ਪਤਨੀ ਨੇ ਤੀਜੀ ਵਾਰ ਧੀ ਨੂੰ ਦਿੱਤਾ ਜਨਮ, ਮੁੰਡੇ ਦੀ ਇੱਛਾ ਰੱਖਣ ਵਾਲੇ NRI ਪਤੀ ਨੇ ਕੀਤਾ ਉਹ ਜੋ ਸੋਚਿਆ ਵੀ ਨਾ ਸੀ

Sunday, Sep 04, 2022 - 04:09 PM (IST)

ਪਤਨੀ ਨੇ ਤੀਜੀ ਵਾਰ ਧੀ ਨੂੰ ਦਿੱਤਾ ਜਨਮ, ਮੁੰਡੇ ਦੀ ਇੱਛਾ ਰੱਖਣ ਵਾਲੇ NRI ਪਤੀ ਨੇ ਕੀਤਾ ਉਹ ਜੋ ਸੋਚਿਆ ਵੀ ਨਾ ਸੀ

ਹੁਸ਼ਿਆਰਪੁਰ (ਅਮਰੀਕ)— ਅੱਜ ਦੇ ਯੁੱਗ ’ਚ ਧੀਆਂ ਹਰ ਖ਼ੇਤਰ ’ਚ ਮੁੰਡਿਆਂ ਨਾਲੋਂ ਅੱਗੇ ਹਨ ਪਰ ਕੁਝ ਮੁੰਡਿਆਂ ਨੂੰ ਪਾਉਣ ਦੇ ਚਾਅ ’ਚ ਇੰਨੇ ਅੰਨ੍ਹੇ ਹੋ ਚੁੱਕੇ ਹਨ ਕਿ ਉਹ ਕੁੜੀ ਪੈਦਾ ਹੋਣ ’ਤੇ ਮਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਹਨ। ਅਜਿਹਾ ਹੀ ਇਕ ਮਾਮਲਾ ਹੁਸ਼ਿਆਰਪੁਰ ’ਚੋਂ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਵੱਲੋਂ ਤੀਜੀ ਧੀ ਨੂੰ ਜਨਮ ਦੇਣ ’ਤੇ ਐੱਨ. ਆਰ. ਆਈ. ਪਤੀ ਨੇ ਪਤਨੀ ਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। 

ਇਹ ਵੀ ਪੜ੍ਹੋ: ਜਲੰਧਰ: 6 ਬੱਚਿਆਂ ਦੀ ਮਾਂ ਦਾ ਕਾਰਾ ਜਾਣ ਹੋਵੋਗੇ ਹੈਰਾਨ, ਟਰੈਪ ਲਾ ਕੇ STF ਨੇ ਕੀਤਾ ਗ੍ਰਿਫ਼ਤਾਰ

PunjabKesari

ਜਾਣਕਾਰੀ ਦਿੰਦੇ ਹੋਏ ਰਾਜਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 2014 ’ਚ ਵਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਕਮਰਾਵਾਂ ਜ਼ਿਲ੍ਹਾ ਕਪੂਰਥਲਾ ਨਾਲ ਹੋਇਆ ਸੀ। ਉਸ ਦਾ ਪਤੀ ਵਰਿੰਦਰ ਸਿੰਘ ਫਰਾਂਸ ’ਚ ਕੰਮ ਕਰਦਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਆਪਣੇ ਮਾਤਾ-ਪਿਤਾ ਨਾਲ ਵਿਦੇਸ਼ ’ਚ ਹੀ ਰਹਿੰਦਾ ਹੈ। ਸਿਰਫ਼ ਸਾਲ ’ਚ ਕਦੇ-ਕਦੇ ਉਹ ਆਪਣੇ ਪਿੰਡ ਕਮਰਾਵਾਂ ਆਉਂਦਾ ਹੈ। ਰਾਜਿੰਦਰ ਕੌਰ ਨੇ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਹਨ ਅਤੇ ਉਸ ਦੇ ਸਹੁਰੇ ਪਰਿਵਾਰ ਵਾਲੇ ਬੇਟਾ ਚਾਹੁੰਦੇ ਸਨ। ਜਦੋਂ ਇਕ ਮਹੀਨੇ ਪਹਿਲਾਂ ਵੀ ਤੀਜੀ ਧੀ ਨੇ ਜਨਮ ਲਿਆ ਤਾਂ ਉਸ ਦੇ ਪਤੀ ਅਤੇ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਪਹਿਲਾਂ ਕੁੱਟਮਾਰ ਦੀ ਸ਼ਿਕਾਇਤ ਥਾਣੇ ’ਚ ਦਰਜ ਕਰਵਾਈ ਸੀ ਪਰ ਹਰ ਵਾਰ ਉਸ ਦਾ ਪਤੀ ਮੁਆਫ਼ੀ ਮੰਗ ਕੇ ਰਾਜੀਨਾਮਾ ਕਰ ਲੈਂਦਾ ਸੀ। 

PunjabKesari

ਰਾਜਿੰਦਰ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਉਸ ਦੇ ਪਤੀ ਅਤੇ ਉਸ ਦੀ ਮਾਂ ਨਿਰਮਲ ਕੌਰ ਨੇ ਉਸ ਦੀ ਬੇਹੱਦ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਘਰੋਂ ਇਹ ਕਹਿ ਕੇ ਕੱਢ ਦਿੱਤਾ ਕਿ ਤੂੰ ਸਿਰਫ਼ ਕੁੜੀਆਂ ਹੀ ਪੈਦਾ ਕਰ ਸਕਦੀ ਹੈ। ਰਾਜਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੇ ਕਿਸੇ ਹੋਰ ਔਰਤ ਦੇ ਨਾਲ ਸਰੀਰਕ ਸੰਬੰਧ ਹਨ ਅਤੇ ਉਹ ਪੁੱਤ ਦੇ ਚਾਅ ’ਚ ਉਸ ਮਹਿਲਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਰਾਜਿੰਦਰ ਕੌਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਅਜਿਹੇ ਲੋਕਾਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਜੋ ਧੀਆਂ ਨੂੰ ਅੱਜ ਵੀ ਬੋਝ ਸਮਝਦੇ ਹਨ। ਉਥੇ ਹੀ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ’ਚ ਵੀ ਸਾਹਮਣੇ ਆਵੇਗਾ, ਉਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। 

PunjabKesari

ਇਹ ਵੀ ਪੜ੍ਹੋ: ਨਵਾਂਸ਼ਹਿਰ: ਪਿਓ ਵਰਗੇ ਸਹੁਰੇ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਨੂੰਹ ਨਾਲ ਕੀਤਾ ਜਬਰ-ਜ਼ਿਨਾਹ


author

shivani attri

Content Editor

Related News