬਾਅਦ ਉਸ ਦਾ ਪਤੀ ਅਤੇ ਸੱਸ ਦਾਜ ਦੀ ਮੰਗ ਨੂੰ ਲੈ ਕੇ ਉਸ ਦੀ ਧੀ ਨੂੰ ਤੰਗ-ਪਰੇਸ਼ਾਨ ਕਰਨ ਲੱਗੇ ਅਤੇ ਇਹ ਸਿਲਸਿਲਾ ਜਾਰੀ ਰਿਹਾ। ਜਦੋਂ ਪੰਚਾਇਤ ਬੈਠਦੀ ਤਾਂ ਦੋਸ਼ੀ ਗਲਤੀ ਮੰਨ ਕੇ ਧੀ ਨੂੰ ਘਰ ਵਾਪਸ ਲੈ ਜਾਂਦੇ ਸੀ ਪਰ ਬਾਅਦ ਵਿਚ ਸਰੀਰਕ ਅਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਦੇ ਸਨ।

ਇਹ ਵੀ ਪੜ੍ਹੋ : ਰੈਸਟੋਰੈਂਟ 'ਚ ਚੱਲ ਰਹੀ ਕਿੱਟੀ ਪਾਰਟੀ 'ਚ ਅਚਾਨਕ ਚੱਲੀ ਗੋਲੀ, ਵਿਅਕਤੀ ਦੀ ਮੌਕੇ 'ਤੇ ਹੀ ਮੌਤ

ਬਲਵੀਰ ਕੌਰ ਨੇ ਦੱਸਿਆ 24 ਅਗਸਤ ਨੂੰ ਧੀ ਦੇ ਵਿਆਹ ਦੀ ਵਰ੍ਹੇਗੰਢ ਸੀ। ਧੀ ਨੇ ਆਪਣੇ ਪਤੀ ਵਿਨੋਦ ਨੂੰ ਵਰ੍ਹੇਗੰਢ ’ਤੇ ਘਰ ਆਉਣ ਨੂੰ ਕਿਹਾ ਤਾਂ ਉਸ ਨੇ ਧੀ ਨਾਲ ਗਾਲੀ-ਗਲੋਚ ਕੀਤਾ ਅਤੇ ਉਸ ਨੂੰ ਬੇਇੱਜ਼ਤ ਕਰਦੇ ਹੋਏ ਮਰ ਜਾਣ ਨੂੰ ਕਿਹਾ। ਸਹੁਰਿਆਂ ਅਤੇ ਪਤੀ ਦੇ ਇਸ ਤਰ੍ਹਾਂ ਦੇ ਵਰਤਾਓ ਅਤੇ ਸਤਾਏ ਜਾਣ ’ਤੇ ਉਸ ਨੇ ਵਿਆਹ ਦੀ ਵਰ੍ਹੇਗੰਢ ਦੇ ਅਗਲੇ ਹੀ ਦਿਨ ਦੁਪਹਿਰ ਨੂੰ ਫ਼ਾਹਾ ਲਾ ਕੇ ਆਪਣੀ ਜਾਨ ਦੇ ਦਿੱਤੀ।

ਇਹ ਵੀ ਪੜ੍ਹੋ : ਅੰਮ੍ਰਿਤਸਰ : ਮਾਧੋਪੁਰ 'ਚ ਪੁਲਸ ਵੱਲੋਂ 16 ਕਿੱਲੋ ਹੈਰੋਇਨ ਬਰਾਮਦ, DGP ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਬਲਵੀਰ ਕੌਰ ਨੇ ਦੱਸਿਆ ਕਿ ਮਰਨ ਤੋਂ ਪਹਿਲਾਂ ਉਸ ਦੀ ਧੀ ਨੇ ਇਕ ਖ਼ੁਦਕੁਸ਼ੀ ਨੋਟ ਵੀ ਲਿਖ ਛੱਡਿਆ ਹੈ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਥਾਣਾ ਇੰਚਾਰਜ ਪ੍ਰਮੋਦ ਕੁਮਾਰ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਹੁਣ ਤੱਕ 3 ਕੁੜੀਆਂ ਦੀ ਕਥਿਤ ਤੌਰ ’ਤੇ ਜ਼ਿੰਦਗੀ ਬਰਬਾਦ ਕਰ ਚੁੱਕਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 


author

Babita

Content Editor

Related News